ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਦੋ ਦਿਨਾਂ ਅਧਿਕਾਰਤ ਯਾਤਰਾ ’ਤੇ ਆਏ ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੂੰ ‘ਕ੍ਰਿਸ਼ਨ ਪੰਖੀ’ ਤੋਹਫ਼ੇ ’ਚ ਦਿੱਤੀ ਹੈ। ਇਹ ਚੰਦਨ ਦੀ ਲੱਕੜ ਨਾਲ ਬਣੀ ਹੈ ਅਤੇ ਇਸ ਦੇ ਕਿਨਾਰਿਆਂ ’ਤੇ ਭਗਵਾਨ ਕ੍ਰਿਸ਼ਨ ਦੀਆਂ ਵੱਖ-ਵੱਖ ਮੁਦਰਾਵਾਂ ਦਰਸਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਭਾਰਤ ’ਚ 3.2 ਲੱਖ ਕਰੋੜ ਨਿਵੇਸ਼ ਕਰੇਗਾ ਜਾਪਾਨ; 6 ਸਮਝੌਤਿਆਂ ’ਤੇ ਕੀਤੇ ਹਸਤਾਖਰ
ਕੀ ਹੈ ਖਾਸੀਅਤ ਇਸ ‘ਕ੍ਰਿਸ਼ਨ ਪੰਖੀ’ ਦੀ
ਅਧਿਕਾਰਤ ਸੂਤਰਾਂ ਮੁਤਾਬਕ ਪੰਖੀ ਨੂੰ ਰਿਵਾਇਤੀ ਯੰਤਰਾਂ ਜ਼ਰੀਏ ਉਕੇਰਿਆਂ ਗਿਆ ਹੈ ਅਤੇ ਇਸ ਦੇ ਉੱਪਰ ਹੱਥ ਨਾਲ ਨੱਕਾਸ਼ੀ ਕਰ ਤਿਆਰ ਕੀਤੀ ਗਈ ਮੋਰ ਦੀ ਆਕ੍ਰਿਤੀ ਹੈ, ਜੋ ਕਿ ਭਾਰਤ ਦਾ ਰਾਸ਼ਟਰੀ ਪੰਛੀ ਹੈ। ਇਸ ‘ਕ੍ਰਿਸ਼ਨ ਪੰਖੀ’ ਦਾ ਨਿਰਮਾਣ ਰਾਜਸਥਾਨ ਦੇ ਚੁਰੂ ’ਚ ਹੁਨਰਮੰਦ ਕਾਰੀਗਰਾਂ ਵਲੋਂ ਕੀਤੀ ਗਈਹੈ। ਇਹ ਕਲਾਕ੍ਰਿਤੀ ਸ਼ੁੱਧ ਚੰਦਨ ਦੀ ਲੱਕੜ ਨਾਲ ਬਣੀ ਹੈ, ਜੋ ਕਿ ਮੁੱਖ ਰੂਪ ਨਾਲ ਭਾਰਤ ਦੇ ਦੱਖਣੀ ਹਿੱਸਿਆਂ ਦੇ ਜੰਗਲਾਂ ’ਚ ਮਿਲਦੀ ਹੈ।
ਇਹ ਵੀ ਪੜ੍ਹੋ: ਜਾਮੀਆ ਮਿਲੀਆ ਇਸਲਾਮੀਆ ਦੇ 52 ਵਿਦਿਆਰਥੀਆਂ ਨੇ UPSC ਪ੍ਰੀਖਿਆ ਕੀਤੀ ਪਾਸ, ਹੁਣ ਇੰਟਰਵਿਊ ਦੀ ਵਾਰੀ
ਫੁਮਿਓ ਕਿਸ਼ਿਦਾ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਸ਼ਨੀਵਾਰ ਦੁਪਹਿਰ ਲੱਗਭਗ 3.40 ਵਜੇ ਨਵੀਂ ਦਿੱਲੀ ਪਹੁੰਚੇ ਸਨ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਭਾਰਤ ਦੌਰੇ ’ਤੇ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦਰਮਿਆਨ ਕਈ ਮੁੱਦਿਆਂ ’ਤੇ ਗੱਲਬਾਤ ਹੋਈ। 14ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਵਿਚ ਭਾਰਤ ਅਤੇ ਜਾਪਾਨ ਦਰਮਿਆਨ 6 ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ।
ਇਹ ਵੀ ਪੜ੍ਹੋ: ਇਸ ਤਾਰੀਖ਼ ਨੂੰ ਹੋਵੇਗੀ ਯੋਗੀ ਆਦਿੱਤਿਆਨਾਥ ਦੀ ਤਾਜਪੋਸ਼ੀ, ਦੂਜੀ ਵਾਰ ਬਣਨਗੇ ਯੂ. ਪੀ. ਦੇ CM
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ?
ਨਹੀਂ ਰੁਕ ਰਿਹਾ ਵਿਵਾਦ, ਹਿਜਾਬ ਦੀ ਇਜਾਜ਼ਤ ਨਾ ਮਿਲਣ ’ਤੇ 231 ਵਿਦਿਆਰਥਣਾਂ ਨੇ ਪ੍ਰੀਖਿਆ ਦੇਣ ਤੋਂ ਕੀਤਾ ਇਨਕਾਰ
NEXT STORY