ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਐਤਵਾਰ ਨੂੰ ਹੋਈ ਘਟਨਾ ਦੇ ਵਿਰੋਧ ਵਿਚ ਅੱਜ ਯਾਨੀ ਕਿ ਸੋਮਵਾਰ ਨੂੰ ਇੱਥੇ ਸਮਾਜਵਾਦੀ ਪਾਰਟੀ (ਸਪਾ) ਯੁਵਾ ਮੋਰਚਾ ਕਾਰਕੁੰਨਾ ਨੇ ਪ੍ਰਦੇਸ਼ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਪੁਤਲਾ ਫੂਕਿਆ। ਸਪਾ ਕਾਰਕੁੰਨਾਂ ਨੇ ਸਿਵਲ ਲਾਈਨਜ਼ ਦੇ ਸੁਭਾਸ਼ ਚੌਰਾਹੇ ’ਤੇ ਇਕੱਠੇ ਹੋ ਕੇ ਲਖੀਮਪੁਰ ਖੀਰੀ ਦੀ ਘਟਨਾ ਦੇ ਵਿਰੋਧ ਵਿਚ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਬਹਿਸ ਵੀ ਹੋਈ
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਹੁਣ ਤੱਕ 8 ਲੋਕਾਂ ਨੇ ਗੁਆਈ ਜਾਨ, ਕਿਸਾਨਾਂ ’ਚ ਰੋਹ
ਪੁਲਸ ਨੇ ਅੱਗ ਲੱਗੇ ਪੁਤਲੇ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਪੁਤਲਾ ਫੂਕਣ ਦੀ ਕੋਸ਼ਿਸ਼ ਵਿਚ ਹੁਣ ਤੱਕ 18 ਕਾਰਕੁੰਨਾਂ ਨੂੰ ਗਿ੍ਰਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਪੁਲਸ ਲਾਈਨ ਲਿਜਾਇਆ ਗਿਆ ਹੈ। ਸਿਵਲ ਲਾਈਨ ਦੇ ਸੁਭਾਸ਼ ਚੌਰਾਹੇ ਅਤੇ ਧਰਨੇ ਵਾਲੀ ਥਾਂ ਨਾਲ ਹੀ ਬਾਲਸਨ ਚੌਰਾਹੇ ਕੋਲ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਵਰੁਣ ਗਾਂਧੀ ਨੇ CM ਯੋਗੀ ਨੂੰ ਲਿਖੀ ਚਿੱਠੀ, ਕਿਹਾ- CBI ਤੋਂ ਕਰਵਾਈ ਜਾਵੇ ਜਾਂਚ
ਇਸ ਤੋਂ ਇਲਾਵਾ ਸਪਾ ਕਾਰਕੁੰਨਾਂ ਨੇ ਨੈਨੀ ਵਿਚ ਮੇਵਾਲਾਲ ਬਗੀਆ ’ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਲਖੀਮਪੁਰ ਖੀਰੀ ਜਾਣ ਤੋਂ ਪਹਿਲਾਂ ਲਖਨਊ ’ਚ ਹਿਰਾਸਤ ਵਿਚ ਲੈਣ ਤੋਂ ਨਾਰਾਜ਼ ਸਪਾ ਕਾਰਕੁੰਨਾਂ ਨੇ ਸੋਮਵਾਰ ਨੂੰ ਕੁੰਡਾ ਨਗਰ ਤੋਂ ਹੋ ਕੇ ਲੰਘਣ ਵਾਲੀ ਪ੍ਰਯਾਗਰਾਜ-ਲਖਨਊ ਹਾਈਵੇਅ ’ਤੇ ਭਗਵਨ ਤਿਰਾਹੇ ਕੋਲ ਜਾਮ ਲਾ ਦਿੱਤਾ। ਸੂਚਨਾ ’ਤੇ ਕੁੰਡਾ ਪੁਲਸ ਨਾਲ ਪਹੁੰਚੇ ਕੁੰਡਾ ਕੋਤਵਾਲ ਰਾਕੇਸ਼ ਭਾਰਤੀ ਨੇ ਮੁਸ਼ੱਕਤ ਮਗਰੋਂ ਹਾਈਵੇਅ ਤੋਂ ਸਪਾਈਆਂ ਨੂੰ ਹਟਵਾਇਆ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚਾ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਰੱਖੀ ਇਹ ਵੱਡੀ ਮੰਗ
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਹਿਰਾਸਤ ’ਚ ਪਿ੍ਰਅੰਕਾ ਨੂੰ ਗੰਦੇ ਗੈਸਟ ਹਾਊਸ ’ਚ ਰੱਖਿਆ, ਖ਼ੁਦ ਨੂੰ ਝਾੜੂ ਲਾ ਕੇ ਕੀਤੀ ਸਫ਼ਾਈ
NEXT STORY