ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਮਜ਼ਦੂਰਾਂ ਦੀ ਮਦਦ ਕਰਨ ਅਤੇ ਉਨ੍ਹਾਂ ਲਈ ਕਿਸੇ ਦੀ ਮਦਦ ਲੈਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਗਾਜ਼ੀਆਬਾਦ 'ਚ ਮਜ਼ਦੂਰਾਂ ਦੀ ਭੀੜ ਨਾਲ ਜੁੜਿਆ ਇਕ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਪ੍ਰਵਾਸੀ ਮਜ਼ਦੂਰ ਭਾਰੀ ਗਿਣਤੀ 'ਚ ਘਰ ਜਾਣ ਲਈ ਗਾਜ਼ੀਆਬਾਦ ਦੇ ਰਾਮਲੀਲਾ ਮੈਦਾਨ 'ਚ ਜੁਟੇ ਹਨ। ਉੱਤਰ ਪ੍ਰਦੇਸ਼ ਸਰਕਾਰ ਤੋਂ ਕੋਈ ਵਿਵਸਥਾ ਢੰਗ ਨਾਲ ਨਹੀਂ ਹੋ ਪਾਉਂਦੀ। ਜੇਕਰ ਇਕ ਮਹੀਨੇ ਪਹਿਲਾਂ ਅਜਿਹੀ ਵਿਵਸਥਾ ਨੂੰ ਸਹੀ ਢੰਗ ਨਾਲ ਕੀਤਾ ਜਾਂਦਾ ਤਾਂ ਮਜ਼ਦੂਰਾਂ ਨੂੰ ਇੰਨੀ ਪਰੇਸ਼ਾਨੀ ਨਹੀਂ ਝੱਲਣੀ ਪੈਂਦੀ।''
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਦਾਅਵਾ ਕੀਤਾ,''ਕੱਲ ਅਸੀਂ 1000 ਬੱਸਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ, ਬੱਸਾਂ ਨੂੰ ਉੱਤਰ ਪ੍ਰਦੇਸ਼ ਬਾਰਡਰ 'ਤੇ ਲਿਆ ਕੇ ਖੜ੍ਹਾ ਕੀਤਾ ਤਾਂ ਉੱਤਰ ਪ੍ਰਦੇਸ਼ ਸਰਕਾਰ ਨੂੰ ਰਾਜਨੀਤੀ ਸੂਝਦੀ ਰਹੀ ਅਤੇ ਸਾਨੂੰ ਮਨਜ਼ੂਰੀ ਤੱਕ ਨਹੀਂ ਦਿੱਤੀ।'' ਪ੍ਰਿਯੰਕਾ ਨੇ ਦੋਸ਼ ਲਗਾਇਆ,''ਘਟਨਾ 'ਚ ਮਾਰੇ ਲੋਕਾਂ ਨੂੰ ਕੋਈ ਸਹੂਲੀਅਤ ਦੇਣ ਲਈ ਸਰਕਾਰ ਨਾ ਤਾਂ ਤਿਆਰ ਹੈ ਅਤੇ ਕੋਈ ਮਦਦ ਦੇਵੇ ਤਾਂ ਉਸ ਨੂੰ ਲੈਣ ਤੋਂ ਇਨਕਾਰ ਕਰ ਰਹੀ ਹੈ।''
ਰੈੱਡ ਜ਼ੋਨ 'ਚ ਸ਼ਾਮਲ ਇੰਦੌਰ 'ਚ 88 ਸਾਲ ਦੀ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ
NEXT STORY