ਨੈਸ਼ਨਲ ਡੈਸਕ- ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਮਲੇ 'ਚ 25 ਸੈਲਾਨੀਆਂ ਅਤੇ ਇਕ ਸਥਾਨਕ ਘੁੜ ਸਵਾਰ ਦੀ ਜਾਨ ਚਲੀ ਗਈ। ਇਸ ਭਿਆਨਕ ਘਟਨਾ ਵਿਚਾਲੇ ਇਕ ਕਸ਼ਮੀਰੀ ਗਾਈਡ, ਨਜ਼ਾਕਤ ਅਹਿਮਦ ਸ਼ਾਹ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਨਸਾਨੀਅਤ ਦੀ ਇਕ ਅਨੋਖੀ ਮਿਸਾਲ ਪੇਸ਼ ਕੀਤੀ। ਇਸ ਬਹਾਦਰੀ ਅਤੇ ਸੱਚੀ ਬਿਨਾਂ ਸੁਆਰਥ ਸੇਵਾ ਦੀ ਕਹਾਣੀ ਛੱਤੀਸਗੜ੍ਹ ਦੇ ਭਾਜਪਾ ਵਰਕਰ ਅਰਵਿੰਦ ਅਗਰਵਾਲ ਨੇ ਸਾਂਝੀ ਕੀਤੀ, ਜਿਨ੍ਹਾਂ ਨੇ ਆਪਣੇ ਪਰਿਵਾਰ ਨਾਲ ਇਸ ਹਮਲੇ ਦਾ ਸਾਹਮਣਾ ਕੀਤਾ। ਅਰਵਿੰਦ ਅਗਰਵਾਲ ਅਤੇ ਉਨ੍ਹਾਂ ਦਾ ਪਰਿਵਾਰ 22 ਅਪ੍ਰੈਲ ਨੂੰ ਪਹਿਲਗਾਮ 'ਚ ਸੀ, ਜਦੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਅਰਵਿੰਦ ਦੀ ਪਤਨੀ ਪੂਜਾ ਅਤੇ ਚਾਰ ਸਾਲ ਦੀ ਧੀ ਇਸ ਦੌਰਾਨ ਥੋੜ੍ਹੀ ਦੂਰ ਸਨ। ਨਜ਼ਾਕਤ ਨੇ ਤੁਰੰਤ ਸਾਰਿਆਂ ਨੂੰ ਜ਼ਮੀਨ 'ਤੇ ਲੇਟਣ ਲਈ ਕਿਹਾ ਅਤੇ ਬੱਚਿਆਂ ਨੂੰ ਚੁੱਕ ਕੇ ਉਨ੍ਹਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਨਜ਼ਾਕਤ ਦੀ ਬਹਾਦਰੀ ਕਾਰਨ ਅਰਵਿੰਦ ਦੀ ਪਤਨੀ ਵੀ ਸੁਰੱਖਿਅਤ ਸਥਾਨ 'ਤੇ ਭੇਜੀ ਗਈ।

ਅਰਵਿੰਦ ਨੇ ਆਪਣੀ ਆਪਬੀਤੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਸ ਖ਼ੌਫਨਾਕ ਘਟਨਾ ਦੌਰਾਨ ਉਨ੍ਹਾਂ ਦੀ ਪਤਨੀ ਦੇ ਕੱਪੜੇ ਫਟ ਗਏ ਸਨ ਪਰ ਉੱਥੇ ਦੇ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਇੱਜ਼ਤ ਬਚਾਉਣ ਲਈ ਉਨ੍ਹਾਂ ਨੂੰ ਕੱਪੜੇ ਦਿੱਤੇ। ਅਰਵਿੰਦ ਨੇ ਕਿਹਾ,''ਜੇਕਰ ਨਜ਼ਾਕਤ ਉੱਥੇ ਨਹੀਂ ਹੁੰਦੇ ਤਾਂ ਮੇਰੀ ਪਤਨੀ ਅਤੇ ਧੀ ਦੀ ਜਾਨ ਬਾਰੇ ਕੀ ਹੁੰਦਾ, ਇਸ ਦਾ ਅੰਦਾਜਾ ਵੀ ਨਹੀਂ ਲਗਾ ਸਕਦੇ।'' ਨਜ਼ਾਕਤ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਂ ਤੱਕ ਪਹੁੰਚਾਉਣ ਤੋਂ ਬਾਅਦ ਅਰਵਿੰਦ ਦੀ ਪਤਨੀ ਨੂੰ ਲੱਭਣ ਵਾਪਸ ਗਏ ਪਰ ਜਿਵੇਂ ਹੀ ਉਹ ਉਨ੍ਹਾਂ ਨੂੰ ਲੱਭ ਕੇ ਸੁਰੱਖਿਅਤ ਸ਼੍ਰੀਨਗਰ ਲੈ ਗਏ, ਨਜ਼ਾਕਤ ਨੂੰ ਇਹ ਦੁਖਦ ਖ਼ਬਰ ਮਿਲੀ ਕਿ ਉਨ੍ਹਾਂ ਦਾ ਚਚੇਰਾ ਭਰਾ, ਸਈਅਦ ਆਦਿਲ ਹੁਸੈਨ ਸ਼ਾਹ, ਜੋ ਇਕ ਘੁੜ ਸਵਾਰ ਸੀ, ਇਸ ਹਮਲੇ 'ਚ ਮਾਰਿਆ ਗਿਆ। ਆਦਿਲ ਨੇ ਅੱਤਵਾਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਜਾਨ ਗੁਆਉਣੀ ਪਈ। ਅਰਵਿੰਦ ਅਤੇ ਉਨ੍ਹਾਂ ਦਾ ਪਰਿਵਾਰ ਨਜ਼ਾਕਤ ਦਾ ਧੰਨਵਾਦ ਕਰਦਾ ਹੈ, ਕਿਉਂਕਿ ਉਨ੍ਹਾਂ ਕਾਰਨ ਹੀ ਉਹ ਇਸ ਅੱਤਵਾਦੀ ਹਮਲੇ ਤੋਂ ਸੁਰੱਖਿਅਤ ਬਾਹਰ ਨਿਕਲ ਸਕੇ।
ਇਹ ਵੀ ਪੜ੍ਹੋ : 'ਅਜਿਹੀ ਸਜ਼ਾ ਦੇਵਾਂਗੇ ਕਿ ਉਨ੍ਹਾਂ ਸੋਚਿਆ ਵੀ ਨਹੀਂ ਹੋਵੇਗਾ...', ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਸਤ 'ਚ ਹੋਵੇਗਾ ਏਸ਼ੀਆ ਕੱਪ, ਕੀ ਪਾਕਿਸਤਾਨੀ ਟੀਮ ਹਿੱਸਾ ਲੈਣ ਲਈ ਆਵੇਗੀ ਭਾਰਤ ?
NEXT STORY