ਲਖਨਊ— ਲਖਨਊ ਦੇ ਹਿੰਦੂ ਮੁਸਲਿਮ ਜੋੜੇ ਦੇ ਪਾਸਪੋਰਟ ਵਿਵਾਦ 'ਚ ਜਾਂਚ ਟੀਮ ਨੇ ਅਹਿਮ ਖੁਲ੍ਹਾਸਾ ਕੀਤਾ ਹੈ। ਮੋਹਮੰਦ ਅਨਸ ਸਿੱਦੀਕੀ ਦੀ ਪਤਨੀ ਤਨਵੀ ਸੇਠ ਦੇ ਲਖਨਊ ਘਰ ਪੁੱਜੀ ਐਲ.ਆਈ.ਯੂ ਟੀਮ ਦਾ ਕਹਿਣਾ ਹੈ ਕਿ ਤਨਵੀ ਨੇ ਪਾਸਪੋਰਟ ਲਈ ਲਖਨਊ ਦੇ ਜਿਸ ਪਤੇ ਦੇ ਦਸਤਾਵੇਜ਼ ਦਿੱਤੇ ਹਨ, ਉਥੇ ਉਹ ਪਿਛਲੇ ਇਕ ਸਾਲ ਤੱਕ ਰਹੀ ਹੀ ਨਹੀਂ। ਐਲ.ਆਈ.ਯੂ ਦੀ ਟੀਮ ਜਾਂਚ ਲਈ ਸੋਮਵਾਰ ਨੂੰ ਲਖਨਊ ਸਥਿਤ ਤਨਵੀ ਦੇ ਸਹੁਰੇ ਘਰ ਪੁੱਜੀ ਸੀ। ਪਾਸਪੋਰਟ ਲਈ ਤਨਵੀ ਸੇਠ ਨੇ ਲਖਨਊ ਦੇ ਕੈਸਰਬਾਗ ਇਲਾਕੇ 'ਚ ਝਾਊਲਾਲ ਬਾਜ਼ਾਰ ਨੇੜੇ ਘਰ ਦਾ ਪਤਾ ਦਿੱਤਾ ਸੀ। ਜਿੱਥੇ ਉਸ ਦੇ ਸਹੁਰੇ ਘਰ ਦੇ ਰਹਿੰਦੇ ਹਨ। ਜਾਂਚ ਟੀਮ ਨੇ ਦੱਸਿਆ ਕਿ ਤਨਵੀ ਦੇ ਸਹੁਰੇ ਘਰ ਇਸ ਗੱਲ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਕਿ ਤਨਵੀ ਪਿਛਲੇ ਇਕ ਸਾਲ ਦੌਰਾਨ ਉਥੇ ਰਹੀ। ਐਲ.ਆਈ.ਯੂ ਦੀ ਟੀਮ ਹੁਣ ਤਨਵੀ ਦੇ ਨੋਇਡਾ ਸਥਿਤ ਘਰ ਜਾਂਚ ਲਈ ਜਾਵੇਗੀ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਤਨਵੀ ਨੇ ਪਾਸਪੋਰਟ ਲਈ ਘਰ ਸਥਾਨ ਦੀ ਗਲਤ ਜਾਣਕਾਰੀ ਦਿੱਤੀ, ਕਿਉਂਕਿ ਉਹ ਕਦੀ ਲਖਨਊ ਦੇ ਘਰ 'ਤੇ ਲੰਬੇ ਸਮੇਂ ਤੱਕ ਰਹੀ ਹੀ ਨਹੀਂ। ਨਿਯਮਾਂ ਮੁਤਾਬਕ ਜੇਕਰ ਤਨਵੀ 'ਤੇ ਗਲਤ ਜਾਣਕਾਰੀ ਦੇਣ ਦੇ ਦੋਸ਼ ਠੀਕ ਪਾਏ ਗਏ ਤਾਂ ਉਸ ਦਾ ਪਾਸਪੋਰਟ ਰੱਦ ਕੀਤਾ ਜਾ ਸਕਦਾ ਹੈ।
ਜੌਨਪੁਰ ਦੇ ਸਾਬਕਾ ਵਿਧਾਇਕ ਸਚਿੰਦਰਾ ਨਾਥ ਤ੍ਰਿਪਾਠੀ ਦੀ ਮੌਤ
NEXT STORY