ਪੂਰਬੀ ਦਿੱਲੀ : ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ 'ਚ CISF ਦੀ ਇਕ ਮਹਿਲਾ ਕਮਾਂਡੋ ਨੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਇਕ ਚੇਨ ਸਨੈਚਰ ਨੂੰ ਇਸ ਤਰ੍ਹਾਂ ਮਾਂਜਿਆ ਕਿ ਉਹ ਦੰਗ ਰਹਿ ਗਿਆ। ਦਰਅਸਲ, ਮੁਲਜ਼ਮ ਨੇ ਮਹਿਲਾ ਕਾਂਸਟੇਬਲ ਤੋਂ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਸਟੇਬਲ ਸੁਪ੍ਰਿਆ ਨਾਇਕ ਸੀਆਈਐੱਸਐੱਫ ਯੂਨਿਟ ਡੀਐੱਮਆਰਸੀ ਵਿਚ ਤਾਇਨਾਤ ਹੈ।
ਦੱਸਿਆ ਜਾ ਰਿਹਾ ਹੈ ਕਿ 2 ਅਕਤੂਬਰ ਨੂੰ ਸਵੇਰੇ ਪੌਣੇ ਅੱਠ ਵਜੇ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਸੁਪ੍ਰਿਆ ਨਾਇਕ ਆਪਣੇ ਘਰ ਨੇੜੇ ਅਕਸ਼ਰਧਾਮ ਮੈਟਰੋ ਸਟੇਸ਼ਨ ਕੋਲ ਸੈਰ ਕਰਨ ਗਈ ਸੀ।
ਲੇਡੀ ਕਮਾਂਡੋ ਨੇ ਚੇਨ ਸਨੈਚਰ ਦੀ ਕੀਤੀ ਕੁੱਟਮਾਰ
ਇਸ ਦੌਰਾਨ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਗਲੇ 'ਚੋਂ ਚੇਨ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਤੁਰੰਤ ਇਕ ਅਪਰਾਧੀ ਨੂੰ ਫੜ ਲਿਆ ਅਤੇ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਕਾਂਸਟੇਬਲ ਸੁਪ੍ਰਿਆ ਨਾਇਕ ਨੇ ਮਦਦ ਲਈ ਰੌਲਾ ਪਾਇਆ ਤਾਂ ਉੱਥੋਂ ਲੰਘ ਰਹੇ ਲੋਕਾਂ ਨੇ ਤੁਰੰਤ ਉਸ ਦੀ ਮਦਦ ਕੀਤੀ। ਇਸ ਦੌਰਾਨ ਸੁਪ੍ਰਿਆ ਨੇ ਮੁਲਜ਼ਮ ਦੀ ਜੰਮ ਕੇ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : ਹੁਣ ਸਿਰਫ਼ 91 ਰੁਪਏ 'ਚ ਮਿਲੇਗੀ 3 ਮਹੀਨੇ ਦੀ ਵੈਲੀਡਿਟੀ, BSNL ਲਿਆਇਆ ਨਵਾਂ ਰਿਚਾਰਜ ਪਲਾਨ
ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਇਸ ਤੋਂ ਬਾਅਦ ਉਸ ਨੇ ਦਿੱਲੀ ਪੁਲਸ ਦੇ ਪੀਸੀਆਰ ਹੈਲਪਲਾਈਨ ਨੰਬਰ ’ਤੇ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਕਾਂਸਟੇਬਲ ਨਾਇਕ ਨੂੰ ਇਲਾਜ ਲਈ ਐੱਲਬੀਐੱਸ ਹਸਪਤਾਲ ਲਿਜਾਇਆ ਗਿਆ। ਪੁਲਸ ਦੂਜੇ ਫਰਾਰ ਮੁਲਜ਼ਮ ਦੀ ਭਾਲ ਵਿਚ ਲੱਗੀ ਹੋਈ ਹੈ।
ਕਾਂਸਟੇਬਲ ਨਾਇਕ ਦੀ ਹਿੰਮਤ ਦੀ ਕੀਤੀ ਸ਼ਲਾਘਾ
ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਨੇ ਕਾਂਸਟੇਬਲ ਨਾਇਕ ਦੀ ਦਲੇਰੀ ਭਰੀ ਕਾਰਵਾਈ ਦੀ ਸ਼ਲਾਘਾ ਕੀਤੀ। ਉਸਦੇ ਤੁਰੰਤ ਜਵਾਬ ਨੇ ਨਾ ਸਿਰਫ ਇਕ ਅਪਰਾਧ ਨੂੰ ਰੋਕਿਆ, ਬਲਕਿ ਸੇਵਾ ਅਤੇ ਨਿੱਜੀ ਜੀਵਨ ਵਿਚ ਚੌਕਸੀ, ਹਿੰਮਤ ਅਤੇ ਬਹਾਦਰੀ ਦੇ ਮੁੱਲਾਂ ਨੂੰ ਵੀ ਪ੍ਰਦਰਸ਼ਿਤ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਕਰਵਾਇਆ ਜੀਵਨ ਬੀਮਾ, ਫਿਰ ਪੈਸਿਆਂ ਲਈ ਕਰਵਾ ਦਿੱਤਾ ਪਤਨੀ ਦਾ ਕਤਲ, ਇੰਝ ਖੁੱਲਿਆ ਭੇਦ
NEXT STORY