ਨੈਸ਼ਨਲ ਡੈਸਕ- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਖਰਾਬ ਆਈਸਕ੍ਰੀਮ ਭੇਜਣ 'ਤੇ ਸਵਿਗੀ ਨੂੰ ਸ਼ਿਕਾਇਤ ਕੀਤੀ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਐਕਸ 'ਤੇ ਸਵਿਗੀ ਦੀ ਖਰਾਬ ਸਰਵਿਸ ਬਾਰੇ ਪੋਸਟ ਕੀਤਾ। ਆਨਲਾਈਨ ਫੂਡ ਆਰਡਰਿੰਗ ਅਤੇ ਸਪਲਾਈ ਸੇਵਾ ਬਾਰੇ ‘ਐਕਸ’ ’ਤੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਮਹਿੰਗੀ ਆਈਸਕ੍ਰੀਮ ਆਰਡਰ ਕੀਤੀ ਸੀ, ਉਹ ਪਿਘਲੀ ਹੋਈ ਸੀ।
ਮਹੂਆ ਮੋਇਤਰਾ ਨੇ ਕੀ ਲਿਖਿਆ
ਪਿਘਲੀ ਹੋਈ ਆਈਸਕ੍ਰੀਮ ਮਿਲਣ ਤੋਂ ਬਾਅਦ ਭੜਕੀ ਮੋਇਤਰਾ ਨੇ ‘ਐਕਸ’ ’ਤੇ ਆਨਲਾਈਨ ਫੂਡ ਸਰਵਿਸ ਪ੍ਰੋਵਾਈਡਰ ਸਵਿਗੀ ਦਾ ਨਾਂ ਜੋੜਦੇ ਹੋਏ ਪੋਸਟ ਕਰ ਕੇ ਕਿਹਾ ‘ਮੁਆਫ ਕਰਨਾ ਸਵਿਗੀ, ਤੁਹਾਨੂੰ ਆਪਣੀ ਸੇਵਾ ਸੁਧਾਰਨੀ ਹੋਵੇਗੀ। ਮੈਂ ਮਹਿੰਗੀ ਆਈਸਕ੍ਰੀਮ ‘ਮਾਈਨਸ ਥਰਟੀ ਮਿੰਨੀ ਸਟਿਕਸ’ ਮੰਗਵਾਈ ਸੀ ਅਤੇ ਉਹ ਖਰਾਬ ਹਾਲਤ ਵਿਚ ਮੇਰੇ ਕੋਲ ਪਹੁੰਚੀ ਜੋ ਖਾਣ ਦੇ ਯੋਗ ਨਹੀਂ ਸੀ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਲਦੀ ਤੋਂ ਜਲਦੀ ਰਕਮ ਵਾਪਸੀ ਅਤੇ ਦੂਜੀ ਆਈਸਕ੍ਰੀਮ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਕਮਰਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਇਹ ਵੀ ਪੜ੍ਹੋ- ‘ਸਟ੍ਰੈਚਰ ਲਿਆਓ, ਮੈਂ ਸੈਫ ਅਲੀ ਖਾਨ ਹਾਂ’ : ਆਟੋ ਰਿਕਸ਼ਾ ਚਾਲਕ ਨੇ ਦੱਸਿਆ ਹਮਲੇ ਵਾਲੀ ਰਾਤ ਦਾ ਅੱਖੀਂ ਵੇਖਿਆ ਹਾਲ
ਸਵਿਗੀ ਦਾ ਜਵਾਬ
ਸਵਿਗੀ ਨੇ ਤ੍ਰਿਣਮੂਲ ਸੰਸਦ ਮੈਂਬਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਇਸ ਮੁੱਦੇ ’ਤੇ ਉਨ੍ਹਾਂ ਦੀ ਮਦਦ ਕਰਨਗੇ। ਸਵਿਗੀ ਨੇ ਮੁਆਫੀ ਮੰਗਦੇ ਹੋਏ ਮਹੂਆ ਮੋਇਤਰਾ ਦੀ ਪੋਸਟ ਦੇ ਜਵਾਬ ਵਿਚ ਕਿਹਾ ਕਿ ਇਹ ਜਾਣ ਕੇ ਖੇਦ ਹੈ ਕਿ ਤੁਹਾਨੂੰ ਇਹ ਸਮੱਸਿਆ ਆਈ। ਕਿਰਪਾ ਕਰਕੇ ਆਪਣਾ ‘ਆਰਡਰ ਨੰਬਰ’ ਸਾਂਝਾ ਕਰੋ। ਅਸੀਂ ਮਦਦ ਕਰਾਂਗੇ।
ਇਹ ਵੀ ਪੜ੍ਹੋ- ਕੁੰਭ 'ਚ ਮਾਲਾ ਵੇਚਣ ਵਾਲੀ ਕੁੜੀ ਦੀਆਂ ਅੱਖਾਂ 'ਤੇ ਫਿਦਾ ਹੋਏ ਲੋਕ, ਰੋਕ-ਰੋਕ ਕੇ ਲੈ ਰਹੇ ਸੈਲਫੀ
ਲੋਕਾਂ ਨੇ ਚੁੱਕੇ ਸਵਾਲ
ਇਸ ਘਟਨਾ ਤੋਂ ਬਾਅਦ ਕਈ ਲੋਕਾਂ ਨੇ ਸਵਿਗੀ ਅਤੇ ਜ਼ੋਮਾਟੋ ਦੀਆਂ ਸੇਵਾਵਾਂ 'ਤੇ ਸਵਾਲ ਚੁੱਕੇ। ਕਈ ਯੂਜ਼ਰਜ਼ ਨੇ ਆਪਣੇ ਖਰਾਬ ਅਨੁਭਵ ਸ਼ੇਅਰ ਕੀਤੇ। ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਖਰਾਬ ਖਾਣਾ ਮਿਲਿਆ ਹੈ। ਕਈ ਵਾਰ ਡਿਲਿਵਰੀ 'ਚ ਦੇਰ ਹੁੰਦੀ ਹੈ। ਕਸਟਮਰ ਸਰਵਿਸ ਵੀ ਚੰਗੀ ਨਹੀਂ ਹੈ। ਇਹ ਘਟਨਾ ਦਿਖਾਉਂਦੀ ਹੈ ਕਿ ਆਨਲਾਈਨ ਫੂਡ ਡਿਲਿਵਰੀ ਕੰਪਨੀਆਂ ਨੂੰ ਆਪਣੀਆਂ ਸੇਵਾਵਾਂ ਬਿਹਤਰ ਕਰਨ ਦੀ ਲੋੜ ਹੈ। ਕੰਪਨੀਆਂ ਨੂੰ ਖਾਣੇ ਦੀ ਕੁਆਲਿਟੀ ਅਤੇ ਡਿਲਿਵਰੀ ਟਾਈਮ 'ਤੇ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ, ਕਸਟਮਰ ਸਰਵਿਸ ਨੂੰ ਵੀ ਬਿਹਤਰ ਬਣਾਉਣਾ ਚਾਹੀਦਾ ਹੈ।
ਯੂਜ਼ਰਜ਼ ਨੇ ਲਏ ਮਹੂਆ ਮੋਇਤਰਾ ਦੇ ਮਜ਼ੇ
ਮਹੂਆ ਦੀ ਇਸ ਸ਼ਿਕਾਇਤ 'ਤੇ ਯੂਜ਼ਰਜ਼ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ। ਮਹੂਆ ਨੇ ਇਨ੍ਹਾਂ ਸਵਾਲਾਂ ਦਾ ਖੂਬਸੂਰਤੀ ਨਾਲ ਜਵਾਬ ਦਿੱਤਾ। ਇਕ ਯੂਜ਼ਰ ਨੇ ਲਿਖਿਆ ਕਿ ਮਹਿੰਗੀ ਆਈਸਕ੍ਰੀਮ, ਸੀਬੀਆਈ ਆ ਜਾਵੇਗੀ। ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਹੁਣ ਤੁਹਾਨੂੰ ਅਹਿਸਾਸ ਹੋਵੇਗਾ ਕਿ ਗਰੀਬ ਵੋਟਰ ਕੀ ਮਹਿਸੂਸ ਕਰਦੇ ਹਨ, ਜਦੋਂ ਉਹ ਤੁਹਾਡੇ ਤੋਂ ਉਮੀਦ ਕਰਦੇ ਹਨ ਅਤੇ ਅਖੀਰ 'ਚ ਤੁਸੀਂ ਕੀ ਦਿੰਦੇ ਹੋ।
ਇਹ ਵੀ ਪੜ੍ਹੋ- ਪਤਨੀ ਦੇ ਸਾਹਮਣੇ ਹੀ ਪ੍ਰੇਮਿਕਾ ਨਾਲ ਸਬੰਧ ਬਣਾਉਂਦਾ ਸੀ ਪਤੀ, ਦੋਵਾਂ ਔਰਤਾਂ ਨੇ ਰਲ ਕੇ ਫਿਰ ਜੋ ਕੀਤਾ...
ਖ਼ਤਮ ਹੋ ਸਕਦੈ ਡੱਲੇਵਾਲ ਦਾ ਮਰਨ ਵਰਤ ! ਕਿਸਾਨਾਂ ਨੂੰ ਮਿਲਿਆ ਕੇਂਦਰ ਦਾ ਪ੍ਰਪੋਜ਼ਲ
NEXT STORY