ਗੋਪਾਲਗੰਜ- ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ 'ਤੇ ਸਿੱਧਾ ਹਮਲਾ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ "ਜੋ ਲੋਕ ਗਾਵਾਂ ਦਾ ਚਾਰਾ ਖਾਂਦੇ ਹਨ, ਉਹ ਬਿਹਾਰ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ।" ਗੋਪਾਲਗੰਜ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ,"ਕੇਂਦਰ ਅਤੇ ਬਿਹਾਰ ਦੋਵਾਂ ਜਗ੍ਹਾ ਦੀਆਂ ਐੱਨਡੀਏ ਸਰਕਾਰਾਂ ਰਾਜ ਦੇ ਸਮੁੱਚੇ ਵਿਕਾਸ ਲਈ ਕੰਮ ਕਰ ਰਹੀਆਂ ਹਨ। ਜੋ ਲੋਕ ਪਸ਼ੂਆਂ ਦਾ ਚਾਰਾ ਖਾਂਦੇ ਹਨ, ਉਹ ਰਾਜ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ। ਲਾਲੂ ਜੀ ਹੜ੍ਹ ਰਾਹਤ ਸਮੱਗਰੀ ਸਪਲਾਈ ਘਪਲੇ, ਚਰਵਾਹਾ ਸਕੂਲ ਘਪਲੇ 'ਚ ਸ਼ਾਮਲ ਸਨ... ਉਨ੍ਹਾਂ ਨੇ ਗਾਂਵਾਂ ਦਾ ਚਾਰਾ ਵੀ ਖਾਧਾ।"
ਭਾਜਪਾ ਆਗੂ ਨੇ ਦੋਸ਼ ਲਗਾਇਆ,''ਇੱਥੇ (ਬਿਹਾਰ) ਲਾਲੂ-ਰਾਬੜੀ ਸਰਕਾਰ ਅਤੇ ਕੇਂਦਰ 'ਚ ਸੋਨੀਆ-ਮਨਮੋਹਨ ਸਰਕਾਰ ਨੇ ਬਿਹਾਰ ਲਈ ਕੁਝ ਨਹੀਂ ਕੀਤਾ। ਲਾਲੂ ਪ੍ਰਸਾਦ ਨੇ ਸਿਰਫ਼ ਆਪਣੇ ਪਰਿਵਾਰ ਲਈ ਕੰਮ ਕੀਤਾ।'' ਉਨ੍ਹਾਂ ਕਿਹਾ,''ਲਾਲੂ ਪ੍ਰਸਾਦ ਨੇ ਆਪਣੇ ਪੁੱਤਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਕੀਤੀ... ਆਪਣੀ ਪਤਨੀ ਨੂੰ ਬਿਹਾਰ ਦੀ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਕਰ ਰਹੇ ਹਨ, ਆਪਣੀ ਬੇਟੀ ਨੂੰ ਰਾਜ ਸਭਾ ਭੇਜਿਆ ਪਰ ਲੋਕਾਂ ਲਈ ਕੁਝ ਨਹੀਂ ਕੀਤਾ। ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਆਰਜੇਡੀ ਸਰਕਾਰ ਬਿਹਾਰ ਦੇ ਸਮੁੱਚੇ ਵਿਕਾਸ ਲਈ ਕੰਮ ਕਰ ਰਹੀ ਹੈ।'' ਸ਼ਾਹ ਨੇ ਕਿਹਾ ਕਿ ਅਗਲੇ 5 ਸਾਲਾਂ 'ਚ ਬਿਹਾਰ ਨੂੰ ਹੜ੍ਹ ਮੁਕਤ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਬਿਹਾਰ 'ਚ ਦੇਵੀ ਸੀਤਾ ਦੇ ਜਨਮ ਸਥਾਨ (ਪੁਨੌਰਾ ਧਾਮ) 'ਤੇ ਇਕ ਸ਼ਾਨਦਾਰ ਮੰਦਰ ਦਾ ਨਿਰਮਾਣ ਵੀ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ ਤੋਂ ਰੋਕਣ ਦੀ ਮੰਗ, SC ਨੇ ਖਾਰਜ ਕੀਤੀ ਪਟੀਸ਼ਨ
NEXT STORY