Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    12:00:17 AM

  • why is there a holiday on sunday

    ਐਤਵਾਰ ਨੂੰ ਹੀ ਕਿਉਂ ਹੁੰਦੀ ਹੈ ਛੁੱਟੀ? ਜਾਣੋ ਇਸ ਦੇ...

  • major decision by the singh sahibans of sri akal takht sahib

    ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ,...

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

  • jalandhar cantt aam aadmi party resignations

    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਅੱਜ ਬੈਂਗਲੁਰੂ ਅਤੇ ਗੁਜਰਾਤ ਦੀ ਟੀਮ ਹੋਵੇਗੀ ਆਹਮੋ- ਸਾਹਮਣੇ, ਇਸ ਗੇਂਦਬਾਜ਼ 'ਤੇ ਰਹੇਗੀ ਸਭ ਦੀ ਨਜ਼ਰ

SPORTS News Punjabi(ਖੇਡ)

ਅੱਜ ਬੈਂਗਲੁਰੂ ਅਤੇ ਗੁਜਰਾਤ ਦੀ ਟੀਮ ਹੋਵੇਗੀ ਆਹਮੋ- ਸਾਹਮਣੇ, ਇਸ ਗੇਂਦਬਾਜ਼ 'ਤੇ ਰਹੇਗੀ ਸਭ ਦੀ ਨਜ਼ਰ

  • Edited By SATPAL,
  • Updated: 30 Apr, 2026 11:09 AM
Sports
bengaluru and gujarat teams will face each other
  • Share
    • Facebook
    • Tumblr
    • Linkedin
    • Twitter
  • Comment

ਅਹਿਮਦਾਬਾਦ : ਨਿਰੰਤਰਤਾ ਹਾਸਲ ਕਰਨ ਲਈ ਬੇਤਾਬ ਗੁਜਰਾਤ ਟਾਈਟਨਜ਼ ਨੂੰ ਵੀਰਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਸ਼ਾਨਦਾਰ ਫਾਰਮ ’ਚ ਚੱਲ ਰਹੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਟੀਮ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਹੁਣ ਜਦਕਿ ਟੂਰਨਾਮੈਂਟ ਦਾ ਅੱਧਾ ਪੜਾਅ ਪੂਰਾ ਹੋ ਚੁੱਕਾ ਹੈ ਤਦ ਗੁਜਰਾਤ ਦੀ ਟੀਮ 8 ਮੈਚਾਂ ’ਚੋਂ 4 ਜਿੱਤਾਂ ਤੇ 4 ਹਾਰਾਂ ਦੇ ਨਾਲ ਅੰਕ ਸੂਚੀ ’ਚ ਅੱਗੇ ਵਧਣ ਲਈ ਸੰਘਰਸ਼ ਕਰ ਰਹੀ ਹੈ। ਦੂਜੇ ਪਾਸੇ ਮੌਜੂਦਾ ਚੈਂਪੀਅਨ ਆਰ. ਸੀ. ਬੀ. ਸ਼ਾਨਦਾਰ ਫਾਰਮ ’ਚ ਹੈ ਤੇ ਉਸ ਨੇ 8 ਮੈਚਾਂ ’ਚੋਂ 6 ’ਚ ਜਿੱਤ ਦਰਜ ਕੀਤੀ ਹੈ। ਆਰ. ਸੀ. ਬੀ. ਅਜੇ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ।

ਆਰ. ਸੀ. ਬੀ. ਵੱਲੋਂ ਉਸ ਦੇ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਤੇ ਜੋਸ਼ ਹੇਜ਼ਲਵੁੱਡ ਨੇ ਮਿਲ ਕੇ ਕਹਿਰ ਵਰ੍ਹਾਇਆ ਹੈ। ਜਿੱਥੇ ਭੁਵਨੇਸ਼ਵਰ ਨੇ ਆਪਣੀ ਸ਼ਾਨਦਾਰ ਸਵਿੰਗ ਨਾਲ ਪੁਰਾਣੇ ਦਿਨਾਂ ਦੀ ਯਾਦ ਦਿਵਾ ਦਿੱਤੀ ਹੈ, ਉੱਥੇ ਹੀ ਹੇਜ਼ਲਵੁੱਡ ਨੇ ਟੈਸਟ ਮੈਚ ਦੇ ਪੱਧਰ ਦੀਆਂ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਹੈ। ਉਹ ਬੱਲੇ ਦੇ ਬਾਹਰੀ ਕਿਨਾਰੇ ਨੂੰ ਨਿਸ਼ਾਨਾ ਬਣਾ ਕੇ ਗੇਂਦਬਾਜ਼ੀ ਕਰ ਰਿਹਾ ਹੈ। ਇਸ ਤੋਂ ਇਲਾਵਾ ਵਿਚਾਲੇ ਦੇ ਓਵਰਾਂ ’ਚ ਕਰੁਣਾਲ ਪੰਡਯਾ ਦਾ ਸਾਹਮਣਾ ਕਰਨਾ ਵੀ ਵੱਡੀ ਚੁਣੌਤੀ ਹੈ ਕਿਉਂਕਿ ਉਸ ਦੀ ਗੇਂਦਬਾਜ਼ੀ ’ਚ ਕਾਫੀ ਵਿਲੱਖਣਤਾ ਹੈ।

ਇਹ ਵੀ ਪੜੋ :1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List

ਗੁਜਰਾਤ ਟਾਈਟਨਜ਼ ਦੀ ਟੀਮ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ’ਤੇ ਵੱਧ ਨਿਰਭਰ ਹੈ। ਉਸ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਸਾਈ ਸੁਦਰਸ਼ਨ, ਕਪਤਾਨ ਸ਼ੁਭਮਨ ਗਿੱਲ ਤੇ ਜੋਸ ਬਟਲਰ ਨੇ ਇਕ ਵਾਰ ਫਿਰ ਜ਼ਿਆਦਾਤਰ ਦੌੜਾਂ ਬਣਾਈਆਂ ਹਨ। ਵਾਸ਼ਿੰਗਟਨ ਸੁੰਦਰ ਨੇ ਮੱਧਕ੍ਰਮ ’ਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ, ਜਦਕਿ ਸ਼ਾਹਰੁਖ ਖਾਨ ਤੇ ਰਾਹੁਲ ਤੇਵਤੀਆ ਵਰਗੇ ਫਿਨਿਸ਼ਰ ਅਜੇ ਤੱਕ ਕੋਈ ਖਾਸ ਕਮਾਲ ਨਹੀਂ ਦਿਖਾ ਸਕੇ ਹਨ। ਮੱਧਕ੍ਰਮ ਨੂੰ ਮਜ਼ਬੂਤੀ ਦੇਣ ਲਈ ਜੈਸਨ ਹੋਲਡਰ ਨੂੰ ਆਖਰੀ-11 ’ਚ ਸ਼ਾਮਲ ਕੀਤਾ ਗਿਆ ਹੈ।

ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ ਹਫਤੇ ਚਿੰਨਾਸਵਾਮੀ ਸਟੇਡੀਅਮ ’ਚ ਮੈਚ ਖੇਡਿਆ ਗਿਆ ਸੀ ਜਿਹੜਾ ਕਿ ਆਰ. ਸੀ. ਬੀ. ਨੇ 206 ਦੌੜਾਂ ਦਾ ਟੀਚਾ 7 ਗੇਂਦਾਂ ਬਾਕੀ ਰਹਿੰਦਿਆਂ ਆਸਾਨੀ ਨਾਲ ਹਾਸਲ ਕਰ ਲਿਆ ਸੀ। ਗੁਜਰਾਤ ਟਾਈਟਨਜ਼ ਦੀ ਟੀਮ ਅਜੇ ਤੱਕ ਆਪਣੇ ਘਰੇਲੂ ਮੈਦਾਨ ’ਤੇ ਦਬਦਬਾ ਬਣਾਉਣ ’ਚ ਅਸਫਲ ਰਹੀ ਹੈ। ਉਸ ਨੇ ਮੋਟੇਰਾ ’ਚ ਖੇਡੇ ਗਏ ਤਿੰਨ ਮੈਚਾਂ ’ਚੋਂ ਦੋ ਮੈਚ ਗੁਆਏ ਹਨ।

ਆਰ. ਸੀ. ਬੀ. ਇਸ ਮੈਚ ’ਚ ਜਿੱਤ ਦੀ ਪ੍ਰਮੱੁਖ ਦਾਅਵੇਦਾਰ ਹੈ ਪਰ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਇੰਗਲੈਂਡ ਦੇ ਆਪਣੇ ਸਾਥੀ ਖਿਡਾਰੀ ਫਿਲ ਸਾਲਟ ਦੀ ਸੱਟ ਕਾਰਨ ਪਿਛਲੇ ਦੋ ਮੈਚਾਂ ’ਚ ਖੇਡਣ ਵਾਲਾ ਜੈਕਬ ਬੈਥਲ ਕੋਈ ਖਾਸ ਪ੍ਰਭਾਵ ਨਹੀਂ ਛੱਡ ਸਕਿਆ ਹੈ। ਇਹ ਪ੍ਰਤਿਭਾਸ਼ਾਲੀ ਬੱਲੇਬਾਜ਼ ਵੀਰਵਾਰ ਨੂੰ ਵਿਰਾਟ ਕੋਹਲੀ ਦੇ ਨਾਲ ਪਾਰੀ ਦਾ ਆਗਾਜ਼ ਕਰਦਾ ਹੋਇਆ ਆਪਣੀ ਛਾਪ ਛੱਡਣ ਲਈ ਬੇਤਾਬ ਹੋਵੇਗਾ। ਬੈਥਲ ਨੇ ਟੀ-20 ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਹ ਕਿਸੇ ਵੀ ਸਮੇਂ ਆਪਣੀ ਸਰਵੋਤਮ ਖੇਡ ਦਿਖਾ ਸਕਦਾ ਹੈ, ਇਸ ਲਈ ਗੁਜਰਾਤ ਨੂੰ ਕਿਸੇ ਤਰ੍ਹਾਂ ਦੇ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ। ਆਰ. ਸੀ. ਬੀ. ਨੇ ਪਿਛਲੇ ਮੈਚ ’ਚ ਦਿੱਲੀ ਕੈਪੀਟਲਸ ਨੂੰ ਕਰਾਰੀ ਹਾਰ ਦਿੱਤੀ ਸੀ, ਜਿਸ ਨਾਲ ਉਸ ਦਾ ਮਨੋਬਲ ਵਧਿਆ ਹੋਵੇਗਾ।
ਇਹ ਵੀ ਪੜੋ IPL ਨਾਲ ਜੁੜੇ ਇਕ ਖਾਸ ਕਿੱਸੇ ਨੂੰ ਯਾਦ ਕਰ ਭਾਵੁਕ ਹੋਏ 'ਸਰਪੰਚ ਸਾਬ੍ਹ', ਕਿਹਾ ਇਸ ਖਿਡਾਰੀ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • IPL 2026
  • Bengaluru
  • Gujarat
  • Virat Kohli
  • ਆਈਪੀਐੱਲ 2026
  • ਬੈਂਗਲੁਰੂ
  • ਗੁਜਰਾਤ
  • ਵਿਰਾਟ ਕੋਹਲੀ

243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼, ਹੈਦਰਾਬਾਦ ਨੇ 6 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

NEXT STORY

Stories You May Like

  • polluters in delhi are in for trouble
    ਦਿੱਲੀ 'ਚ ਹੁਣ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! AI ਅਤੇ CCTV ਨਾਲ 700 ਤੋਂ ਵੱਧ ਸਾਈਟਾਂ 'ਤੇ ਰਹੇਗੀ...
  • two boys dead on road accdent
    ਪੰਜਾਬ: ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ, 2 ਨੌਜਵਾਨਾਂ ਦੀ ਮੌਤ
  • this player replaced bowler anshul kamboj
    ਵਨ-ਡੇ ਟੀਮ ’ਚ ਜ਼ਖ਼ਮੀ ਹੋਏ ਗੇਂਦਬਾਜ਼ ਅੰਸ਼ੁਲ ਕੰਬੋਜ ਦੀ ਜਗ੍ਹਾ ਇਸ ਖਿਡਾਰੀ ਨੂੰ ਕੀਤਾ ਸ਼ਾਮਲ
  • share markets will remain closed today
    ਅੱਜ ਸ਼ੇਅਰ ਬਾਜ਼ਾਰ ਰਹਿਣਗੇ ਬੰਦ, ਬੀਐਸਈ ਅਤੇ ਐਨਐਸਈ 'ਤੇ ਨਹੀਂ ਹੋਵੇਗਾ ਵਪਾਰ
  • now fruits are also affected by inflation  apples will be more expensive
    ਸਬਜ਼ੀਆਂ ਤੋਂ ਬਾਅਦ ਹੁਣ ਫਲਾਂ 'ਤੇ ਵੀ ਮਹਿੰਗਾਈ ਦੀ ਮਾਰ, ਇਸ ਸੀਜ਼ਨ ਸੇਬ ਹੋਣਗੇ ਹੋਰ ਮਹਿੰਗੇ
  • bs 7 standards set to be implemented from april 2029
    BS-7 ਮਿਆਰ ਅਪ੍ਰੈਲ 2029 ਤੋਂ ਲਾਗੂ ਕੀਤੇ ਜਾਣ ਦੀ ਤਿਆਰੀ, ਕਾਰਾਂ ਤੇ SUV ਤੋਂ ਹੋਵੇਗੀ ਸ਼ੁਰੂਆਤ
  • today these 4 zodiac signs will strike it rich
    ਅੱਜ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਚਾਂਦੀ ! ਕਰੀਅਰ ਤੇ ਕਾਰੋਬਾਰ 'ਚ ਹੋਵੇਗਾ ਵੱਡਾ ਲਾਭ ਤੇ ਪੈਸਿਆਂ ਦੀ ਹੋਵੇਗੀ ਬਰਖਾ
  • the karnataka pickleball premier league will kick off in bengaluru
    ਕਰਨਾਟਕ ਪਿਕਲਬਾਲ ਪ੍ਰੀਮੀਅਰ ਲੀਗ ਦੀ 9 ਅਕਤੂਬਰ ਤੋਂ ਬੈਂਗਲੁਰੂ ਵਿੱਚ ਹੋਵੇਗੀ ਸ਼ੁਰੂਆਤ
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
  • out of control school bus collided with the gate of a house
    ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • indian women team to begin a new era under mandhana captaincy
      ‘ਮੰਧਾਨਾ’ ਦੀ ਕਪਤਾਨੀ ’ਚ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਭਾਰਤੀ ਮਹਿਲਾ ਟੀਮ
    • modi said in his meeting with the winners of the asian games
      ਏਸ਼ੀਆਈ ਖੇਡਾਂ ਦੇ ਜੇਤੂਆਂ ਨਾਲ ਮੁਲਾਕਾਤ 'ਚ ਬੋਲੇ ਮੋਦੀ- ਇਹ ਸਫ਼ਲਤਾ ਕਰੋੜਾਂ...
    • elina svitolina reaches the quarter finals of the wuhan open
      ਏਲੀਨਾ ਸਵਿਤੋਲੀਨਾ ਵੂਹਾਨ ਓਪਨ ਦੇ ਕੁਆਰਟਰ ਫਾਈਨਲ 'ਚ ਪੁੱਜੀ
    • indian long jumper murali sreeshankar underwent ankle surgery
      ਲੰਡਨ 'ਚ ਭਾਰਤੀ ਲੌਂਗ ਜੰਪਰ ਮੁਰਲੀ ਸ਼੍ਰੀਸ਼ੰਕਰ ਦੇ ਗਿੱਟੇ ਦੀ ਸਰਜਰੀ ਹੋਈ
    • we want to play t20 cricket fearlessly and intelligently  shafali
      ਅਸੀਂ ਨਿਡਰ ਅਤੇ ਸਮਝਦਾਰੀ ਨਾਲ ਟੀ-20 ਕ੍ਰਿਕਟ ਖੇਡਣਾ ਚਾਹੁੰਦੇ ਹਾਂ:  ਸ਼ੈਫਾਲੀ ਵਰਮਾ
    • vishwajit more won a silver medal at the under 23 world championship
      ਵਿਸ਼ਵਜੀਤ ਮੋਰੇ ਨੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤਿਆ ਚਾਂਦੀ ਦਾ ਤਗਮਾ
    • tilak varma  s dismissal was the   turning point   of the match  sanju samson
      ਤਿਲਕ ਵਰਮਾ ਦਾ ਆਊਟ ਹੋਣਾ ਮੈਚ ਦਾ 'ਟ੍ਰਨਿੰਗ ਪੁਆਇੰਟ' ਰਿਹਾ: ਸੰਜੂ ਸੈਮਸਨ
    • sikandar raza will stick to his decision to retire after the 2027 world cup
      2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ
    • soni yadav appointed captain of the delhi team
      ਸੋਨੀ ਯਾਦਵ ਸੀਨੀਅਰ ਮਹਿਲਾ ਟੀ-20 ਟਰਾਫ਼ੀ ਲਈ ਦਿੱਲੀ ਟੀਮ ਦੀ ਕਪਤਾਨ ਨਿਯੁਕਤ
    • star player will not be able to play in the odi series against nz
      NZ ਵਿਰੁੱਧ ਵਨਡੇ ਲੜੀ 'ਚ ਨਹੀਂ ਖੇਡ ਸਕੇਗਾ ਸਟਾਰ ਖਿਡਾਰੀ! ਰਿਪੋਰਟ 'ਚ ਸਾਹਮਣੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +