ਧਾਰ, (ਏਜੰਸੀ)-ਮੱਧ ਪ੍ਰਦੇਸ਼ ’ਚ ਧਾਰ ਜ਼ਿਲੇ ਦੇ ਸਰਦਾਰਪੁਰ ਨਗਰ ਸਥਿਤ ਭੋਪਾਵਰ ਚੌਕੀ ਨੇੜੇ ਸੋਮਵਾਰ ਦੇਰ ਰਾਤ ਸੂਰਤ ਤੋਂ ਕਾਨਪੁਰ ਜਾ ਰਹੀ ਬੱਸ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਨਾਲ ਯਾਤਰੀਆਂ ’ਚ ਹਫੜਾ-ਦਫੜੀ ਮਚ ਗਈ। ਕਈ ਯਾਤਰੀਆਂ ਨੇ ਖਿੜਕੀਆਂ ਤੋੜ ਕੇ ਬਾਹਰ ਛਾਲਾਂ ਮਾਰ ਕੇ ਜਾਨ ਬਚਾਈ। ਇਹ ਘਟਨਾ ਸੋਮਵਾਰ ਦੇਰ ਰਾਤ ਲੱਗਭਗ 1 ਵੱਜ ਕੇ 10 ਮਿੰਟ ’ਤੇ ਹੋਈ। ਯਾਤਰੀਆਂ ਅਨੁਸਾਰ ਬੱਸ ’ਚ ਧੂੰਆਂ ਨਿਕਲਦਾ ਦੇਖ ਡਰਾਈਵਰ ਵਾਹਨ ਨੂੰ ਸੜਕ ’ਤੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਬੱਸ ’ਚ ਧੂੰਆਂ ਭਰਨ ਤੋਂ ਬਾਅਦ ਯਾਤਰੀਆਂ ਨੇ ਮੁੱਖ ਦਰਵਾਜ਼ੇ ਦੇ ਨਾਲ-ਨਾਲ ਖਿੜਕੀਆਂ ਰਾਹੀਂ ਵੀ ਬਾਹਰ ਨਿਕਲਣ ਦਾ ਯਤਨ ਕੀਤਾ। ਇਸ ਦੌਰਾਨ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਸੂਚਨਾ ਮਿਲਣ ’ਤੇ ਸਰਦਾਰਪੁਰ ਦੇ ਐੱਸ. ਡੀ. ਓ. ਪੀ. ਵਿਸ਼ਵਦੀਪ ਸਿੰਘ ਪਰਿਹਾਰ ਅਤੇ ਥਾਣਾ ਮੁਖੀ ਅਨਿਲ ਜਾਧਵ ਪੁਲਸ ਟੀਮ ਸਮੇਤ ਮੌਕੇ ’ਤੇ ਪੱੁਜੇ। ਪੁਲਸ ਨੇ ਸੁਰੱਖਿਆ ਵਜੋਂ ਸੜਕ ਦਾ ਇਕ ਹਿੱਸਾ ਬੰਦ ਕਰ ਕੇ ਆਵਾਜਾਈ ਨੂੰ ਦੂਜੇ ਪਾਸਿਓਂ ਕੱਢਿਆ। ਫਾਇਰ ਬ੍ਰਿਗੇਡ ਵਾਹਨਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਬੱਚਿਆਂ ਦੀ ਸਿਹਤ ਨੂੰ ਲੈ ਕੇ ਰਾਜਸਥਾਨ HC ਦਾ ਵੱਡਾ ਫੈਸਲਾ ! ਸਕੂਲਾਂ 'ਚ ਜੰਕ ਫੂਡ 'ਤੇ ਲਾਈ ਪਾਬੰਦੀ
NEXT STORY