ਅਹਿਮਦਾਬਾਦ — ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਐਤਵਾਰ ਸ਼ਾਮ ਨੂੰ 4.0 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੰਸਟੀਚਿਊਟ ਆਫ ਸਿਸਮਲੋਜੀਕਲ ਰਿਸਰਚ (ISR) ਮੁਤਾਬਕ ਭੂਚਾਲ ਦਾ ਕੇਂਦਰ ਕੱਛ ਜ਼ਿਲ੍ਹੇ ਦੇ ਭਚਾਊ ਨੇੜੇ ਸਥਿਤ ਸੀ। ਆਈਐਸਆਰ ਨੇ ਕਿਹਾ ਕਿ ਭੂਚਾਲ ਦੇ ਝਟਕੇ ਐਤਵਾਰ ਸ਼ਾਮ 4.45 ਵਜੇ ਮਹਿਸੂਸ ਕੀਤੇ ਗਏ ਅਤੇ ਭੂਚਾਲ ਦਾ ਕੇਂਦਰ ਭਚਾਊ ਤੋਂ ਲਗਭਗ 21 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਸੀ।
ਕੱਛ ਦੇ ਜ਼ਿਲ੍ਹਾ ਮੈਜਿਸਟਰੇਟ ਅਮਿਤ ਅਰੋੜਾ ਨੇ ਕਿਹਾ, ''ਸ਼ੁਰੂਆਤੀ ਜਾਣਕਾਰੀ ਮੁਤਾਬਕ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।'' 2001 'ਚ ਕੱਛ ਜ਼ਿਲ੍ਹੇ 'ਚ ਜ਼ਬਰਦਸਤ ਭੂਚਾਲ ਆਇਆ ਸੀ, ਜਿਸ ਨਾਲ ਕਈ ਕਸਬੇ ਅਤੇ ਪਿੰਡ ਪ੍ਰਭਾਵਿਤ ਹੋਏ ਸਨ। ਇਸ ਭੂਚਾਲ 'ਚ ਕਰੀਬ 13,800 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1.67 ਲੱਖ ਲੋਕ ਜ਼ਖਮੀ ਹੋਏ ਸਨ।
ਵਿਧਾਨ ਸਭਾਵਾਂ ’ਚ ਵਿਚਾਰ-ਵਟਾਂਦਰੇ ਬਦਲ ਰਹੇ ਹਨ ਹੰਗਾਮਿਆਂ ’ਚ : ਧਨਖੜ
NEXT STORY