ਜੈਸਲਮੇਰ (ਵਾਰਤਾ)— ਰਾਜਸਥਾਨ ਦੇ ਜੈਸਲਮੇਰ ਵਿਚ ਲੋਕ ਦੇਵਤਾ ਖੇਤਰਪਾਲ ਭੈਰਵ ਦਾ ਮੰਦਰ ਆਪਣੀ ਅਨੋਖੀ ਪਰੰਪਰਾ ਕਾਰਨ ਜਾਣਿਆ ਜਾਂਦਾ ਹੈ, ਜਿੱਥੇ ਮਹਿਲਾ ਪੁਜਾਰੀ ਹੀ ਪੂਜਾ ਕਰਦੀਆਂ ਹਨ। ਇਹ ਮੰਦਰ ਅਨੋਖਾ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਹੈ। ਇਸ ਮੰਦਰ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪੂਜਾ ਲਈ ਔਰਤ ਪੁਰਸ਼ ਨੂੰ ਜੋੜੇ ਵਿਚ ਆਉਣਾ ਜ਼ਰੂਰੀ ਹੈ। ਦੂਜਾ ਇਸ ਮੰਦਰ ਦੀ ਪੂਜਾ ਅਤੇ ਹੋਰ ਰਸਮਾਂ ਮਹਿਲਾ ਪੁਜਾਰੀ ਹੀ ਕਰਦੀਆਂ ਹਨ। ਕਰੀਬ ਇਕ ਹਜ਼ਾਰ ਸਾਲ ਪੁਰਾਣਾ ਇਹ ਮੰਦਰ ਜੈਸਲਮੇਰ ਸ਼ਹਿਰ ਤੋਂ ਕਰੀਬ 6 ਕਿਲੋਮੀਟਰ ਦੂਰ ਬੜਾ ਬਾਗ 'ਚ ਸਥਿਤ ਹੈ। ਦੇਸ਼ ਦੇ ਹਰ ਹਿੱਸੇ ਤੋਂ ਲੋਕ ਇੱਥੇ ਪੂਜਾ ਕਰਨ ਲਈ ਆਉਂਦੇ ਹਨ। ਮੰਦਰ 'ਚ ਪੂਜਾ ਲਈ ਸ਼ਰਧਾਲੂ ਜੋੜੇ ਵਿਚ ਹੀ ਆਉਂਦੇ ਹਨ।
ਸਥਾਨਕ ਲੋਕਾਂ ਦੀ ਮਾਨਤਾ ਹੈ ਕਿ ਇਹ ਖੇਤਰਪਾਲ ਭੈਰਵ ਦਾ ਮੰਦਰ ਹੈ, ਜੋ ਉਨ੍ਹਾਂ ਦੇ ਖੇਤ, ਖੇਤਰ ਅਤੇ ਇਲਾਕੇ ਦੀ ਰੱਖਿਆ ਕਰਦੇ ਹਨ। ਮਾਨਤਾ ਮੁਤਾਬਕ ਇੱਥੇ ਪੁਰਾਣੇ ਸਮੇਂ ਵਿਚ ਸਿੰਧ ਤੋਂ 7 ਭੈਣਾਂ ਇੱਥੇ ਆ ਕੇ ਵੱਸੀਆਂ ਸਨ, ਦੋ ਦੇਵੀਆਂ ਦੇ ਰੂਪ ਵਿਚ ਜੈਸਲਮੇਰ ਦੇ ਵੱਖ-ਵੱਖ ਇਲਾਕਿਆਂ 'ਚ ਸਥਾਪਤ ਹਨ। ਖੇਤਰਪਾਲ ਭੈਰਵ ਉਨ੍ਹਾਂ ਦੇ ਭਰਾ ਮੰਨੇ ਜਾਂਦੇ ਹਨ। ਨਵੇਂ ਵਿਆਹੇ ਜੋੜੇ ਵਿਆਹ ਦੇ ਤੁਰੰਤ ਬਾਅਦ ਇੱਥੇ ਪੂਜਾ ਲਈ ਆਉਂਦੇ ਹਨ। ਇੱਥੇ ਲਾੜਾ-ਲਾੜੀ ਵਿਚ ਬੰਨ੍ਹਿਆ ਜਾਣ ਵਾਲਾ ਵਿਆਹ ਬੰਧਨ ਸੂਤਰ ਜਿਸ ਨੂੰ ਸਥਾਨਕ ਭਾਸ਼ਾ ਵਿਚ ਕੋਂਕਣ ਡੋਰਾ ਕਿਹਾ ਜਾਂਦਾ ਹੈ, ਇਸੇ ਮੰਦਰ ਵਿਚ ਖੋਲ੍ਹਿਆ ਜਾਂਦਾ ਹੈ। ਜੋ ਲੋਕ ਵਿਆਹ ਤੋਂ ਬਾਅਦ ਇੱਥੇ ਨਹੀਂ ਆ ਸਕਦੇ, ਉਹ ਪੂਜਾ ਲਈ ਇਕ ਨਾਰੀਅਲ ਵੱਖਰਾ ਰੱਖ ਦਿੰਦੇ ਹਨ, ਜਿਸ ਤੋਂ ਬਾਅਦ ਭੈਰਵ ਨੂੰ ਸਮਰਪਿਤ ਕਰ ਦਿੱਤਾ ਜਾਂਦਾ ਹੈ।
ਜੈਸਲਮੇਰ 'ਚ ਹਰ ਜਾਤੀ, ਧਰਮ ਵਿਚ ਹੋਣ ਵਾਲੇ ਵਿਆਹ ਤੋਂ ਬਾਅਦ ਤੀਜੇ ਜਾਂ ਚੌਥੇ ਦਿਨ ਨਵੇਂ ਵਿਆਹੇ ਜੋੜੇ ਨੂੰ ਕੋਂਕਣ ਡੋਰੇ ਖੋਲ੍ਹਣ ਲਈ ਇਸ ਮੰਦਰ 'ਚ ਪਰਿਵਾਰ ਵਾਲਿਆਂ ਨਾਲ ਆਉਣਾ ਹੁੰਦਾ ਹੈ। ਇਸ ਤੋਂ ਬਾਅਦ ਹੀ ਨਵੇਂ ਵਿਆਹੇ ਦਾ ਵਿਆਹੁਤਾ ਜੀਵਨ ਦਾ ਸਫਰ ਸ਼ੁਰੂ ਹੁੰਦਾ ਹੈ। ਵੱਡੀ ਗੱਲ ਇਹ ਹੈ ਕਿ ਸਥਾਨਕ ਮੁਸਲਮਾਨ ਵੀ ਨਿਕਾਹ ਤੋਂ ਬਾਅਦ ਦੀਆਂ ਪਰੰਪਰਾਵਾਂ ਇਸੇ ਮੰਦਰ ਵਿਚ ਪੂਰਾ ਕਰਦੇ ਹਨ। ਖੇਤਰਪਾਲ ਨੂੰ ਚੂਰਮੇ ਦਾ ਭੋਗ ਲੱਗਦਾ ਹੈ।
ਇਸ ਮੰਦਰ ਵਿਚ ਫਿਲਹਾਲ ਮਾਲੀ ਸਮਾਜ ਦੀ 50 ਸਾਲਾ ਔਰਤ ਕਿਸ਼ਨੀ ਦੇਵੀ ਪੂਜਾ-ਪਾਠ ਦਾ ਜ਼ਿੰਮਾ ਸੰਭਾਲ ਰਹੀ ਹੈ। ਕਿਸ਼ਨੀ ਦੇਵੀ ਨੇ ਦੱਸਿਆ ਕਿ ਖੇਤਰਪਾਲ ਮੰਦਰ ਬਹੁਤ ਚਮਤਕਾਰੀ ਅਤੇ ਇੱਛਾ ਪੂਰੀ ਕਰਨ ਵਾਲਾ ਮੰਦਰ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ 3 ਸਾਲਾਂ ਤੋਂ ਸੈਂਕੜੇ ਨਵੇਂ ਵਿਆਹੇ ਜੋੜੇ ਦੇ ਵਿਆਹ ਬੰਧਨ ਸੂਤਰ ਪੂਜਾ-ਪਾਠ ਕਰਨ ਤੋਂ ਬਾਅਦ ਕੋਂਕਣ ਡੋਰਾ ਖੁੱਲ੍ਹਵਾਏ ਹਨ। ਜੈਸਲਮੇਰ ਦੇ ਵਾਸੀ ਦੁਨੀਆ ਦੇ ਕਿਤੇ ਵੀ ਰਹਿੰਦੇ ਹੋਣ, ਉਹ ਵੀ ਕੋਂਕਣ ਡੋਰਾ ਖੋਲ੍ਹਣ ਖੇਤਰਪਾਲ ਮੰਦਰ ਜ਼ਰੂਰ ਆਉਂਦੇ ਹਨ। ਮੰਦਰ ਵਿਚ ਜੋ ਵੀ ਚੜ੍ਹਾਵਾ ਆਉਂਦਾ ਹੈ, ਉਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਪਾਲਣ-ਪੋਸ਼ਣ ਹੁੰਦਾ ਹੈ।
ਰਾਸ਼ਟਰਪਤੀ ਤੇ PM ਸਮੇਤ ਇਨ੍ਹਾਂ ਲੋਕਾਂ 'ਤੇ ਲਾਗੂ ਨਹੀਂ ਹੋਵੇਗਾ ਓਡ-ਈਵਨ : ਕੇਜਰੀਵਾਲ
NEXT STORY