ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (JJP) ਨੂੰ ਛੱਡ ਕੇ ਕਈ ਵਿਧਾਇਕਾਂ ਨੇ ਦੂਜੀਆਂ ਪਾਰਟੀਆਂ ਨਾਲ ਹੱਥ ਮਿਲਾ ਲਿਆ ਹੈ। ਇਸ ਦਰਮਿਆਨ JJP ਨੇ ਵੱਡਾ ਦਾਅ ਖੇਡਿਆ ਹੈ। ਪਾਰਟੀ ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਸੂਬੇ ਵਿਚ ਵਿਧਾਨ ਸਭਾ ਚੋਣਾਂ ਨਗੀਨਾ ਤੋਂ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਨਾਲ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ। ਓਧਰ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਨੇ ਸੂਬੇ ਵਿਚ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਹੈ।
ਆਜ਼ਾਦ ਸਮਾਜ ਪਾਰਟੀ ਨਾਲ ਗਠਜੋੜ ਦਾ ਐਲਾਨ ਖ਼ੁਦ ਹਰਿਆਣਾ ਦੇ ਸਾਬਕਾ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਨੇ ਕੀਤਾ ਹੈ। ਚੌਟਾਲਾ ਨੇ 'ਐਕਸ' 'ਤੇ ਲਿਖਿਆ ਹੈ ਕਿ ਕਿਸਾਨ ਦੀ ਲੜਾਈ, ਅਸੀਂ ਲੜਦੇ ਰਹਾਂਗੇ ਬਿਨਾਂ ਆਰਾਮ, ਤਾਊ ਦੇਵੀਲਾਲ ਦੀਆਂ ਨੀਤੀਆਂ, ਵਿਚਾਰਧਾਰਾ ਮਾਨਯੋਗ ਕਾਂਸ਼ੀਰਾਮ। ਜੇ. ਜੇ.ਪੀ. ਅਤੇ ਆਜ਼ਾਦ ਸਮਾਜ ਪਾਰਟੀ ਵਿਚਾਲੇ ਗਠਜੋੜ ਮਗਰੋਂ ਹੁਣ ਵੇਖਣਾ ਦਿਲਚਸਪ ਹੋਵੇਗਾ ਕਿ ਸੂਬੇ ਵਿਚ ਦਲਿਤ ਵੋਟਾਂ ਦਾ ਕੀ ਰੁਖ਼ ਰਹਿੰਦਾ ਹੈ? ਹਰਿਆਣਾ ਵਿਚ ਦਲਿਤ ਵੋਟ ਬੈਂਕ 21 ਫ਼ੀਸਦੀ ਹੈ। ਅਜਿਹਾ ਮੰਨਿਆ ਗਿਆ ਸੀ ਕਿ ਭਾਜਪਾ ਤੋਂ ਦਲਿਤ ਵੋਟ ਬੈਂਕ ਖਿਸਕਣ ਦੀ ਵਜ੍ਹਾ ਤੋਂ ਹੀ ਪਾਰਟੀ ਨੂੰ ਸਿਰਸਾ ਅਤੇ ਅੰਬਾਲਾ ਦੀਆਂ ਸੀਟਾਂ ਗੁਆਉਣੀਆਂ ਪਈਆਂ ਸਨ।
ਦਿੱਲੀ 'ਚ ਦੋਵਾਂ ਪਾਰਟੀਆਂ ਦੀ ਪ੍ਰੈਸ ਕਾਨਫਰੰਸ
ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ 27 ਅਗਸਤ ਨੂੰ ਦਿੱਲੀ ਵਿਚ ਆਜ਼ਾਦ ਸਮਾਜ ਪਾਰਟੀ ਨਾਲ ਗਠਜੋੜ ਦਾ ਅਧਿਕਾਰਤ ਐਲਾਨ ਕਰੇਗੀ। ਇਸ ਲਈ ਪਾਰਟੀ ਨੇ ਦੁਪਹਿਰ 2 ਵਜੇ ਦਿੱਲੀ 'ਚ ਪ੍ਰੈੱਸ ਕਾਨਫਰੰਸ ਰੱਖੀ ਹੈ। ਜੇ. ਜੇ. ਪੀ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ 10 ਸੀਟਾਂ ਜਿੱਤੀਆਂ ਸਨ ਪਰ 2024 ਦੀਆਂ ਚੋਣਾਂ ਤੋਂ ਪਹਿਲਾਂ 7 ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਦੁਸ਼ਯੰਤ ਚੌਟਾਲਾ ਅਤੇ ਉਨ੍ਹਾਂ ਦੀ ਮਾਂ ਨੈਨਾ ਚੌਟਾਲਾ ਤੋਂ ਇਲਾਵਾ ਜੇ. ਜੇ. ਪੀ ਵਿਚ ਸਿਰਫ਼ ਅਮਰਜੀਤ ਸਿੰਘ ਢਾਂਡਾ ਹੀ ਵਿਧਾਇਕ ਦੇ ਤੌਰ 'ਤੇ ਬਚੇ ਹਨ।
ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਨਾਲ ਜੇ. ਜੇ. ਪੀ ਦੇ ਗਠਜੋੜ ਨੂੰ ਦਲਿਤ ਵੋਟਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਦਲਿਤ ਵੋਟਾਂ ਦੀ ਲਾਮਬੰਦੀ ਇੰਡੀਆ ਅਲਾਇੰਸ ਵੱਲ ਸੀ। ਦੂਜੇ ਪਾਸੇ ਦੁਸ਼ਯੰਤ ਚੌਟਾਲ ਦੀ ਅਗਵਾਈ ਵਾਲੀ ਜੇ. ਜੇ. ਪੀ ਨੂੰ ਇਕ ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਅਤੇ ਪਾਰਟੀ ਦੇ ਸਾਰੇ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਉੱਤਰ ਪ੍ਰਦੇਸ਼ ਦੇ ਨਗੀਨਾ ਤੋਂ ਜਿੱਤ ਕੇ ਲੋਕ ਸਭਾ ਦੇ ਮੈਂਬਰ ਚੁਣੇ ਗਏ।
ਜੰਮੂ-ਕਸ਼ਮੀਰ: ਰਾਜੌਰੀ 'ਚ ਸ਼ੱਕੀ ਗਤੀਵਿਧੀ ਦੇਖਣ 'ਤੇ ਗ੍ਰਾਮੀਣ ਰੱਖਿਆ ਗਾਰਡਾਂ ਨੇ ਕੀਤੀ ਫ਼ਾਇਰਿੰਗ
NEXT STORY