ਚੰਬਾ- ਮਣੀਮਹੇਸ਼ 13 ਹਜ਼ਾਰ ਮੀਟਰ ਦੀ ਉੱਚਾਈ 'ਤੇ ਸਥਿਤ ਹੈ। ਇੱਥੇ ਬਣੀ ਡਲ ਝੀਲ 'ਚ ਪਹਿਲੀ ਵਾਰ ਜਨਮ ਅਸ਼ਟਮੀ 'ਤੇ 2 ਦਿਨ 'ਚ 2 ਲੱਖ ਸ਼ਰਧਾਲੂਆਂ ਨੇ ਡੁੱਬਕੀ ਲਗਾਈ। ਇਸ ਵਾਰ ਦੀ ਯਾਤਰਾ ਗਰਮ ਨਹੌਣ (ਜਨਮ ਅਸ਼ਟਮੀ ਦਾ ਸਮੇਂ ਤੋਂ ਪਹਿਲੇ ਆਉਣਾ) ਮੰਨਿਆ ਜਾ ਰਿਹਾ ਹੈ, ਇਸ ਲਈ ਮੀਂਹ ਦੇ ਬਾਵਜੂਦ ਮਣੀਮਹੇਸ਼ ਯਾਤਰਾ 'ਤੇ ਸ਼ਰਧਾਲੂਆਂ ਦਾ ਨਵਾਂ ਰਿਕਾਰਡ ਬਣਿਆ ਹੈ। ਪਹਿਲੀ ਵਾਰ ਹੜਸਰ ਤੋਂ ਮਣੀਮਹੇਸ਼ ਤੱਕ ਇਕ ਕਿਲੋਮੀਟਰ ਦੀ ਪੈਦਲ ਦੂਰੀ ਤੈਅ ਕਰਨ ਨੂੰ 1 ਤੋਂ 2 ਘੰਟੇ ਦਾ ਸਮਾਂ ਲੱਗਾ। ਚੰਬਾ ਤੋਂ ਭਰਮੌਰ ਮਾਰਗ 'ਤੇ ਵੀ ਲੰਬਾ ਜਾਮ ਲੱਗਾ ਰਿਹਾ।
ਮਣੀਮਹੇਸ਼ ਯਾਤਰਾ ਕਰ ਕੇ ਆ ਰਹੇ ਕੁਝ ਯਾਤਰੀਆਂ ਨੇ ਦੱਸਿਆ ਕਿ ਹੜਸਰ ਤੋਂ ਪਵਿੱਤਰ ਡਲ ਤੱਕ ਜੋ ਪੈਦਲ ਰਸਤਾ ਬਣਾਇਆ ਗਿਆ ਹੈ, ਉਹ ਕੁਝ ਸਥਾਨਾਂ 'ਤੇ ਬੇਹੱਦ ਘੱਟ ਚੌੜਾ ਹੈ। ਇਸ ਤੋਂ ਬਾਅਦ 11 ਸਤੰਬਰ ਨੂੰ ਰਾਧਾ ਅਸ਼ਟਮੀ 'ਤੇ ਇਸ਼ਨਾਨ ਹੋਵੇਗਾ। ਐੱਸ.ਡੀ.ਐੱਮ. ਕੁਲਬੀਰ ਸਿੰਘ ਰਾਣਾ ਨੇ ਦੱਸਿਆ ਕਿ ਜਨਮ ਅਸ਼ਟਮੀ 'ਤੇ 2 ਦਿਨ 'ਚ 2 ਲੱਖ ਤੋਂ ਵੱਧ ਸ਼ਰਧਾਲੂ ਪਹੁੰਚੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
JJP ਨੇ ਖੇਡਿਆ ਵੱਡਾ ਦਾਅ; ਦੁਸ਼ਯੰਤ ਚੌਟਾਲਾ ਨੇ ਚੰਦਰਸ਼ੇਖਰ ਆਜ਼ਾਦ ਨਾਲ ਮਿਲਾਇਆ ਹੱਥ
NEXT STORY