ਨਵੀਂ ਦਿੱਲੀ— ਕਾਂਗਰਸ ਦਾ ਗੁਣਗਾਨ ਕਰਦੇ ਨਹੀਂ ਥੱਕਣ ਵਾਲੇ ਸੀ. ਐੱਮ. ਕੁਮਾਰਸੁਆਮੀ ਦੇ ਸੁਰ ਹੁਣ ਬਦਲੇ-ਬਦਲੇ ਨਜ਼ਰ ਆਉਣ ਲੱਗੇ ਹਨ। ਸੀ. ਐੱਮ. ਅਹੁਦਾ ਮਿਲਣ ਤੋਂ ਬਾਅਦ ਕਾਂਗਰਸ ਨੂੰ ਕ੍ਰੇਡਿਟ ਦੇਣ ਵਾਲੇ ਕੁਮਾਰਸੁਆਮੀ ਹੁਣ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਕਿਸੇ ਦੇ ਰਹਿਮੋ-ਕਰਮ ਨਾਲ ਸੀ. ਐੱਮ. ਨਹੀਂ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕਿਸੇ ਨੇ ਸੀ. ਐੱਮ. ਦੀ ਕੁਰਸੀ ਦਾਨ 'ਚ ਨਹੀਂ ਦਿੱਤੀ ਹੈ। ਪਹਿਲਾਂ ਮੰਤਰੀ ਮੰਡਲ 'ਚ ਗਿਣਤੀ ਨੂੰ ਲੈ ਕੇ ਫਿਰ ਕੈਬਨਿਟ ਅਹੁਦੇ ਅਤੇ ਹੁਣ ਬਜਟ ਨੂੰ ਲੈ ਕੇ ਵਿਵਾਦ ਜਾਰੀ ਹੈ। ਹਾਲਾਤ ਇਹ ਹਨ ਕਿ 5 ਜੁਲਾਈ ਨੂੰ ਐੱਨ. ਡੀ. ਕੁਮਾਰਸੁਆਮੀ ਸਰਕਾਰ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਸਿਰਫ 4 ਹਫਤੇ ਪੁਰਾਣੀ ਸਰਕਾਰ ਦੇ ਡਿੱਗਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ।
ਅਸਲ 'ਚ ਇਨੀਂ ਇਨ੍ਹੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸਾਬਕਾ ਸੀ. ਐੱਮ. ਸਿੱਧਾਰਾਮਈਆ ਇਕ ਬੈਠਕ ਕਰ ਰਹੇ ਹਨ। ਇਸ 'ਚ ਸਿੱਧਾਰਾਮਈਆ ਨੂੰ ਲੱਗ ਰਿਹਾ ਹੈ ਕਿ ਜੇਕਰ ਨਵਾਂ ਬਜਟ ਪੇਸ਼ ਕੀਤਾ ਜਾਂਦਾ ਹੈ ਤਾਂ ਪੁਰੀ ਤਰ੍ਹਾਂ ਤੋਂ ਧਿਆਨ ਜੇ. ਡੀ. ਐੱਸ. ਵੱਲ ਹੋ ਜਾਵੇਗਾ, ਜਦਕਿ ਕੁਮਾਰਸੁਆਮੀ ਦਾ ਕਹਿਣਾ ਹੈ ਕਿ ਜਦੋਂ ਕਈ ਵਿਧਾਇਕ ਨਵੇਂ ਚੁਣ ਕੇ ਆਏ ਹਨ ਤਾਂ ਬਜਟ ਵੀ ਨਵਾਂ ਬਣਨਾ ਚਾਹੀਦਾ।
ਪਾਸਪੋਰਟ ਵਿਵਾਦ: ਲਖਨਊ 'ਚ ਨਹੀਂ ਰਹਿ ਰਹੀ ਸੀ ਤਨਵੀ, ਦਿੱਤੇ ਗਲਤ ਦਸਤਾਵੇਜ਼
NEXT STORY