ਨਵੀਂ ਦਿੱਲੀ— ਰਾਜ ਸਭਾ ਦਾ ਟਿਕਟ ਨਾ ਮਿਲਣ ਤੋਂ ਨਾਰਾਜ਼ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਦਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਤੇ ਹਮਲਾ ਲਗਾਤਾਰ ਜਾਰੀ ਹੈ। ਵਿਸ਼ਵਾਸ ਨੇ ਇਕ ਟੈਲੀਵਿਜ਼ਨ ਇੰਟਰਵਿਊ 'ਚ ਰਾਜ ਸਭਾ ਦਾ ਟਿਕਟ ਨਾ ਮਿਲਣ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ। ਪ੍ਰੋਗਰਾਮ 'ਚ ਕੁਮਾਰ ਵਿਸ਼ਵਾਸ ਤੋਂ ਰਾਜ ਸਭਾ ਟਿਕਟ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਹੁਤ ਹੀ ਤੰਜ਼ ਕੀਤੇ ਅਤੇ ਆਪਣੇ ਅੰਦਾਜ 'ਚ ਜਵਾਬ ਦਿੱਤਾ,''ਮੇਰੇ ਲਹਿਜੇ ਮੇਂ ਜੀ ਹੁਜੂਰ ਨਾ ਥਾ, ਇਸ ਤੋਂ ਜ਼ਿਆਦਾ ਮੇਰਾ ਕਸੂਰ ਨਾ ਥਾ।''
ਕੁਮਾਰ ਵਿਸ਼ਵਾਸ ਨੇ ਇੰਟਰਵਿਊ ਦਾ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਪਾਇਆ ਹੈ। ਟੈਲੀਵਿਜ਼ਨ ਚੈਨਲ 'ਤੇ ਇਹ ਇੰਟਰਵਿਊ ਸ਼ਨੀਵਾਰ ਦੀ ਰਾਤ ਦਿਖਾਇਆ ਜਾਵੇਗਾ। ਵਿਸ਼ਵਾਸ ਨੇ ਇੰਟਰਵਿਊ 'ਚ ਕਿਹਾ,''ਮੈਂ ਤਾਂ ਸਿਰਫ ਇਕ ਮੋਹਰਾ ਹਾਂ, ਪਿਛਲੇ 7 ਮਹੀਨਿਆਂ ਤੋਂ ਇਸ ਮਾਹਿਸ਼ਮਤੀ ਦੀ ਸ਼ਿਵਗਾਮੀ ਦੇਵੀ ਕੋਈ ਹੋਰ ਹੈ ਜੋ ਹਰ ਵਾਰ ਨਵੇਂ ਕਟੱਪਾ ਲਿਆ ਕੇ ਮੇਰੇ ਵਰਗੇ ਬਾਹੁਬਲੀਆਂ ਦਾ ਕਤਲ ਕਰ ਦਿੰਦੀ ਹੈ। ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਤੋਂ ਆਏ ਗੁਪਤਾਜ ਤੋਂ ਮਿਲੇ ਯੋਗਦਾਨ ਦਾ ਕੁਝ ਦਿਨ ਆਨੰਦ ਲੈਣ। ਮੇਰੀ ਲਾਸ਼ ਨਾਲ ਛੇੜਛਾੜ ਨਾ ਕਰੋ।
ਉਧਮਪੁਰ ਦੇ ਰਾਮਨਗਰ 'ਚ ਬੱਸ ਹਾਦਸਾ, 7 ਦੀ ਮੌਤ, 29 ਜ਼ਖਮੀ
NEXT STORY