ਉਨਾਵ— ਉੱਤਰ ਪ੍ਰਦੇਸ਼ 'ਚ ਉਨਾਵ ਗੈਂਗਰੇਪ 'ਚ ਬੀ. ਜੇ. ਪੀ. ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੀ ਸਹਿਯੋਗੀ ਸ਼ਸ਼ੀ ਸਿੰਘ ਦੀ ਸ਼ੁੱਕਰਵਾਰ ਨੂੰ ਉਨਾਵ ਪਾਸਕੋ ਕੋਰਟ 'ਚ ਪੇਸ਼ੀ ਹੋਵੇਗੀ। ਦੋਵਾਂ ਨੂੰ ਭਾਰੀ ਸੁਰੱਖਿਆ ਵਿਚਕਾਰ ਸੀਤਾਪੁਰ ਪੁਲਸ ਉਨਾਵ ਪਾਸਕੋ ਕੋਰਟ 'ਚ ਲੈ ਕੇ ਜਾਣਗੇ। ਇਸ ਪੂਰੇ ਮਾਮਲੇ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ।
ਸੀ. ਬੀ. ਆਈ. ਮੁਤਾਬਕ ਸ਼ਸ਼ੀ ਸਿੰਘ ਪੀੜਤਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੁਲਦੀਪ ਦੇ ਘਰ ਲਿਆਈ ਸੀ। ਸੇਂਗਰ, ਸ਼ਸ਼ੀ ਸਿੰਘ ਅਤੇ ਹੋਰ ਦੋਸ਼ੀਆਂ ਨੂੰ ਸੀ. ਬੀ. ਆਈ ਨੇ ਇਸ ਸਾਲ 13-14 ਅਪ੍ਰੈਲ ਨੂੰ ਹੀ ਗ੍ਰਿਫਤਾਰ ਕੀਤਾ ਸੀ। ਸੀ. ਬੀ. ਆਈ. ਨੇ ਉਸ ਤੋਂ ਪੁੱਛਗਿਛ ਕੀਤੀ ਹੈ ਅਤੇ ਨਾਲ ਹੀ ਇਹ ਵਿਧਾਇਕ ਨਾਲ ਪੁਲਸ ਦੀ ਗਠਜੋੜ ਦਾ ਵੀ ਪਤਾ ਲਗਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ 2 ਜੂਨ ਨੂੰ ਸਿਹਤ ਖਰਾਬ ਹੋਣ ਅਤੇ ਸੁਰੱਖਿਆ ਨੂੰ ਲੈ ਕੇ ਪੁਲਸ ਦੋਸ਼ੀ ਵਿਧਾਇਕ ਅਤੇ ਉਸ ਦੀ ਸਹਿਯੋਗੀ ਨੂੰ ਕੋਰਟ 'ਚ ਪੇਸ਼ ਨਹੀਂ ਕਰ ਸਕੀ। ਇਸ ਤੋਂ ਬਾਅਦ ਵਿਸ਼ੇਸ਼ ਜੱਜ ਪੀ. ਸੀ. ਐੱਸ. ਓ. ਰਾਜੇਸ਼ ਉਪ ਪ੍ਰਧਾਨ ਨੇ ਵਿਧਾਇਕ ਕੁਲਦੀਪ ਸਿੰਘ ਅਤੇ ਸ਼ਸ਼ੀ ਸਿੰਘ ਨੂੰ ਪੇਸ਼ੀ ਤੋਂ ਰਾਹਤ ਦਿੰਦੇ ਹੋਏ ਅਗਲੀ ਤਰੀਕ 22 ਜੂਨ ਤਹਿ ਕੀਤੀ ਸੀ।
ਜ਼ਿਕਰਯੋਗ ਹੈ ਕਿ ਲੜਕੀ ਨਾਲ ਬਲਾਤਕਾਰ ਦੇ ਮਾਮਲੇ 'ਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਸੀ. ਬੀ. ਆਈ. ਨੇ 13 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਆਪਣੀ ਜਾਂਚ 'ਚ ਵਿਧਾਇਕ ਸੇਂਗਰ, ਭਰਾ ਅਤੁਲ ਸਿੰਘ, ਸਹਿਯੋਗੀ ਸ਼ਸ਼ੀ ਸਿੰਘ ਸਮੇਤ ਹੋਰ ਦੋਸ਼ੀਆਂ ਨਾਲ ਪੁੱਛਗਿਛ ਕੀਤੀ ਸੀ।
ਲਾਲੂ ਨੂੰ ਝਾਰਖੰਡ ਹਾਈਕੋਰਟ ਤੋਂ ਮਿਲੀ ਰਾਹਤ, ਅੰਤਰਿਮ ਜ਼ਮਾਨਤ ਦਾ ਸਮਾਂ ਵਧਿਆ
NEXT STORY