ਪਟਨਾ—ਬਿਹਾਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਜਿਹੀ ਹਨੇਰੀ ਚੱਲੀ ਕਿ 6 ਪਾਰਟੀਆਂ ਦੇ ਮਹਾਗਠਜੋੜ 'ਤੇ ਕਾਫੀ ਭਾਰੀ ਪਈ। ਬਿਹਾਰ 'ਚ ਐੱਨ. ਡੀ. ਏ ਨੇ 40 'ਚੋਂ 39 ਸੀਟਾਂ ਜਿੱਤ ਕੇ ਇਤਿਹਾਸ ਰਚਾ ਦਿੱਤਾ। ਆਰ. ਜੇ. ਡੀ, ਕਾਂਗਰਸ, ਰਾਲੋਸਪਾ, ਵੀ. ਆਈ. ਪੀ. ਅਤੇ ਸੀ. ਪੀ. ਆਈ. ਐੱਮ. ਦੇ ਗਠਜੋੜ ਨੂੰ ਸਿਰਫ ਇੱਕ ਸੀਟ ਕਿਸ਼ਨਗੰਜ ਤੋਂ ਹੀ ਮਿਲੀ ਹੈ। ਸਾਲ 1997 'ਚ ਆਰ. ਜੇ. ਡੀ. ਦੀ ਸਥਾਪਨਾ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦਕਿ ਲਾਲੂ ਪ੍ਰਸਾਦ ਦੀ ਪਾਰਟੀ ਲੋਕ ਸਭਾ ਚੋਣਾਂ 'ਚ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਹੈ।
ਮੋਦੀ ਮੈਜਿਕ ਅਤੇ ਨੀਤੀਸ਼ ਦੇ ਕੰਮ ਨੇ ਅਜਿਹਾ ਘੋਲ ਤਿਆਰ ਹੋਇਆ ਹੈ ਕਿ ਐੱਨ. ਡੀ. ਏ ਦੀ ਝੋਲੀ 'ਚ 40 'ਚੋਂ 39 ਸੀਟਾਂ ਪਈਆਂ ਹਨ। ਕਿਸ਼ਨਗੰਜ ਕਾਂਗਰਸ ਉਮੀਦਵਾਰ ਨੇ ਜਿੱਤੀ ਹੈ। ਸੂਬੇ 'ਚ ਇਸ ਤਰ੍ਹਾਂ ਦੀ ਨਤੀਜਾ ਐਮਰਜੈਸੀ ਵਿਰੋਧੀ ਲਹਿਰ ਅਤੇ 1984 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪੈਦਾ ਹੋਈ ਹਮਦਰਦੀ ਦੀ ਲਹਿਰ ਨੂੰ ਦੇਖਣ ਪਈ ਹੈ, ਜਿਨ੍ਹਾਂ ਸੀਟਾਂ ਤੋਂ ਸੰਸਦ ਮੈਂਬਰਾਂ ਨੇ ਚੋਣਾਂ ਲੜੀਆ ਹਨ, ਉਨ੍ਹਾਂ ਨੂੰ 2014 ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਵੋਟਾਂ ਨਾਲ ਜਿੱਤ ਮਿਲੀ ਹੈ। ਇਸ ਦਾ ਕਾਰਨ ਇਹ ਨਹੀਂ ਹੈ ਕਿ ਜਨਤਾ ਸੰਸਦ ਮੈਂਬਰ ਤੋਂ ਖੁਸ਼ ਸੀ ਬਲਕਿ ਇਸ ਦੇ ਪਿੱਛੇ ਮੋਦੀ ਦਾ ਮੈਜਿਕ ਸੀ । ਇਹ ਅੰਡਰ ਕਰੰਟ ਸੀ, ਜਨਤਾ ਨੇ ਚੁਪਚਾਪ ਵੋਟ ਦਿੱਤਾ।
ਐੱਨ. ਡੀ. ਏ ਦੇ ਸਹਿਯੋਗੀਆਂ 'ਚ ਜਬਰਦਸਤ ਤਾਲਮੇਲ ਦੇਖਣ ਨੂੰ ਮਿਲਿਆ ਹੈ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਚੋਣਾਂ ਦੌਰਾਨ 171 ਜਨਸਭਾਵਾਂ ਕੀਤੀਆਂ, ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 8, ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨਾਲ 23 ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਨਾਲ 22 ਸਭਾਵਾਂ ਵੀ ਸ਼ਾਮਲ ਹਨ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਇਸ ਜਿੱਤ ਨੇ ਸਾਡੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਦੱਸ ਦੇਈਏ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਲਹਿਰ 'ਚ ਆਰ. ਜੇ. ਡੀ. ਨੇ 4 ਸੀਟਾਂ ਜਿੱਤਣ 'ਚ ਸਫਲ ਰਹੀ ਸੀ।
ਨਹੀਂ ਚੱਲਿਆ '72 ਹਜ਼ਾਰ', ਭਾਰੀ ਪਿਆ 'ਚੌਕੀਦਾਰ'
NEXT STORY