ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਇਕ ਤੋਂ ਬਾਅਦ ਇਕ ਮਜ਼ਾਕੀਆ ਵੀਡੀਓ ਵਾਇਰਲ ਹੁੰਦੇ ਹੀ ਰਹਿੰਦੇ ਹਨ। ਇਨ੍ਹਾਂ 'ਚੋਂ ਕੁਝ ਵੀਡੀਓ ਲੋਕਾਂ ਨੂੰ ਹਸਾ ਦਿੰਦੀਆਂ ਹਨ ਅਤੇ ਕਈ ਹੈਰਾਨ ਕਰ ਦਿੰਦੀਆਂ ਹਨ। ਲੋਕਾਂ ਨੂੰ ਹੈਰਾਨ ਕਰਨ ਵਾਲੀ ਇਕ ਹੋਰ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਸਾਰੇ ਪਹਿਲਾਂ ਦਾ ਹੈਰਾਨ ਹੋ ਰਹੇ ਹਨ ਪਰ ਬਾਅਦ ਵਿਚ ਉਹਨਾਂ ਦਾ ਹਾਸਾ ਨਹੀਂ ਰੁੱਕਦਾ। ਦੱਸ ਦੇਈਏ ਕਿ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਐੱਮਆਰਆਈ ਕਰਵਾਉਣ ਤੋਂ ਠੀਕ ਪਹਿਲਾਂ ਇੱਕ ਵਿਅਕਤੀ ਜਰਦਾ ਮਲਦਾ ਦਿਖਾਈ ਦੇ ਰਿਹਾ ਹੈ। ਮਸ਼ੀਨ 'ਤੇ ਲੇਟ ਕੇ ਵਿਅਕਤੀ ਨੇ ਜਰਦੇ ਨੂੰ ਆਪਣੀ ਹਥੇਲੀ ‘ਤੇ ਚੰਗੀ ਤਰ੍ਹਾਂ ਰਗੜਿਆ ਅਤੇ ਜਲਦੀ ਨਾਲ ਆਪਣੇ ਮੂੰਹ ‘ਚ ਪਾ ਲਿਆ।
ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ
ਦੱਸ ਦੇਈਏ ਕਿ ਜਰਦਾ ਮਲਦੇ ਵਿਅਕਤੀ ਦਾ ਅਜਿਹਾ ਨਜ਼ਾਰਾ ਦੇਖ ਸਾਰੇ ਹੈਰਾਨ ਰਹਿ ਗਏ ਅਤੇ ਕਈਆਂ ਨੇ ਇਸ ਵੀਡੀਓ ਦਾ ਬਹੁਤ ਆਨੰਦ ਲਿਆ। ਕਈ ਲੋਕਾਂ ਦੀ ਹਾਲਤ ਐੱਮਆਰਆਈ ਕਰਵਾਉਣ ਤੋਂ ਪਹਿਲਾਂ ਖ਼ਰਾਬ ਹੋ ਜਾਂਦੀ ਹੈ, ਕਿਉਂਕਿ ਇਸ ਮਸ਼ੀਨ ਰਾਹੀਂ ਸਰੀਰ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਪਰ ਇਸ ਵਿਅਕਤੀ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ। ਉਹ ਆਰਾਮ ਨਾਲ ਮਸ਼ੀਨ ਵਿਚ ਲੇਟ ਕੇ ਜਰਦਾ ਮਲਦਾ ਹੈ ਅਤੇ ਉਸ ਨੂੰ ਮੂੰਹ ‘ਚ ਦਬਾ ਕੇ ਉਸ ਦੇ ਮਜ਼ੇ ਲੈਂਦਾ ਹੈ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ
ਵਾਇਰਲ ਵੀਡੀਓ 'ਤੇ ਲੋਕ ਹੈਰਾਨ
ਇਸ ਵੀਡੀਓ ਨੂੰ ਦੇਖ ਕੇ ਲੋਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ। ਉਹ ਕਮੈਂਟਸ ਰਾਹੀਂ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਇਸ ਵੀਡੀਓ ਨੂੰ @deeepu057 ਨਾਮ ਦੇ X ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ, 'ਡਰ ਵੀ ਇਨ੍ਹਾਂ ਤੋਂ ਡਰਦਾ ਹੈ।' ਵਿਅਕਤੀ ਦੀ ਇਸ ਹਰਕਤ ਵਾਲੀ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਲੋਕਾਂ ਨੇ ਟਿੱਪਣੀਆਂ ਕਰਦੇ ਹੋਏ ਲਿਖਿਆ 'ਇਹ ਜ਼ਰੂਰ ਯੂਪੀ ਜਾਂ ਬਿਹਾਰ ਦਾ ਹੋਵੇਗਾ।' ਇੱਕ ਨੇ ਲਿਖਿਆ 'ਜਾਨ ਭਾਵੇਂ ਚਲੀ ਜਾਵੇ, ਜਰਦਾ ਨਾ ਜਾਵੇ।' ਕਈਆਂ ਨੇ ਮਜ਼ਾਕ 'ਚ ਕਿਹਾ ਕਿ ਉਹ ਚੈਕਅੱਪ ਤੋਂ ਪਹਿਲਾਂ ਐਨਰਜੀ ਲੈ ਰਹੇ ਹਨ।
ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ
ਪੁਸ਼ਟੀ ਨਹੀਂ ਹੋਈ
ਹਾਲਾਂਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਕਦੋਂ ਦੀ ਅਤੇ ਕਿੱਥੋਂ ਦੀ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰ ਭਾਰਤ ਦਾ ਧੁੰਦ ਕਾਰਨ ਬੁਰਾ ਹਾਲ, 50 ਤੋਂ ਜ਼ਿਆਦਾ ਟਰੇਨਾਂ ਲੇਟ
NEXT STORY