ਚੰਡੀਗੜ੍ਹ- ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਹਰਿਆਣਾ ਵਿਚ ਕੈਂਸਰ ਮਰੀਜ਼ਾਂ ਦੀ ਵਧਦੀ ਗਿਣਤੀ ਅਤੇ ਇਲਾਜ ਦੀਆਂ ਸੀਮਤ ਸਹੂਲਤਾਂ ਇਕ ਗੰਭੀਰ ਮੁੱਦਾ ਹੈ। ਸਿਰਸਾ, ਫਤਿਹਾਬਾਦ, ਕੈਥਲ ਅਤੇ ਅੰਬਾਲਾ ਵਰਗੇ ਜ਼ਿਲ੍ਹਿਆਂ ਵਿਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜਿਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਲਈ ਦੂਜੇ ਸੂਬਿਆਂ ਦਾ ਰੁਖ਼ ਕਰਨਾ ਪੈ ਰਿਹਾ ਹੈ। ਸ਼ੈਲਜਾ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿਚ ਕੈਂਸਰ ਦੇ ਇਲਾਜ ਦੀਆਂ ਸਹੂਲਤਾਂ ਯਕੀਨੀ ਕੀਤੀਆਂ ਜਾਣ। ਇਸ ਤੋਂ ਨਾ ਸਿਰਫ ਮਰੀਜ਼ਾਂ ਨੂੰ ਉੱਚਿਤ ਇਲਾਜ ਮਿਲ ਸਕੇਗਾ, ਸਗੋਂ ਉਨ੍ਹਾਂ ਦਾ ਸਮਾਂ ਵੀ ਬਚੇਗਾ।
ਸ਼ੈਲਜਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਹਰਿਆਣਾ 'ਚ ਕੈਂਸਰ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਹਰਿਆਣਾ 'ਚ ਹਰ ਮਹੀਨੇ 1500 ਕੈਂਸਰ ਮਰੀਜ਼ ਕੈਂਸਰ ਨਾਲ ਮਰ ਰਹੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਸ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਕੈਂਸਰ ਮਰੀਜ਼ਾਂ ਨੂੰ ਜਾਂ ਤਾਂ ਇਲਾਜ ਲਈ ਪੀ. ਜੀ. ਆਈ. ਰੋਹਤਕ/ ਚੰਡੀਗੜ੍ਹ ਰਾਸ਼ਟਰੀ ਕੈਂਸਰ ਸੰਸਥਾ, ਝੱਜਰ 'ਚ ਇਲਾਜ ਲਈ ਜਾਣਾ ਪੈਂਦਾ ਹੈ। ਜਿੱਥੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਵਾਰੀ ਅਤੇ ਦਾਖ਼ਲ ਹੋਣ ਲਈ ਕਾਫੀ ਲੰਬੀ ਉਡੀਕ ਕਰਨੀ ਪੈਂਦੀ ਹੈ। ਮਰੀਜ਼ਾਂ ਕੋਲ ਹਰਿਆਣਾ ਤੋਂ ਬਾਹਰ ਜਿਵੇਂ ਬੀਕਾਨੇਰ, ਜੈਪੁਰ, ਦਿੱਲੀ ਜਾਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਦਾ, ਜੋ ਆਮ ਆਦਮੀ ਲਈ ਕਾਫੀ ਮਹਿੰਗਾ ਹੈ।
ਵੱਡੀ ਖ਼ਬਰ: ਕੁਰਕ ਹੋਵੇਗਾ ਬੀਕਾਨੇਰ ਹਾਊਸ, ਅਦਾਲਤ ਨੇ ਦਿੱਤੇ ਹੁਕਮ
NEXT STORY