ਪਟਨਾ— ਬਿਹਾਰ ਦੇ ਉੱਪ ਮੁੱਖ ਮੰਤਰੀ ਅਤੇ ਭਾਜਪਾ ਵਿਧਾਨ ਮੰਡਲ ਦੇ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਰੇਤ ਮਾਫੀਆ ਨਾਲ ਆਰਥਿਕ ਮਿਲੀਭੁਗਤ ਕਰ ਕੇ ਉਨ੍ਹਾਂ ਦੀ ਸਰਪ੍ਰਸਤੀ ਦਾ ਨਵਾਂ ਖੁਲਾਸਾ ਕਰਦੇ ਹੋਏ ਸੋਮਵਾਰ ਕਿਹਾ ਕਿ ਲਾਲੂ ਦੀ ਬੇਨਾਮੀ ਜਾਇਦਾਦ ਨੂੰ ਗੈਰ-ਕਾਨੂੰਨੀ ਰੇਤ ਖਨਨ ਮਾਫੀਆ ਵਾਲੇ ਖਰੀਦ ਰਹੇ ਹਨ। ਰਾਜਦ ਦੀ ਰੈਲੀ ਲਈ ਫੰਡ ਵੀ ਇਹ ਮਾਫੀਆ ਮੁਹੱਈਆ ਕਰ ਰਿਹਾ ਹੈ।
ਸੁਸ਼ੀਲ ਮੋਦੀ ਨੇ ਇਥੇ ਪਾਰਟੀ ਦੇ ਸੂਬਾਈ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਤ ਮਾਫੀਆ ਸੁਭਾਸ਼ ਪ੍ਰਸਾਦ ਦੇ ਲਾਲੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧ ਹਨ। ਇਸ ਦੇ ਦਸਤਾਵੇਜ਼ੀ ਸਬੂਤ ਪੇਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਰੇਤ ਮਾਫੀਆ ਸੁਭਾਸ਼ ਦੀ ਕੰਪਨੀ ਬ੍ਰੋਡਸੋਨ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਨੂੰ ਪਟਨਾ, ਭੋਜਪੁਰ ਅਤੇ ਸਾਰਿਆਂ ਨੂੰ ਜ਼ਿਲਿਆਂ 'ਚ ਰੇਤ ਦਾ ਠੇਕਾ ਮਿਲਿਆ ਹੋਇਆ ਹੈ ਜਿਸ ਦੀ 2017 ਲਈ ਬੰਦੋਬਸਤੀ ਰਕਮ 166 ਕਰੋੜ ਰੁਪਏ ਹੈ। ਇਨ੍ਹਾਂ ਵਿਚੋਂ ਭੋਜਪੁਰ ਦੀ ਰਕਮ 102.99 ਕਰੋੜ, ਪਟਨਾ ਦੀ 59 ਕਰੋੜ 26 ਲੱਖ ਅਤੇ ਸਾਰਨ ਜ਼ਿਲੇ ਦੀ 3 ਕਰੋੜ 78 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਰੇਤ ਮਾਫੀਆ ਸੁਭਾਸ਼ ਦੀ ਦੂਜੀ ਕੰਪਨੀ ਵੰਸ਼ੀਧਰ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਨੂੰ ਵੈਸ਼ਾਲੀ ਅਤੇ ਜਹਾਨਾਬਾਦ ਜ਼ਿਲਿਆਂ ਦਾ ਰੇਤ ਖਨਨ ਦਾ ਠੇਕਾ ਮਿਲਿਆ ਹੋਇਆ ਹੈ ਜਿਸ ਦੀ 2017 ਸਾਲ ਦੀ ਬੰਦੋਬਸਤੀ ਰਕਮ 21 ਕਰੋੜ 50 ਲੱਖ ਰੁਪਏ ਹੈ। ਇਸੇ ਤਰ੍ਹਾਂ ਸੁਭਾਸ਼ ਦੀ ਇਕ ਹੋਰ ਕੰਪਨੀ ਮੋਰ ਮੁਕੁਟ ਪ੍ਰਾਈਵੇਟ ਲਿਮਟਿਡ ਨੂੰ ਅਰਵਲ ਜ਼ਿਲੇ ਦਾ ਠੇਕਾ ਮਿਲਿਆ ਹੋਇਆ ਹੈ ਜਿਸ ਦੀ ਬੰਦੋਬਸਤੀ ਰਕਮ 2017 ਸਾਲ ਲਈ 12 ਕਰੋੜ 9 ਲੱਖ ਰੁਪਏ ਹੈ।
ਅਹਿਮਦਾਬਾਦ ਦੀ ਇਸ ਲੜਕੀ ਨੇ ਸ਼੍ਰੀਨਗਰ ਦੇ ਲਾਲ ਚੌਕ 'ਤੇ ਲਹਿਰਾਇਆ ਤਿਰੰਗਾ
NEXT STORY