Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    5:30:58 PM

  • son ki lls mother

    ਪੰਜਾਬ 'ਚ ਰਿਸ਼ਤਿਆਂ ਦਾ ਕਤਲ, ਪੁੱਤ ਨੇ ਮਾਰ'ਤੀ ਮਾਂ

  • raid on trident group

    ਰਾਜਨੀਤਿਕ ਪਾਰੀ ਅਤੇ ਸ਼ੱਕੀ ਡਰੋਨ ਤੋਂ ਬਾਅਦ ਹੁਣ...

  • monkey on runway

    ਰਨਵੇ 'ਤੇ ਦੌੜਦੇ ਸਵਾਰੀਆਂ ਨਾਲ ਭਰੇ ਜਹਾਜ਼ ਅੱਗੇ ਆ...

  • driver brutally murders his colleague

    ਪੰਜਾਬ: ਦੋਸਤ ਹੀ ਬਣਿਆ ਹੈਵਾਨ, ਡਰਾਈਵਰ ਸਾਥੀ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰਾਹੁਲ ਗਾਂਧੀ ਦੇ ਸਵਾਲ ਉਨ੍ਹਾਂ ਦੇ ਤਜਰਬਾਹੀਣ ਗਿਆਨ ਅਤੇ ਧਾਰਨਾਵਾਂ ’ਤੇ ਆਧਾਰਿਤ

BLOG News Punjabi(ਬਲਾਗ)

ਰਾਹੁਲ ਗਾਂਧੀ ਦੇ ਸਵਾਲ ਉਨ੍ਹਾਂ ਦੇ ਤਜਰਬਾਹੀਣ ਗਿਆਨ ਅਤੇ ਧਾਰਨਾਵਾਂ ’ਤੇ ਆਧਾਰਿਤ

  • Edited By Harpreet Singh,
  • Updated: 08 Feb, 2026 11:27 AM
Blog
rahul gandhi s question
  • Share
    • Facebook
    • Tumblr
    • Linkedin
    • Twitter
  • Comment

ਐੱਲ. ਏ. ਸੀ. ’ਤੇ ਕੈਲਾਸ਼ ਰੇਂਜ ਦੇ ਸਬੰਧ ’ਚ ਰਾਹੁਲ ਗਾਂਧੀ ਦੇ ਸਵਾਲ, ਜਿਨ੍ਹਾਂ ’ਚ ਸਰਕਾਰ ’ਤੇ ਉਚਿਤ ਪ੍ਰਤੀਕਿਰਿਆ ਦੇਣ ’ਚ ਅਸਫਲ ਰਹਿਣ ਦਾ ਦੋਸ਼ ਲਾਇਆ ਗਿਆ ਹੈ, ਉਹ ਐੱਲ. ਏ. ਸੀ. ਕੈਲਾਸ਼ ਰੇਂਜ ’ਤੇ ਚੀਨੀ ਸੈਨਾ ਦੀਆਂ ਕਾਰਵਾਈਆਂ ਤੋਂ ਪੈਦਾ ਹੋਈਆਂ ਸਥਿਤੀਆਂ ’ਚ ਸੈਨਿਕ ਕਾਰਵਾਈਆਂ ਦੇ ਸਬੰਧ ’ਚ ਉਨ੍ਹਾਂ ਦੇ ਤਜਰਬਾਹੀਣ ਗਿਆਨ ਅਤੇ ਧਾਰਨਾਵਾਂ ’ਤੇ ਆਧਾਰਿਤ ਹਨ। ਪ੍ਰਧਾਨ ਮੰਤਰੀ ਵੱਲੋਂ ਸਥਿਤੀ ਨੂੰ ਸੰਭਾਲਣਾ ਬਹੁਤ ਹੀ ਤੇਜ਼ ਸੀ ਅਤੇ ਸੈਨਾ ਮੁਖੀ ਨੂੰ ਉਨ੍ਹਾਂ ਵੱਲੋਂ ਉਚਿਤ ਸਮਝੇ ਜਾਣ ਵਾਲੇ ਤਰੀਕੇ ਨਾਲ ਚੀਨੀ ਸੈਨਾ ਨੂੰ ਜਵਾਬ ਦੇਣ ਦੇ ਉਨ੍ਹਾਂ ਦੇ ਹੁਕਮ ਬਿਲਕੁਲ ਸਹੀ ਸਨ।

ਮੇਰਾ ਮੰਨਣਾ ਹੈ ਕਿ ਭਾਰਤੀ ਸੈਨਾ ਦੇ ਜਨਰਲਾਂ ਅਤੇ ਕਮਾਂਡਰਾਂ ਨੇ ਚੀਨੀ ਕਾਰਵਾਈ ਤੋਂ ਪੈਦਾ ਹੋਈ ਇਕ ਗੁੰਝਲਦਾਰ ਸਥਿਤੀ ਦਾ ਬਹੁਤ ਹੀ ਮਜ਼ਬੂਤੀ ਅਤੇ ਅਕਲਮੰਦੀ ਨਾਲ ਜਵਾਬ ਦਿੱਤਾ। ਕਾਰਵਾਈ ਦਾ ਤਰੀਕਾ ਸੈਨਿਕ ਜਨਰਲਾਂ ’ਤੇ ਛੱਡਣ ਦਾ ਪ੍ਰਧਾਨ ਮੰਤਰੀ ਦਾ ਫੈਸਲਾ ਬਹੁਤ ਅਕਲਮੰਦੀ ਵਾਲਾ ਸੀ। ਉਨ੍ਹਾਂ ਨੇ ਚੀਨੀ ਹਮਲਾਵਰਾਂ ਨੂੰ ਰੋਕਣ ਲਈ ਸੈਨਾ ਦੀ ਕਾਰਵਾਈ ’ਤੇ ਕੋਈ ਪਾਬੰਦੀ ਨਹੀਂ ਲਾਈ। ਕਿਉਂਕਿ ਮੌਕੇ ’ਤੇ (ਜੰਗ ਦੇ ਮੈਦਾਨ ’ਚ) ਮੌਜੂਦ ਲੋਕ ਹੀ ਸਥਿਤੀ ਨੂੰ ਬਿਨਾਂ ਵਜ੍ਹਾ ਵਧਾਏ ਬਿਨਾਂ ਚੀਨੀ ਹਮਲਾਵਰਾਂ ਨੂੰ ਰੋਕਣ ਅਤੇ ਪਿੱਛੇ ਹਟਾਉਣ ਲਈ ਲੋੜੀਂਦੇ ਹੁਕਮਾਂ ਦੀ ਕਿਸਮ ਤੈਅ ਕਰਨ ਲਈ ਸਭ ਤੋਂ ਵਧੀਆ ਜੱਜ ਹੁੰਦੇ ਹਨ, ਇਸ ਲਈ ਪੀ. ਐੱਮ. ਦਾ ਫੈਸਲਾ ਪੇਸ਼ੇਵਰਾਂ (ਸੈਨਾ) ’ਤੇ ਛੱਡਣਾ ਸਹੀ ਸੀ।

ਇਤਿਹਾਸ ’ਚ ਅਜਿਹੀਆਂ ਕਈ ਉਦਾਹਰਣਾਂ ਹਨ, ਜਿੱਥੇ ਸੈਨਿਕ ਮਾਮਲਿਆਂ ’ਚ ਸਿਆਸੀ ਲੀਡਰਸ਼ਿਪ ਦੀ ਦਖਲਅੰਦਾਜ਼ੀ ਦੇ ਨਤੀਜੇ ਵਜੋਂ ਆਫਤਾਂ ਆਈਆਂ ਹਨ, ਕਿਉਂਕਿ ਜੰਗ ਦੇ ਮੈਦਾਨ ਦੀ ਜ਼ਮੀਨੀ ਹਕੀਕਤ ਸਿਆਸੀ ਫੈਸਲੇ ਲੈਣ ਦੀ ਤੁਲਨਾ ’ਚ ਬਹੁਤ ਵੱਖਰੀ ਅਤੇ ਕਿਤੇ ਵੱਧ ਗੁੰਝਲਦਾਰ ਹੁੰਦੀ ਹੈ। ਮਿਸਾਲ ਲਈ, ਰੂਸ ਖ਼ਿਲਾਫ਼ ਹਿਟਲਰ ਦਾ ਹਮਲਾ ਅਤੇ ਉਸ ਤੋਂ ਬਾਅਦ ਆਪਣੇ ਜਨਰਲਾਂ ਦੀ ਮਾਹਿਰ ਸਲਾਹ ਸੁਣਨ ਤੋਂ ਉਸ ਦਾ ਇਨਕਾਰ, ਜਿਨ੍ਹਾਂ ਨੇ ਉਸ ਨੂੰ ਰੂਸੀ ਖੇਤਰ ’ਚ ਡੂੰਘਾਈ ਤੱਕ ਨਾ ਜਾਣ ਦੀ ਚਿਤਾਵਨੀ ਦਿੱਤੀ ਸੀ, ਜਿਸ ਦਾ ਨਤੀਜਾ ਰੂਸੀ ਮੋਰਚੇ ’ਤੇ ਜਰਮਨ ਸੈਨਾ ਦੀ ਮੁਕੰਮਲ ਤਬਾਹੀ ਹੋਈ। ਹਿਟਲਰ ਨੇ ਮੱਧ ਪੂਰਬੀ ਮੋਰਚੇ ’ਤੇ ਵੀ ਇਹੀ ਗਲਤੀ ਕੀਤੀ ਸੀ, ਜਿੱਥੇ ਉਸ ਨੇ ਜਨਰਲ ਰੋਮੇਲ (ਜਿਨ੍ਹਾਂ ਨੂੰ ਆਮ ਤੌਰ ’ਤੇ ‘ਡੈਜ਼ਰਟ ਫਾਕਸ’ ਵਜੋਂ ਜਾਣਿਆ ਜਾਂਦਾ ਹੈ) ਦੇ ਸੁਝਾਵਾਂ ਨੂੰ ਰੱਦ ਕਰ ਦਿੱਤਾ ਸੀ, ਜਿਸ ਨਾਲ ਸਿਆਸੀ ਦਖਲਅੰਦਾਜ਼ੀ ਕਾਰਨ ਜਰਮਨੀ ਨੂੰ ਭਾਰੀ ਨੁਕਸਾਨ ਹੋਇਆ।

ਜੰਗਾਂ ’ਚ ਗੈਰ-ਪੇਸ਼ੇਵਰ ਦਖਲਅੰਦਾਜ਼ੀ ਕਾਰਨ ਸੰਘਰਸ਼ ਹਾਰਨ ਦੀਆਂ ਹੋਰ ਵੀ ਕਈ ਉਦਾਹਰਣਾਂ ਹਨ, ਜਿਵੇਂ ਵਾਟਰਲੂ, ਹੇਮੂ ਅਤੇ ਅਕਬਰ ਦੇ ਵਿਚਕਾਰ ਜੰਗ, 1913 ਦੀ ਦੂਜੀ ਬਾਲਕਨ ਜੰਗ (ਬੁਲਗਾਰੀਆ) ਅਤੇ ਵੀਅਤਨਾਮ ਜੰਗ। ਇਤਿਹਾਸ ਨੇ ਸਾਨੂੰ ਜੋ ਸਿਖਾਇਆ ਹੈ, ਉਸ ਨੂੰ ਦੇਖਦੇ ਹੋਏ, ਸਿਆਸੀ ਵਰਗ ਨੂੰ ਇਹ ਨਿਰਦੇਸ਼ ਨਹੀਂ ਦੇਣਾ ਚਾਹੀਦਾ ਕਿ ਜੰਗ ਦੇ ਮੋਰਚੇ ’ਤੇ ਫੈਸਲੇ ਕਿਵੇਂ ਲਏ ਜਾਣ। ਉਨ੍ਹਾਂ ਨੂੰ ਸਿਰਫ਼ ਸੈਨਿਕ ਕਰਮਚਾਰੀਆਂ ਨਾਲ ਸੈਨਿਕਾਂ ਦੀ ਤਿਆਰੀ ਦੇ ਸਬੰਧ ’ਚ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹ ਤੈਅ ਕਰਨਾ ਚਾਹੀਦਾ ਹੈ ਕਿ ਜੰਗ ’ਚ ਜਾਣਾ ਹੈ ਜਾਂ ਨਹੀਂ, ਨਾ ਕਿ ਬਿਨਾਂ ਤਿਆਰੀ ਦੇ ਸੰਘਰਸ਼ ਲਈ ਮਜਬੂਰ ਕਰਨਾ ਚਾਹੀਦਾ ਹੈ।

ਅਸੀਂ 1962 ’ਚ ਅਜਿਹੀ ਤਿਆਰੀ ਦੀ ਕਮੀ ਦੇ ਨਤੀਜੇ ਦੇਖੇ ਸਨ। ਜਦੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਭਾਰਤੀ ਸੈਨਾ ਨੂੰ ਚੀਨੀ ਸੈਨਾ ਨੂੰ ਭਾਰਤੀ ਖੇਤਰ ’ਚੋਂ ਖਦੇੜਨ ਦਾ ਹੁਕਮ ਦਿੱਤਾ, ਤਾਂ ਉਨ੍ਹਾਂ ਨੇ ਇਹ ਜਲਦਬਾਜ਼ੀ ’ਚ ਕੀਤਾ। ਸੈਨਾ ਨੂੰ ਬਿਨਾਂ ਉਚਿਤ ਉਪਕਰਨ, ਲੋੜੀਂਦੇ ਕੱਪੜਿਆਂ ਜਾਂ ਲੋੜੀਂਦੇ ਰਾਸ਼ਨ ਦੇ ਮੋਰਚੇ ’ਤੇ ਭੇਜ ਦਿੱਤਾ ਗਿਆ। ਹਾਲਾਂਕਿ ਸਾਡੇ ਸੈਨਿਕ ਬਹੁਤ ਬਹਾਦਰੀ ਨਾਲ ਲੜੇ ਪਰ ਜਾਨ-ਮਾਲ ਅਤੇ ਖੇਤਰ ਦਾ ਨੁਕਸਾਨ ਵੱਡਾ ਸੀ ਕਿਉਂਕਿ ਅਸੀਂ ਚੀਨੀ ਸੈਨਾ ਦੇ ਮੁਕਾਬਲੇ ਤਿਆਰ ਨਹੀਂ ਸੀ।

ਹਾਲਾਂਕਿ, 1967, 1987 ਅਤੇ ਉਸ ਤੋਂ ਬਾਅਦ (ਇੱਥੋਂ ਤੱਕ ਕਿ ਗਲਵਾਨ ’ਚ ਵੀ) ਅਸੀਂ ਮੂੰਹ-ਤੋੜ ਜਵਾਬ ਦਿੱਤਾ ਕਿਉਂਕਿ ਅਸੀਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਸੀ। ਭਾਰਤ ਨੇ ਹੁਣ ਚੀਨੀ ਖ਼ਤਰੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਸੁਰੰਗਾਂ, ਕਨੈਕਟਿੰਗ ਟਨਲ, ਪੁਲਾਂ, ਸੜਕਾਂ ਅਤੇ ਹਵਾਈ ਪੱਟੀਆਂ ਦਾ ਨਿਰਮਾਣ ਕਰਕੇ ਚੀਨ ਨਾਲ ਸਾਡੀ ਪੂਰਬੀ ਸਰਹੱਦ ’ਤੇ ਮਜ਼ਬੂਤ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਪੂਰੀ ਚੀਨੀ ਸਰਹੱਦ ਨੂੰ ਬਾਕੀ ਭਾਰਤ ਨਾਲ ਜੋੜ ਕੇ, ਸੈਨਿਕਾਂ, ਸਾਮਾਨ ਅਤੇ ਸਮੱਗਰੀ ਦੀ ਆਵਾਜਾਈ ’ਚ ਕਾਫ਼ੀ ਸੁਧਾਰ ਹੋਇਆ ਹੈ।

‘ਆਪ੍ਰੇਸ਼ਨ ਸਿੰਧੂਰ’ ਦੀ ਸਫਲਤਾ ਅਤੇ ਦੁਸ਼ਮਣ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਹਵਾਈ ਅੱਡਿਆਂ ਨੂੰ ਇਸ ਨਾਲ ਹੋਈ ਤਬਾਹੀ ਸੈਨਾ ਦੀਆਂ ਤਿੰਨੋਂ ਸ਼ਾਖਾਵਾਂ-ਥਲ ਸੈਨਾ, ਸਮੁੰਦਰੀ ਫੌਜ ਅਤੇ ਹਵਾਈ ਸੈਨਾ ਦੇ ਸੈਨਿਕ ਅਧਿਕਾਰੀਆਂ ਦੀ ਬਹਾਦਰੀ ਅਤੇ ਸਹੀ ਯੋਜਨਾਬੰਦੀ ਕਰ ਕੇ ਸੰਭਵ ਹੋ ਸਕੀ। ਸਭ ਕੁਝ ਬਿਨਾਂ ਕਿਸੇ ਸਿਆਸੀ ਦਖਲਅੰਦਾਜ਼ੀ ਦੇ, ਸਹਿਜ ਤਾਲਮੇਲ ਅਤੇ ਯੋਜਨਾਬੰਦੀ ਦੇ ਮਾਧਿਅਮ ਰਾਹੀਂ ਹਾਸਲ ਕੀਤਾ ਗਿਆ ਸੀ। ਫੋਰਸਾਂ ਨੂੰ ਦੁਸ਼ਮਣ ਨੂੰ ਸਜ਼ਾ ਦੇਣ ਦੀ ਪੂਰੀ ਛੋਟ ਦਿੱਤੀ ਗਈ ਸੀ, ਜਿਸ ਨਾਲ ਅਸੀਂ ਅੱਤਵਾਦੀ ਬੁਨਿਆਦੀ ਢਾਂਚੇ ਅਤੇ ਉਨ੍ਹਾਂ ਦੀ ਹਵਾਈ ਰੱਖਿਆ ਨੂੰ ਨਸ਼ਟ ਕਰਨ ਦੇ ਸਮਰੱਥ ਹੋਏ।

ਪਾਕਿਸਤਾਨੀਆਂ ਨੂੰ 4 ਦਿਨਾਂ ਦੀ ਛੋਟੀ ਜੰਗ ’ਚ ਹਰਾਉਣਾ ਸੈਨਿਕ ਖੇਤਰ ਦੀ ਹਰ ਸ਼ਾਖਾ ’ਚ ਸਾਡੀ ਸੈਨਾ ਦੀ ਤਿਆਰੀ ਦਾ ਸਪੱਸ਼ਟ ਸੰਕੇਤ ਹੈ। ਇਹ ਜਿੱਤ ਸਿਆਸੀ ਇੱਛਾ-ਸ਼ਕਤੀ ਅਤੇ ਸਾਡੀ ਸੈਨਾ ਦੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੀ ਹੈ ਕਿ ਉਹ ਫੈਸਲਾਕੁੰਨ ਤੌਰ ’ਤੇ ਕੰਮ ਕਰਨ ਅਤੇ ਅਜਿਹੇ ਕਿਸੇ ਵੀ ਦੁਸਾਹਸ ਨੂੰ ਸਜ਼ਾ ਦੇਣ, ਜਿਸ ਨਾਲ ਪਹਿਲਗਾਮ ਵਰਗੀਆਂ ਤ੍ਰਾਸਦੀਆਂ ਨੂੰ ਰੋਕਿਆ ਜਾ ਸਕੇ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਟੀਮ ਨੇ ਸੈਨਾ ਨੂੰ ਦੁਸ਼ਮਣ ਦੇ ਖ਼ਿਲਾਫ਼ ਮਜ਼ਬੂਤੀ ਨਾਲ ਕੰਮ ਕਰਨ ਦਾ ਅਥਾਹ ਆਤਮ-ਵਿਸ਼ਵਾਸ ਦਿੱਤਾ ਹੈ ਕਿਉਂਕਿ ਸਿਆਸੀ ਲੀਡਰਸ਼ਿਪ ਬਿਨਾਂ ਕਿਸੇ ਅੰਦਰੂਨੀ ਜਾਂ ਬਾਹਰੀ ਦਬਾਅ ਦੇ ਸੈਨਾ ਦੀ ਕਾਰਵਾਈ ਦਾ ਸਮਰਥਨ ਕਰ ਰਹੀ ਹੈ।

ਉਲਟ ਹਾਲਾਤ ’ਚ ਕਿਸੇ ਵੀ ਤਰ੍ਹਾਂ ਦੇ ਦੁਸਾਹਸ ਨੂੰ ਰੋਕਣ ਅਤੇ ਉਸ ਦਾ ਮੁਕਾਬਲਾ ਕਰਨ ਲਈ ਪੂਰਬੀ ਸਰਹੱਦ ’ਤੇ ਆਧੁਨਿਕ ਜੰਗੀ ਮਸ਼ੀਨਾਂ ਅਤੇ ਉਪਕਰਨ ਤਾਇਨਾਤ ਕੀਤੇ ਗਏ ਹਨ। ਜਿਸ ਤਰ੍ਹਾਂ ਭਾਰਤੀ ਸੈਨਿਕ ਲੀਡਰਸ਼ਿਪ ਅਤੇ ਕਮਾਂਡੋਜ਼ ਨੇ ਚੀਨੀਆਂ ਨੂੰ ਜਵਾਬ ਦਿੱਤਾ, ਉਹ ਦੁਸ਼ਮਣ ਨੂੰ ਇਹ ਦੱਸਣ ਦਾ ਸਭ ਤੋਂ ਵਧੀਆ ਤਰੀਕਾ ਸੀ ਕਿ ਅਸੀਂ ਉੱਥੇ ਸ਼ਾਂਤੀ ਲਈ ਹਾਂ ਪਰ ਅਸੀਂ ਕਿਸੇ ਵੀ ਦੁਸਾਹਸ ਨਾਲ ਮਜ਼ਬੂਤੀ ਅਤੇ ਫੈਸਲਾਕੁੰਨ ਤੌਰ ’ਤੇ ਨਜਿੱਠ ਸਕਦੇ ਹਾਂ। ਇਹੀ ਭਾਰਤ ਦਾ ਮੂਲ ਵਿਚਾਰ ਹੈ-ਸ਼ਾਂਤੀ ਨਾਲ ਰਹਿਣਾ, ਨਾਲ ਹੀ ਭਾਰਤੀ ਸਰਹੱਦਾਂ ’ਤੇ ਦੁਸਾਹਸ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਜ਼ਾ ਦੇਣ ਅਤੇ ਸਬਕ ਸਿਖਾਉਣ ਲਈ ਤਿਆਰ ਰਹਿਣਾ।

-ਵਿਸ਼ਵਾਸ ਡਾਵਰ

  • Rahul Gandhi
  • Questions
  • Knowledge

‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!

NEXT STORY

Stories You May Like

  • parents and kids
    ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
  • rahul gandhi  sri singh sabha gurdwara  lok sabha  andaman and nicobar
    ਅੰਡੇਮਾਨ-ਨਿਕੋਬਾਰ ਵਿਖੇ ਸਥਿਤ ਸ੍ਰੀ ਸਿੰਘ ਸਭਾ ਗੁਰਦੁਆਰਾ 'ਚ ਨਤਮਸਤਕ ਹੋਏ ਰਾਹੁਲ ਗਾਂਧੀ
  • senior congress leader passes away
    ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ
  • rahul gandhi
    ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
  • ludhiana news
    ਲੁਧਿਆਣਾ ਦੀ ਸੰਜੇ ਗਾਂਧੀ ਕਾਲੋਨੀ 'ਚ ਹੰਗਾਮਾ, ਪੁਲਸ ਦੀ ਕਾਰਜ ਪ੍ਰਣਾਲੀ 'ਤੇ ਉੱਠੇ ਸਵਾਲ
  • rahul gandhi statement on women  s reservation bill
    ਇਹ ਮਹਿਲਾ ਬਿੱਲ ਨਹੀਂ, ਭਾਰਤ ਦੇ ਰਾਜਨੀਤਿਕ ਤੇ ਚੋਣ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਹੈ: ਰਾਹੁਲ ਗਾਂਧੀ
  • rahul gandhi will resolve the leadership issue in karnataka
    ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!
  • rahul gandhi women reservation bill
    'OBC-ਦਲਿਤ ਨੂੰ ਹਿੰਦੂ ਕਹਿੰਦੇ ਹੋ ਪਰ ਅਧਿਕਾਰ ਨਹੀਂ ਦਿੰਦੇ...', ਰਾਹੁਲ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • khalistani module exposed again in punjab  big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
Trending
Ek Nazar
family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +