ਨਵੀਂ ਦਿੱਲੀ- ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਦੀ ਬੈਠਕ 'ਚ ਸੀਜ਼ਨ 2027-28 ਸੀਜ਼ਨ ਲਈ ਸਾਰੀਆਂ 6 ਹਾੜ੍ਹੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਸਰਕਾਰ ਨੇ ਦਾਲਾਂ ਅਤੇ ਤੇਲ ਵਾਲੀਆਂ ਫਸਲਾਂ ਦੀਆਂ ਕੀਮਤਾਂ 'ਚ ਵੱਡਾ ਵਾਧਾ ਕੀਤਾ ਹੈ, ਜਦਕਿ ਕਣਕ ਦੇ ਰੇਟ 'ਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
ਸਭ ਤੋਂ ਵੱਧ ਵਾਧਾ ਕਸੁੰਭ ਜਾਂ ਕਸੁੰਭੜਾ ਦੇ MSP 'ਚ ਕੀਤਾ ਗਿਆ ਹੈ, ਜਿਸ ਦਾ ਘੱਟੋ-ਘੱਟ ਸਮਰਥਨ ਮੁੱਲ 675 ਰੁਪਏ ਵਧਾ ਕੇ 7,215 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਰ੍ਹੋਂ ਤੇ ਰਾਈ ਦੇ MSP 'ਚ 413 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਮਗਰੋਂ ਇਸ ਦਾ ਘੱਟ-ਘੱਟ ਸਮਰਥਨ ਮੁੱਲ 6,613 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਮਸਰ ਦੀ ਦਾਲ 390 ਰੁਪਏ ਦੇ ਵਾਧੇ ਨਾਲ 7,390 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।
🌾 Better Returns for Our Farmers!
The Union Cabinet has approved an increase in the Minimum Support Prices (MSP) for all mandated Rabi Crops for Marketing Season 2027-28.
🔸 Safflower: +₹675/quintal
🔸 Rapeseed & Mustard: +₹413/quintal
🔸 Lentil (Masur): +₹390/quintal
🔸… pic.twitter.com/Olocyt21Zj
— PIB India (@PIB_India) September 30, 2026
ਇਹ ਵੀ ਪੜ੍ਹੋ- ਭਾਰਤ ਨੂੰ ਹੁਣ ਨਹੀਂ ਪਵੇਗੀ ਪਾਕਿਸਤਾਨੀ ਏਅਰਸਪੇਸ ਦੀ ਲੋੜ ! ਨਵੇਂ ਰੂਟ ਬਾਰੇ ਚੱਲ ਰਹੀ ਗੱਲਬਾਤ
ਇਸ ਤੋਂ ਇਲਾਵਾ ਜੌਂ ਦੀਆਂ ਕੀਮਤਾਂ 'ਚ 136 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਇਸ ਦਾ MSP 2,286 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਛੋਲਿਆਂ ਦੇ ਭਾਅ 'ਚ 83 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਇਸ ਦਾ ਨਵਾਂ 5,958 ਰੁਪਏ ਪ੍ਰਤੀ ਕੁਇੰਟਲ ਤੇ ਕਣਕ 25 ਰੁਪਏ ਦੇ ਵਾਧੇ ਨਾਲ 2,610 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਈ ਹੈ।
ਇਸ ਵਾਰ ਕਣਕ ਦੇ ਐੱਮ.ਐੱਸ.ਪੀ. 'ਚ ਬਹੁਤ ਮਾਮੂਲੀ ਵਾਧਾ ਕੀਤਾ ਗਿਆ ਹੈ। ਪਿਛਲੇ ਸੀਜ਼ਨ (2026-27) 'ਚ ਕਣਕ ਦੇ MSP 'ਚ 160 ਰੁਪਏ ਦਾ ਵਾਧਾ ਕੀਤਾ ਗਿਆ ਸੀ। ਸਰਕਾਰ ਦਾ ਮੰਨਣਾ ਹੈ ਕਿ ਤੇਲਬੀਜਾਂ ਅਤੇ ਦਾਲਾਂ ਦੇ MSP 'ਚ ਜ਼ਿਆਦਾ ਵਾਧਾ ਕਰਨ ਨਾਲ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ 'ਚੋਂ ਕੱਢ ਕੇ ਫਸਲਾਂ ਦੀ ਵੈਰਾਇਟੀ ਵੱਲ ਉਤਸ਼ਾਹਿਤ ਕੀਤਾ ਜਾ ਸਕੇਗਾ, ਤਾਂ ਜੋ ਭਾਰਤ ਨੂੰ ਦਾਲਾਂ ਅਤੇ ਤੇਲ ਦੂਜੇ ਦੇਸ਼ਾਂ ਤੋਂ ਆਯਾਤ ਨਾ ਕਰਨੇ ਪੈਣ।
ਇਹ ਵੀ ਪੜ੍ਹੋ- 'ਹਾਈਜੈਕ' ਹੋਏ ਜਹਾਜ਼ ਦਾ ਸਾਹਮਣੇ ਆਇਆ ਸੱਚ ! ਕੁਝ ਹੋਰ ਹੀ ਨਿਕਲੀ 'ਕਹਾਣੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦਾ ਕਹਿਰ : ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੋਈ 150 ਤੋਂ ਵੱਧ ਲੋਕਾਂ ਦੀ ਮੌਤ
NEXT STORY