ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ 'ਚ ਦਿਨ ਭਰ ਮਜ਼ਦੂਰੀ ਕਰ ਕੇ 2 ਸਮੇਂ ਦੀ ਰੋਟੀ ਕਮਾਉਣ ਵਾਲੇ ਇਕ ਸ਼ਖ਼ਸ ਨੂੰ ਇਨਕਮ ਟੈਕਸ ਵਿਭਾਗ ਨੇ 7 ਕਰੋੜ ਰੁਪਏ ਤੋਂ ਵੱਧ ਦੇ ਟੈਕਸ ਬਕਾਏ ਦਾ ਨੋਟਿਸ ਭੇਜਿਆ ਹੈ। ਮਜ਼ਦੂਰ ਦੇ ਹੱਥ 'ਚ ਨੋਟਿਸ ਆਇਆ ਤਾਂ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਫਿਲਹਾਲ ਨੋਟਿਸ ਨੂੰ ਹੱਥ 'ਚ ਲੈ ਕੇ ਹੁਣ ਗਰੀਬ ਮਜ਼ਦੂਰ ਪੂਰੇ ਮਾਮਲੇ 'ਚ ਨਿਆਂ ਲਈ ਉੱਚ ਅਧਿਕਾਰੀਆਂ ਨੂੰ ਅਪੀਲ ਕਰਨ ਦੀ ਤਿਆਰੀ 'ਚ ਹੈ ਤਾਂ ਜੋ ਉਸ ਨੂੰ ਇਨਸਾਫ਼ ਮਿਲ ਸਕੇ ਅਤੇ ਜੋ ਲੋਕ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾ ਮਿਲ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਮਾਧੌਗੰਜ ਥਾਣਾ ਖਏਤਰ ਦੇ ਰੂਦਾਮਊ ਪਿੰਡ ਵਾਸੀ ਮਜ਼ਦੂਰ ਗੋਵਿੰਦ ਕੁਮਾਰ ਨੂੰ ਇਨਕਮ ਟੈਕਸ ਵਿਭਾਗ ਨੇ 7 ਕਰੋੜ 15 ਲੱਖ 92 ਹਜ਼ਾਰ 786 ਰੁਪਏ ਦਾ ਨੋਟਿਸ ਭੇਜ ਦਿੱਤਾ, ਜਦੋਂ ਕਿ ਉਸ ਦੇ ਘਰ 'ਚ ਖਾਣ ਲਈ ਮਹੀਨੇ ਭਰ ਦਾ ਭੋਜਨ ਤੱਕ ਨਹੀਂ ਹੈ। ਅੱਜ ਉਸ ਦੇ ਸਾਹਮਣੇ ਇਨਕਮ ਟੈਕਸ ਵਿਭਾਗ ਦੀ ਕਰੋੜਾਂ ਦੀ ਦੇਣਦਾਰੀ ਹੋ ਗਈ ਹੈ।
ਇਹ ਵੀ ਪੜ੍ਹੋ : ਮੋਬਾਈਲ ਯੂਜ਼ਰਸ ਦੀਆਂ ਮੌਜਾਂ! ਏਅਰਟੈੱਲ ਨੇ ਲਾਂਚ ਕੀਤਾ 3 ਮਹੀਨਿਆਂ ਵਾਲਾ ਧਾਕੜ ਪਲਾਨ
ਨੋਟਿਸ ਮਿਲਣ ਮਗਰੋਂ ਪਰਿਵਾਰ ਸਦਮੇ 'ਚ ਹੈ। ਪਤਨੀ ਸੋਨੀ ਦੇਵੀ, ਬਜ਼ੁਰਗ ਮਾਤਾ-ਪਿਤਾ ਦੀਆਂ ਅੱਖਾਂ 'ਚ ਇਹੀ ਸਵਾਲ ਹੈ ਕਿ ਆਖ਼ਰ ਇਕ ਮਜ਼ਦੂਰ ਕੋਲ ਇੰਨੇ ਕਰੋੜ ਰੁਪਏ ਜਮ੍ਹਾਂ ਕਰਨ ਲਈ ਆਏ ਤਾਂ ਕਿੱਥੋਂ ਆਏ। ਦਰਅਸਲ ਇਸ ਕਹਾਣੀ ਦੀਆਂ ਜੜਾਂ ਕਰੀਬ 6 ਸਾਲ ਪੁਰਾਣੀਆਂ ਹਨ। ਜਦੋਂ ਕੰਮ ਦੀ ਭਾਲ 'ਚ ਗੋਵਿੰਦ ਕਾਨਪੁਰ ਗਿਆ ਸੀ। ਉੱਥੇ ਗਰੀਬੀ ਦਾ ਫ਼ਾਇਦਾ ਚੁੱਕ ਕੇ ਉਸ ਨੂੰ ਸਰਕਾਰੀ ਮਦਦ ਦਿਵਾਉਣ ਦਾ ਝਾਂਸਾ ਦਿੱਤਾ ਗਿਆ। ਇਕ ਔਰਤ ਉਸ ਨੂੰ ਸੀਤਾਪੁਰ ਦੇ ਬਿਸਵਾਂ ਲੈ ਗਈ, ਜਿੱਥੇ ਐੱਚਡੀਐੱਫਸੀ ਬੈਂਕ 'ਚ ਉਸ ਦੇ ਨਾਂ ਦਾ ਖਾਤਾ ਖੁੱਲ੍ਹਵਾਇਆ ਗਿਆ। ਬਦਲੇ 'ਚ ਗੋਵਿੰਦ ਨੂੰ ਮਿਲੇ ਸਿਰਫ਼ 2-3 ਹਜ਼ਾਰ ਰੁਪਏ ਪਰ ਉਸ ਤੋਂ ਉਸ ਦੀ ਪਾਸਬੁੱਕ ਅਤੇ ਚੈੱਕਬੁੱਕ ਲੈ ਲਈ ਗਈ। ਖ਼ਦਸ਼ਾ ਹੈ ਕਿ ਇਸੇ ਖ਼ਾਤੇ ਰਾਹੀਂ ਜਾਲਸਾਜ਼ਾਂ ਨੇ ਫਰਜ਼ੀ ਫਰਮ ਬਣਾ ਕੇ ਕਰੋੜਾਂ ਦਾ ਲੈਣ-ਦੇਣ ਕੀਤਾ ਅਤੇ ਗਰੀਬ ਮਜ਼ਦੂਰ ਨੂੰ ਮੋਹਰਾ ਬਣਾ ਦਿੱਤਾ। ਜਦੋਂ ਇਨਕਮ ਟੈਕਸ ਵਿਭਾਗ ਦੀ ਟੀਮ ਪਿੰਡ ਪਹੁੰਚੀ ਅਤੇ ਪੁਰਾਣੇ ਨੋਟਿਸ ਤੇ ਬੈਂਕ ਟਰਾਂਜੈਕਸ਼ਨ ਦੀ ਜਾਣਕਾਰੀ ਦਿੱਤੀ ਤਾਂ ਗੋਵਿੰਦ ਦੇ ਹੋਸ਼ ਉੱਡ ਗਏ। ਗੋਵਿੰਦ ਦਾ ਵੱਡਾ ਭਰਾ ਕਸਬੇ 'ਚ ਠੇਲਾ ਲਗਾਉਂਦਾ ਹੈ, ਛੋਟਾ ਭਰਾ ਮਜ਼ਦੂਰੀ ਕਰਦਾ ਹੈ। ਪੂਰਾ ਪਰਿਵਾਰ ਅੱਜ ਸਿਸਟਮ ਦੀ ਇਕ ਵੱਡੀ ਖਾਮੀ ਦਾ ਸ਼ਿਕਾਰ ਹੈ। ਫਿਲਹਾਲ ਹੁਣ ਗੋਵਿੰਦ ਪੂਰੇ ਮਾਮਲੇ 'ਚ ਖ਼ੁਦ ਨੂੰ ਬੇਗੁਨਾਹ ਸਾਬਿਤ ਕਰਨ ਅਤੇ ਦੋਸ਼ੀ ਲੋਕਾਂ 'ਤੇ ਕਾਰਵਾਈ ਲਈ ਉੱਚ ਅਧਿਕਾਰੀਆਂ ਕੋਲ ਗੁਹਾਰ ਲਗਾਉਣ ਦੀ ਤਿਆਰੀ 'ਚ ਹੈ ਪਰ ਸਵਾਲ ਇਹ ਹੈ ਕਿ ਇੰਨੇ ਵੱਡੇ ਟਰਾਂਜੈਕਸ਼ਨ 'ਤੇ ਬੈਂਕ ਦੀ ਨਿਗਰਾਨੀ ਕਿੱਥੇ ਸੀ ਅਤੇ ਉਨ੍ਹਾਂ ਜਾਲਸਾਜ਼ਾਂ 'ਤੇ ਕਾਰਵਾਈ ਕੀ ਹੋਵੇਗੀ, ਜਿਨ੍ਹਾਂ ਨੇ ਇਕ ਗਰੀਬ ਦੀ ਮਜ਼ਦੂਰੀ ਨੂੰ ਹਥਿਆਰ ਬਣਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Indian Oil Corporation 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਬਿਨਾਂ ਇੰਟਰਵਿਊ ਹੋਵੇਗੀ ਭਰਤੀ
NEXT STORY