ਬਿਹਾਰ— ਬਿਹਾਰ ਦੇ ਬਹੁਚਰਚਿਤ ਚਾਰਾ ਘਪਲੇ ਨਾਲ ਜੁੜੇ ਇਕ ਹੋਰ ਮਾਮਲੇ ’ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੋਸ਼ੀ ਕਰਾਰ ਦਿੱਤੇ ਗਏ ਹਨ। ਰਾਂਚੀ ਦੀ ਸੀ. ਬੀ. ਆਈ. ਦੀ ਵਿਸ਼ੇਸ਼ ਕੋਰਟ ਨੇ ਡੋਰੰਡਾ ਖਜ਼ਾਨੇ ਤੋਂ 139.35 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ’ਚ ਲਾਲੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜ਼ਾ ਦਾ ਐਲਾਨ ਹੋਣਾ ਅਜੇ ਬਾਕੀ ਹੈ। ਜਾਣਕਾਰੀ ਮੁਤਾਬਕ ਜੇਕਰ 3 ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਹੈ ਤਾਂ ਲਾਲੂ ਨੂੰ ਜ਼ਮਾਨਤ ਮਿਲ ਸਕਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਲਾਲੂ ਨੂੰ ਕਸਟੱਡੀ ’ਚ ਲਿਆ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ: ਪੀ. ਐੱਮ. ਮੋਦੀ ਨੇ ਚੋਣ ਰੈਲੀ ’ਚ ਦਿੱਤਾ ਨਾਅਰਾ- ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ
ਦੱਸ ਦੇਈਏ ਕਿ ਝਾਰਖੰਡ ’ਚ ਜਿਨ੍ਹਾਂ 5 ਮਾਮਲਿਆਂ ’ਚ ਲਾਲੂ ਪ੍ਰਸਾਦ ਨੂੰ ਦੋਸ਼ੀ ਬਣਾਇਆ ਗਿਆ ਹੈ, ਉਨ੍ਹਾਂ ’ਚੋਂ ਇਹ ਇਕਮਾਤਰ ਮਾਮਲਾ ਹੈ, ਜਿਸ ’ਚ ਫ਼ੈਸਲਾ ਆਉਣਾ ਬਾਕੀ ਸੀ। ਬਾਕੀ 4 ਮਾਮਲਿਆਂ ’ਚ ਕੋਰਟ ਪਹਿਲਾਂ ਹੀ ਲਾਲੂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਦਾ ਐਲਾਨ ਕਰ ਚੁੱਕਾ ਹੈ। ਹਾਲਾਂਕਿ ਹੇਠਲੀ ਅਦਾਲਤ ਦਾ ਰਿਕਾਰਡ ਵੇਖੀਏ ਤਾਂ ਚਾਰਾ ਘਪਲੇ ਨਾਲ ਜੁੜੇ ਪਿਛਲੇ ਮਾਮਲਿਆਂ ’ਚ ਲਾਲੂ ਨੂੰ 3-3 ਸਾਲ ਤੋਂ ਵਧੇਰੇ ਦੀ ਹੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਲਾਲੂ ਨੂੰ ਚਾਰਾ ਘਪਲੇ ਨਾਲ ਜੁੜੇ 4 ਮਾਮਲਿਆਂ ’ਚ ਕਰੀਬ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਮਾਮਲਾ ਦੁਮਕਾ, ਦੇਵਘਰ ਅਤੇ ਚਾਈਬਾਸਾ ਖਜ਼ਾਨੇ ਨਾਲ ਜੁੜਿਆ ਸੀ। ਸਜ਼ਾ ਦੇ ਨਾਲ-ਨਾਲ ਲਾਲੂ ਨੂੰ 60 ਲੱਖ ਰੁਪਏ ਦਾ ਜੁਰਮਾਨ ਵੀ ਭਰਨਾ ਪਿਆ ਸੀ। ਫ਼ਿਲਹਾਲ ਲਾਲੂ ਜ਼ਮਾਨਤ ’ਤੇ ਬਾਹਰ ਹਨ।
ਇਹ ਵੀ ਪੜ੍ਹੋ : ਜਲੰਧਰ ਰੈਲੀ ’ਚ PM ਮੋਦੀ ਨੇ ‘ਪੰਜਾਬ ਕੇਸਰੀ’ ਦੇ ਸ਼ਹੀਦ ਪਰਿਵਾਰ ਫੰਡ ਦੀ ਕੀਤੀ ਤਾਰੀਫ਼
ਚਾਰਾ ਘੁਟਾਲਾ ਮਾਮਲਾ ਜਨਵਰੀ 1996 ਵਿਚ ਪਸ਼ੂ ਪਾਲਣ ਵਿਭਾਗ ਵਿਚ ਛਾਪੇਮਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਸੀ. ਬੀ. ਆਈ. ਨੇ ਜੂਨ 1997 ਵਿੱਚ ਪ੍ਰਸਾਦ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਏਜੰਸੀ ਨੇ ਪ੍ਰਸਾਦ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਖਿਲਾਫ ਦੋਸ਼ ਆਇਦ ਕੀਤੇ। ਸਤੰਬਰ 2013 ਵਿਚ ਇਕ ਹੇਠਲੀ ਅਦਾਲਤ ਨੇ ਪ੍ਰਸਾਦ, ਮਿਸ਼ਰਾ ਅਤੇ 45 ਹੋਰਾਂ ਨੂੰ ਚਾਰਾ ਘਪਲੇ ਨਾਲ ਸਬੰਧਤ ਇਕ ਕੇਸ ਵਿਚ ਦੋਸ਼ੀ ਠਹਿਰਾਇਆ ਅਤੇ ਪ੍ਰਸਾਦ ਨੂੰ ਰਾਂਚੀ ਜੇਲ੍ਹ ਭੇਜ ਦਿੱਤਾ ਗਿਆ। ਦਸੰਬਰ 2013 ’ਚ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਪ੍ਰਸਾਦ ਨੂੰ ਜ਼ਮਾਨਤ ਦੇ ਦਿੱਤੀ, ਜਦੋਂ ਕਿ ਦਸੰਬਰ 2017 ’ਚ ਇਕ ਸੀ. ਬੀ. ਆਈ. ਅਦਾਲਤ ਨੇ ਉਸਨੂੰ ਅਤੇ 15 ਹੋਰਾਂ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਬਿਰਸਾ ਮੁੰਡਾ ਜੇਲ੍ਹ ਭੇਜ ਦਿੱਤਾ। ਝਾਰਖੰਡ ਹਾਈ ਕੋਰਟ ਨੇ ਅਪ੍ਰੈਲ 2021 ਵਿੱਚ ਪ੍ਰਸਾਦ ਨੂੰ ਜ਼ਮਾਨਤ ਦੇ ਦਿੱਤੀ ਸੀ।
ਇਹ ਵੀ ਪੜ੍ਹੋ : ਪੁਲਵਾਮਾ ਹਮਲਾ: ਉਸ ਦਿਨ ਡਿਊਟੀ ਨਾ ਬਦਲੀ ਹੁੰਦੀ ਤਾਂ ਜਿਊਂਦਾ ਹੁੰਦਾ ਫ਼ੌਜ ਦਾ ਬਹਾਦਰ ਡਰਾਈਵਰ ਜੈਮਲ ਸਿੰਘ
ਬਰਫ਼ ’ਚ ਫਸੀ ਮਹਿਲਾ ਲਈ ਮਸੀਹਾ ਬਣੀ ਭਾਰਤੀ ਫ਼ੌਜ, ਸੁਰੱਖਿਅਤ ਪਹੁੰਚਾਇਆ ਹਸਪਤਾਲ
NEXT STORY