ਕੋਲਕਤਾ— ਇਕ ਔਰਤ ਨੇ ਮੰਗਲਵਾਰ ਨੂੰ ਕੱਲਕਤਾ ਹਾਈ ਕੋਰਟ ਤੋਂ 25 ਹਫਤੇ ਦਾ ਗਰਭਪਾਤ ਕਰਵਾਉਣ ਦੀ ਇਜਾਜ਼ਤ ਮੰਗੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੇ ਭਰੂਣ 'ਚ ਪਲ ਰਹੇ ਬੱਚੇ ਦੇ ਅੰਗ ਸਹੀ ਢੰਗ ਨਾਲ ਵਿਕਸਿਤ ਨਹੀਂ ਹੋਏ ਹਨ। ਔਰਤ ਤੇ ਉਸ ਦੇ ਪਤੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਤਪਵਾਰਤ ਚਕਰਵਰਤੀ ਨੇ ਔਰਤ ਨੂੰ ਰਾਜ ਸਰਕਾਰ ਵਲੋਂ ਚਲਾਏ ਗਏ ਐੱਸ. ਐੱਸ. ਕੇ. ਐੱਮ. ਹਸਪਤਾਲ ਦੇ ਇਕ ਮੈਡੀਕਲ ਬੋਰਡ ਦੇ ਸਾਹਮਣੇ ਵੀਰਵਾਰ ਨੂੰ ਹਾਜ਼ਰ ਹੋਣ ਲਈ ਕਿਹਾ ਤਾਂ ਕਿ ਭਰੂਣ ਦੀ ਜਾਂਚ ਹੋ ਸਕੇ ਤੇ ਇਹ ਪਤਾ ਚੱਲ ਸਕੇ ਕਿ ਗਰਭਪਾਤ ਕੀਤਾ ਜਾ ਸਕਦਾ ਹੈ ਜਾਂ ਨਹੀਂ। ਜਸਟਿਸ ਚਕਰਵਰਤੀ ਨੇ ਐਡੀਸ਼ਨਲ ਸਾਲਿਸਟਰ ਅਭ੍ਰਤੋਸ਼ ਮਜੂਮਦਾਰ ਨੂੰ ਮੈਡੀਕਲ ਬੋਰਡ ਦੀ ਰਿਪੋਰਟ 25 ਜਨਵਰੀ ਨੂੰ ਅਦਾਲਤ ਦੇ ਸਾਹਮਣੇ ਸੌਂਪਣ ਦਾ ਆਦੇਸ਼ ਦਿੱਤਾ। ਬੱਚੇ ਦੀ ਸੋਮਵਾਰ ਨੂੰ ਜਾਂਚ ਕਰਨ ਵਾਲੇ ਇਕ ਖਾਸ ਡਾਕਟਰ ਨੇ ਕਿਹਾ ਕਿ ਔਰਤ ਨੂੰ ਗਰਭਪਾਤ ਕਰਵਾ ਲੈਣਾ ਚਾਹੀਦਾ ਹੈ ਕਿਉਂਕਿ ਭਰੂਣ ਨਾਲ ਮਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਟਰਮੀਨੇਸ਼ਨ ਆਫ ਪ੍ਰੈਗਨੈਨਸੀ ਐਕਟ 1971 ਮੁਤਾਬਕ 20 ਹਫਤੇ ਤੋਂ ਜ਼ਿਆਦਾ ਵੈਦਤਾ ਦੇ ਭਰੂਣ ਦਾ ਗਰਭਪਾਤ ਕਰਨ ਲਈ ਹਾਈ ਕੋਰਟ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਹੋਵੇਗੀ।
ਮੋਦੀ ਕਰਨਗੇ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਾਘਟਨ
NEXT STORY