ਨਵੀਂ ਦਿੱਲੀ— ਦਿੱਲੀ 'ਚ ਤੇਜ਼ ਹਵਾਵਾਂ ਕਾਰਨ ਪ੍ਰਦੂਸ਼ਕ ਗਾਇਬ ਹੋਣ 'ਚ ਮਦਦ ਮਿਲੀ ਅਤੇ ਇਸ ਕਾਰਨ ਹਵਾ ਦੀ ਗੁਣਵੱਤਾ 'ਚ ਸੁਧਾਰ ਹੋਇਆ। ਦੀਵਾਲੀ ਦਾ ਰਾਤ ਆਤਿਸ਼ਬਾਜ਼ੀ ਕਾਰਨ ਪ੍ਰਦੂਸ਼ਕ ਵਧ ਗਏ ਸਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਰਿਕਾਰਡ ਕੀਤੀ ਅਤੇ ਸੂਚਕਾਂਕ 'ਚ ਇਹ 319 ਅੰਕ ਸੀ।
ਗੁਆਂਢੀ ਗੁੜਗਾਓਂ 'ਚ ਸਥਿਤੀ ਬਿਹਤਰ ਹੈ, ਜਿੱਥੇ ਹਵਾ ਦੀ ਗੁਣਵੱਤਾ ਖਰਾਬ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਨੋਇਡਾ ਅਤੇ ਗਾਜ਼ੀਆਬਾਦ 'ਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਦੀ ਸ਼੍ਰੇਣੀ 'ਚ ਰੱਖੀ ਗਈ ਹੈ। ਸੀ.ਪੀ.ਸੀ.ਬੀ. ਦੀ ਹਵਾ ਗੁਣਵੱਤਾ ਜਾਂਚ ਪ੍ਰਯੋਗਸ਼ਾਲਾ ਦੇ ਮੁਖੀ ਦੀਪਾਂਕਰ ਸਾਹਾ ਨੇ ਕਿਹਾ ਕਿ ਹਵਾ ਦੀ ਗਤੀ 12 ਕਿਲੋਮੀਟਰ ਪ੍ਰਤੀ ਘੰਟਾ ਸੀ, ਜਿਸ ਨਾਲ ਪ੍ਰਦੂਸ਼ਕ ਕਨ ਗਾਇਬ ਹੋ ਗਏ।
ਉਨ੍ਹਾਂ ਨੇ ਕਿਹਾ,''ਬੰਗਾਲ ਦੀ ਖਾੜੀ ਤੋਂ ਉੱਠੀ ਹਨ੍ਹੇਰੀ ਦੇ ਕਮਜ਼ੋਰ ਪੈਣ ਅਤੇ ਇਸ ਦੇ ਹੌਲੀ-ਹੌਲੀ ਆਸਾਮ ਵੱਲ ਵਧਣ ਨਾਲ ਹਵਾ ਦੇ ਲੰਘਣ ਦਾ ਮਾਰਗ ਤਿਆਰ ਹੋਇਆ। ਤੇਜ਼ ਹਵਾਵਾਂ ਨੇ ਪ੍ਰਦੂਸ਼ਕ ਨੂੰ ਕਾਫੀ ਹੱਦ ਤੱਕ ਸਾਫ਼ ਕਰ ਦਿੱਤਾ ਹੈ।'' ਦੀਵਾਲੀ ਦੇ ਇਕ ਦਿਨ ਬਾਅਦ 20 ਅਕਤੂਬਰ ਨੂੰ ਹਵਾ ਦੀ ਗੁਣਵੱਤਾ ਨੂੰ 2017 'ਚ ਪਹਿਲੀ ਵਾਰ 'ਖਤਰਨਾਕ' ਦੀ ਸ਼੍ਰੇਣੀ 'ਚ ਰੱਖਿਆ ਗਿਆ। ਇਸ ਦੇ ਬਾਅਦ ਤੋਂ ਸਥਿਤੀ 'ਚ ਸੁਧਾਰ ਹੋਇਆ ਹੈ।
ਬੀ. ਜੇ. ਪੀ. ਨੇ ਮੈਨੂੰ ਇਕ ਕਰੋੜ 'ਚ ਖਰੀਦਿਆ, 10 ਲੱਖ ਰੁਪਏ ਦਿੱਤੀ ਟੋਕਨ ਮਨੀ - ਨਰਿੰਦਰ ਪਟੇਲ
NEXT STORY