ਨੈਸ਼ਨਲ ਡੈਸਕ : ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਬੜਕਾ ਰਾਜਪੁਰ ਪਿੰਡ ਦੇ ਰਹਿਣ ਵਾਲੇ ਇੱਕ ਦਿਹਾੜੀ ਮਜ਼ਦੂਰ ਜਤਿੰਦਰ ਸਾਹ (36) ਲਈ 7 ਦਸੰਬਰ ਦਾ ਦਿਨ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਜਤਿੰਦਰ ਜੋ ਪਿਛਲੇ ਇੱਕ ਹਫ਼ਤੇ ਤੋਂ ਬੇਰੁਜ਼ਗਾਰ ਸੀ, ਘਰ ਵਿੱਚ ਰਾਸ਼ਨ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਸੀ। ਉਸਦੀ ਪਤਨੀ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਸੀਐਸਪੀ ਸੈਂਟਰ ਜਾ ਕੇ ਆਪਣਾ ਖਾਤਾ ਚੈੱਕ ਕਰਵਾਏ, ਤਾਂ ਜੋ ਜੇਕਰ ਥੋੜ੍ਹੇ ਬਹੁਤ ਪੈਸੇ ਹੋਣ ਤਾਂ ਉਹ ਰਾਸ਼ਨ ਖਰੀਦ ਸਕੇ। ਜਤਿੰਦਰ ਨੇ ਕਰਮਚਾਰੀ ਨੂੰ ਕਿਹਾ ਕਿ ਜੇ ਉਸਦੇ ਖਾਤੇ ਵਿੱਚ 500 ਰੁਪਏ ਹਨ ਤਾਂ 300 ਕੱਢ ਦੇਵੇ ਜਾਂ 400 ਹਨ ਤਾਂ 200 ਰੁਪਏ ਕੱਢ ਦੇਵੇ, ਜਿਵੇਂ ਹੀ ਸੀਐਸਪੀ ਸੈਂਟਰ ਦੇ ਕਰਮਚਾਰੀ ਨੇ ਉਸਦਾ ਖਾਤਾ ਚੈੱਕ ਕੀਤਾ, ਉਸਦੇ ਮੂੰਹੋਂ ਨਿਕਲਿਆ—"600 ਕਰੋੜ".
ਇੰਨੀ ਵੱਡੀ ਰਕਮ ਸੁਣ ਕੇ ਜਤਿੰਦਰ ਸਾਹ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸਨੂੰ ਲੱਗਾ ਕਿ ਇਹ ਕੋਈ ਸੁਪਨਾ ਹੈ। ਉਸਨੇ ਤੁਰੰਤ ਆਪਣੇ ਟੁੱਟੇ ਘਰ ਤੇ ਭੁੱਖੇ ਬੱਚਿਆਂ ਨੂੰ ਯਾਦ ਕੀਤਾ। ਜਤਿੰਦਰ ਨੇ ਕਰਮਚਾਰੀ ਤੋਂ 10,000 ਰੁਪਏ ਮੰਗੇ ਪਰ ਕਰਮਚਾਰੀ ਨੇ ਇਨਕਾਰ ਕਰ ਦਿੱਤਾ। ਮਜ਼ਦੂਰ ਨੇ ਗੁਜ਼ਾਰਿਸ਼ ਕੀਤੀ ਕਿ ਘੱਟੋ-ਘੱਟ 200 ਰੁਪਏ ਤਾਂ ਦੇ ਦੇਵੇ ਕਿਉਂਕਿ ਪਰਿਵਾਰ ਭੁੱਖਾ ਹੈ ਪਰ ਕਰਮਚਾਰੀ ਨੇ ਕਿਹਾ ਕਿ ਜੇ ਉਸਨੇ ਇੱਕ ਰੁਪਿਆ ਵੀ ਕੱਢ ਕੇ ਦਿੱਤਾ ਤਾਂ ਉਸਦੀ ਨੌਕਰੀ ਚਲੀ ਜਾਵੇਗੀ ਤੇ ਜਤਿੰਦਰ 'ਤੇ ਵੀ ਕਾਰਵਾਈ ਹੋ ਸਕਦੀ ਹੈ।
ਇਸ ਘਟਨਾ ਦੇ 20 ਮਿੰਟਾਂ ਦੇ ਅੰਦਰ ਹੀ ਜਤਿੰਦਰ ਦਾ ਬੈਂਕ ਖਾਤਾ ਸੀਜ਼ (ਫ੍ਰੀਜ਼) ਕਰ ਦਿੱਤਾ ਗਿਆ। ਹੁਣ ਉਹ ਨਾ ਤਾਂ ਪੈਸੇ ਕਢਵਾ ਸਕਦਾ ਹੈ ਅਤੇ ਨਾ ਹੀ ਘਰ ਲਈ ਰਾਸ਼ਨ ਲਿਆ ਸਕਦਾ ਹੈ। ਜਤਿੰਦਰ ਦਾ 11 ਜੀਆਂ ਦਾ ਪਰਿਵਾਰ ਹੈ ਅਤੇ ਉਹ ਦੋ ਕਮਰਿਆਂ ਦੇ ਟੁੱਟੇ-ਫੁੱਟੇ ਘਰ ਵਿੱਚ ਰਹਿੰਦੇ ਹਨ। ਜਤਿੰਦਰ ਆਮ ਤੌਰ 'ਤੇ ਦਿਹਾੜੀ ਦੇ 200 ਤੋਂ 300 ਰੁਪਏ ਕਮਾਉਂਦਾ ਹੈ, ਉਹ ਵੀ ਉਦੋਂ ਜਦੋਂ ਕੰਮ ਮਿਲਦਾ ਹੈ। ਉਸਦੀ ਪਤਨੀ ਸਿਗਰਟ-ਬੀੜੀ ਦੀ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੀ ਹੈ ਜਿੱਥੋਂ ਮੁਸ਼ਕਿਲ ਨਾਲ 100 ਤੋਂ 150 ਰੁਪਏ ਦੀ ਕਮਾਈ ਹੁੰਦੀ ਹੈ.
ਜਿੱਥੇ ਬੈਂਕ ਮੈਨੇਜਰ ਅਤੇ ਪੁਲਿਸ ਨੇ ਇਸ ਨੂੰ ਤਕਨੀਕੀ ਗੜਬੜੀ ਦੱਸਿਆ ਹੈ ਅਤੇ ਜਾਂਚ ਜਾਰੀ ਹੈ, ਉੱਥੇ ਜਤਿੰਦਰ ਹੁਣ ਇਸ ਨਵੀਂ ਚਿੰਤਾ ਵਿੱਚ ਹੈ ਕਿ ਉਸ 'ਤੇ ਕੋਈ ਕਾਰਵਾਈ ਨਾ ਹੋ ਜਾਵੇ ਜਾਂ ਪੁਲਸ ਉਸ ਨੂੰ ਹੀ ਨਾ ਫੜ ਲਵੇ।
ਸੀਐਸਪੀ ਸੈਂਟਰ ਕੀ ਹੁੰਦਾ?
CSP (Customer Service Point) ਦਾ ਅਰਥ ਹੈ ਗਾਹਕ ਸੇਵਾ ਬਿੰਦੂ। ਇਹ ਕੇਂਦਰ ਛੋਟੇ-ਬੈਂਕ ਹਨ, ਜੋ ਲਗਭਗ ਸਾਰੀਆਂ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸਦਾ ਮਤਲਬ ਹੈ ਕਿ ਬੈਂਕ ਵਿੱਚ ਉਪਲਬਧ ਉਹੀ ਸੇਵਾਵਾਂ ਗਾਹਕ ਸੇਵਾ ਬਿੰਦੂ (CSP) ਰਾਹੀਂ ਵੀ ਆਸਾਨੀ ਨਾਲ ਉਪਲਬਧ ਹਨ।
ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ
NEXT STORY