ਸ਼੍ਰੀਨਗਰ— ਜੰਮੂੁ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਮਸ਼ਹੂਰ ਕ੍ਰਿਸ਼ਨ ਢਾਬਾ ਦੇ ਮਾਲਕ ਦੇ ਪੁੱਤਰ ਆਕਾਸ਼ ਮਹਿਰਾ ਦੀ ਮੌਤ ਹੋ ਗਈ। ਆਕਾਸ਼ ਮਹਿਰਾ ਇਸ ਮਹੀਨੇ ਦੇ ਮੱਧ ’ਚ ਅੱਤਵਾਦੀਆਂ ਦੇ ਹਮਲੇ ਦੇ ਸ਼ਿਕਾਰ ਹੋਏ ਸਨ। ਆਕਾਸ਼ ਨੇ ਆਖ਼ਰਕਾਰ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਨ ਤੋਂ ਬਾਅਦ ਐਤਵਾਰ ਸਵੇਰੇ ਦਮ ਤੋੜ ਦਿੱਤਾ। ਦੱਸ ਦੇਈਏ ਕਿ ਆਕਾਸ਼ ਨੂੰ 17 ਫਰਵਰੀ ਦੀ ਸ਼ਾਮ ਨੂੰ ਉਨ੍ਹਾਂ ਦੀ ਦੁਕਾਨ ਦੇ ਨੇੜੇ ਡਲਗੇਟ ਸੋਨਾਵਰ ਖੇਤਰ ਵਿਚ ਅੱਤਵਾਦੀਆਂ ਨੇ ਉਸ ਸਮੇਂ ਗੋਲੀਆਂ ਮਾਰੀਆਂ ਸਨ, ਜਦੋਂ ਕਸ਼ਮੀਰ ਘਾਟੀ ਵਿਚ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਇੱਥੇ ਇਕ ਕੌਮਾਂਤਰੀ ਵਫ਼ਦ ਦੌਰੇ ’ਤੇ ਸੀ। ਅੱਤਵਾਦੀਆਂ ਨੇ ਆਕਾਸ਼ ਨੂੰ ਤਿੰਨ ਗੋਲੀਆਂ ਮਾਰੀਆਂ ਸਨ ਅਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਵੀ ਕੀਤਾ ਸੀ।
ਆਕਾਸ਼ ਦੇ ਮੌਤ ’ਤੇ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਆਕਾਸ਼ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਹਮਦਰਦੀ ਜ਼ਾਹਰ ਕੀਤੀ। ਅਬਦੁੱਲਾ ਨੇ ਟਵੀਟ ਕਰ ਕੇ ਕਿਹਾ ਕਿ ਸ਼੍ਰੀਨਗਰ ਵਿਚ ਕ੍ਰਿਸ਼ਨਾ ਢਾਬਾ ਦੇ ਮਾਲਕ ਦੇ ਬੇਟੇ ਆਕਾਸ਼ ਬਾਰੇ ਦੁਖ਼ਦ ਖ਼ਬਰ ਹੈ। ਹਾਲ ਹੀ ’ਚ ਹੋਏ ਹਮਲੇ ’ਚ ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ ਬਾਅਦ ਬਹਾਦਰੀ ਨਾਲ ਲੜਦੇ ਹੋਏ ਆਖ਼ਰਕਾਰ ਜੰਗ ਹਾਰ ਗਿਆ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਇਸ ਮੁਸ਼ਕਲ ਹਾਲਾਤ ਨੂੰ ਸਹਿਣ ਕਰਨ ਲਈ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਸ਼ਕਤੀ ਮਿਲੇ।
ਇਸ ਦਰਮਿਆਨ ਕਸ਼ਮੀਰ ਰੇਂਜ ਦੇ ਪੁਲਸ ਜਨਰਲ ਡਾਇਰੈਕਟਰ ਨੇ ਕਿਹਾ ਕਿ ਜਿਨ੍ਹਾਂ ਅੱਤਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ, ਉਹ ਹਾਲ ਵਿਚ ਅੱਤਵਾਦੀਆਂ ਨਾਲ ਜੁੜੇ ਸਨ। ਉਨ੍ਹਾਂ ਤਿੰਨਾਂ ਨੂੰ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਆਕਾਸ਼ ਦੂਜਾ ਗੈਰ-ਕਸ਼ਮੀਰੀ ਨੌਜਵਾਨ ਸੀ, ਜਿਸ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ। ਇਸ ਤੋਂ ਪਹਿਲਾਂ ਇਕ ਸੁਨਿਆਰੇ ਸਤਪਾਲ ਸਿੰਘ ਦੀ 31 ਦਸੰਬਰ ਨੂੰ ਸਰਾਈ ਬਾਲਾ ਵਿਚ ਉਨ੍ਹਾਂ ਦੀ ਦੁਕਾਨ ’ਤੇ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਰਾਕੇਸ਼ ਟਿਕੈਤ ਦਾ ਮੋਦੀ ਸਰਕਾਰ ’ਤੇ ਹਮਲਾ, ਕਿਹਾ- ‘ਬਿਨਾਂ ਪੁੱਛੇ ਖੇਤੀ ਕਾਨੂੰਨ ਬਣਾ ਦਿੱਤੇ, ਫਿਰ ਪੁੱਛਦੇ ਹੋ ਕਮੀ ਕੀ ਹੈ’
NEXT STORY