ਕਾਨਪੁਰ— ਭਾਜਪਾ ਦੇ ਦਲਿਤ ਨੇਤਾ ਅਤੇ ਬਿਹਾਰ ਦੇ ਉੱਪ ਰਾਜਪਾਲ ਰਾਮਨਾਥ ਕੋਵਿੰਦ ਦੀ ਰਾਸ਼ਟਰਪਤੀ ਚੋਣਾਂ 'ਚ ਜਿੱਤ ਹੋ ਸਕੇ, ਇਸ ਲਈ ਕਾਨਪੁਰ 'ਚ ਉਨ੍ਹਾਂ ਦੇ ਘਰ ਵਿਜਯ (ਜਿੱਤ) ਯੱਗ ਕੀਤਾ ਗਿਆ। ਇਸ ਵਿਜਯ ਯੱਗ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਇਲਾਕੇ ਦੇ ਲੋਕ ਸ਼ਾਮਲ ਸਨ। ਰਾਸ਼ਟਰਪਤੀ ਅਹੁਦੇ ਲਈ ਜਿਵੇਂ ਹੀ ਰਾਮਨਾਥ ਕੋਵਿੰਦ ਨੇ ਆਪਣਾ ਨਾਮਜ਼ਦ ਭਰਿਆ, ਉਸੇ ਸਮੇਂ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਹੋ ਗਿਆ। ਉਨ੍ਹਾਂ ਦੀ ਜਿੱਤ ਨੂੰ ਯਕੀਨੀ ਕਰਨ ਲੀ ਪਰਿਵਾਰਕ ਮੈਂਬਰ, ਦੋਸਤ ਅਤੇ ਇਲਾਕੇ ਦੇ ਲੋਕਾਂ ਨੇ ਯੱਗ ਕੀਤਾ। ਇਸ ਦੌਰਾਨ ਰਾਮਨਾਥ ਕੋਵਿੰਦ ਦੇ ਕਰੀਬੀ ਰਹੇ ਬਾਲਕ ਰਾਮ ਨੇ ਉਨ੍ਹਾਂ ਦੇ ਸਰਲ ਸੁਭਾਅ ਦਾ ਜ਼ਿਕਰ ਕੀਤਾ। ਰਾਮਨਾਥ ਕੋਵਿੰਦ ਦੇ ਭਾਣਜੇ ਰਾਮ ਸ਼ੰਕਰ ਕੋਵਿੰਦ ਨੇ ਵੀ ਉਨ੍ਹਾਂ ਦੇ ਸਰਲ ਅਤੇ ਸ਼ਾਂਤ ਸੁਭਾਅ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਲਈ ਕੋਵਿੰਦ ਜੀ ਦੇ ਨਾਂ 'ਤੇ ਕਾਫੀ ਮਾਣ ਦਾ ਅਨੁਭਵ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਐੱਨ.ਡੀ.ਏ. ਵੱਲੋਂ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਖਿਲਾਫ ਯੂ.ਪੀ.ਏ. ਨੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਖੜ੍ਹਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ ਅਤੇ ਰਾਸ਼ਟਰਪਤੀ ਚੋਣਾਂ ਦੀ ਤਾਰੀਕ 17 ਜੁਲਾਈ ਨੂੰ ਤੈਅ ਕੀਤੀ ਗਈ ਹੈ। ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਕੀਤੀ ਜਾਵੇਗੀ।
ਪਤੀ ਤੋਂ ਆਪਣੀ ਇੱਛਾ ਪੂਰੀ ਕਰਵਾਉਣ ਖਾਤਰ, ਔਰਤ ਚੜ੍ਹੀ 50 ਫੁੱਟ ਉੱਚੇ ਮੰਦਰ ਦੇ ਸਿਖਰ 'ਤੇ
NEXT STORY