ਲਖਨਊ- ਪੂਰਬੀ ਲੱਦਾਖ 'ਚ ਚੀਨੀ ਫੌਜ ਦੀ ਘੁਸਪੈਠ 'ਤੇ ਚਿੰਤਾ ਜਤਾਉਂਦੇ ਹੋਏ ਬਹੁਜਨ ਸਮਾਜ ਪਾਰਟੀ (ਬਸਪਾ) ਮਾਇਆਵਤੀ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਗੁਆਂਢੀ ਦੇਸ਼ ਦੀ ਨਾਪਾਕ ਹਰਕਤ ਨੂੰ ਧਿਆਨ 'ਚ ਰੱਖਦੇ ਹੋਏ ਹੋਰ ਜ਼ਿਆਦਾ ਸਰਗਰਮੀ ਵਰਤਣ ਦੀ ਜ਼ਰੂਰਤ ਹੈ। ਮਾਇਆਵਤੀ ਨੇ ਟਵੀਟ ਕੀਤਾ,''ਚੀਨੀ ਫੌਜ ਵਲੋਂ ਇਕ ਵਾਰ ਫਿਰ ਪੂਰਬੀ ਲੱਦਾਖ ਖੇਤਰ 'ਚ ਘੁਸਪੈਠ ਕਰਨ ਦੀ ਖਬਰ ਹੈਰਾਨ ਕਰਨ ਵਾਲੀ ਹੈ ਪਰ ਸੰਤੋਸ਼ ਦੀ ਗੱਲ ਹੈ ਕਿ ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਸਰਕਾਰ ਨੂੰ ਅੱਗੇ ਹੋਰ ਵੀ ਜ਼ਿਆਦਾ ਸਰਗਰਮ ਰਹਿਣ ਦੀ ਜ਼ਰੂਰਤ ਹੈ।''
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਪੂਰਬੀ ਲੱਦਾਖ ਸੈਕਟਰ 'ਚ ਚੀਨੀ ਫੌਜ ਨੇ ਇਕ ਵਾਰ ਫਿਰ ਇੱਥੇ ਉਕਸਾਉਣ ਦੀ ਗਤੀਵਿਧੀ ਰਕਦੇ ਹੋਏ ਪਹਿਲਾਂ ਵਾਲੀ ਸਥਿਤੀ 'ਚ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦੀ ਇਸ ਕੋਸ਼ਿਸ਼ ਨੂੰ ਭਾਰਤੀ ਫੌਜ ਨੇ ਅਸਫ਼ਲ ਕਰ ਦਿੱਤਾ ਹੈ।
ਸ਼੍ਰੀਨਗਰ 'ਚ ਮੁਹਰਮ ਦੌਰਾਨ ਪਥਰਾਅ, 15 ਤੋਂ ਵਧੇਰੇ ਪੁਲਸ ਮੁਲਾਜ਼ਮ ਜ਼ਖਮੀ
NEXT STORY