ਰੁਦਰਪ੍ਰਯਾਗ- ਕੇਦਾਰਨਾਥ ਯਾਤਰਾ ਮਾਰਗ ਦੇ ਆਧਾਰ ਕੈਂਪ ਗੌਰੀਕੁੰਡ 'ਚ ਲਗਾਤਾਰ ਮੀਂਹ ਦਰਮਿਆਨ ਬੁੱਧਵਾਰ ਨੂੰ ਇਕ ਝੌਂਪੜੀ ਜ਼ਮੀਨ ਖਿਸਕਣ ਕਾਰਨ ਮਲਬੇ ਦੀ ਲਪੇਟ 'ਚ ਆ ਗਈ। ਮਲਬੇ ਦੀ ਲਪੇਟ 'ਚ ਆਉਣ ਕਾਰਨ ਉਸ ਵਿਚ ਸੌਂ ਰਹੇ ਇਕ ਹੀ ਪਰਿਵਾਰ ਦੇ 2 ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਗੌਰੀਕੁੰਡ 'ਚ 5 ਦਿਨ ਦੇ ਅੰਦਰ ਜ਼ਮੀਨ ਖਿਸਕਣ ਦੀ ਇਹ ਦੂਜੀ ਘਟਨਾ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਗੌਰੀਕੁੰਡ ਪਿੰਡ 'ਚ ਹੈਲੀਪੈਡ ਨੇੜੇ ਸਥਿਤ ਝੌਂਪੜੀ ਉੱਪਰ ਪਹਾੜੀ ਤੋਂ ਜ਼ਮੀਨ ਖਿਸਕਣ ਦੀ ਲਪੇਟ 'ਚ ਆ ਗਈ, ਜਿਸ ਨਾਲ ਉਸ ਦੇ ਮਲਬੇ 'ਚ ਪਰਿਵਾਰ ਦੇ 4 ਮੈਂਬਰ ਦੱਬੇ ਗਏ।
ਇਹ ਵੀ ਪੜ੍ਹੋ- ਪਤੀ ਦੇ ਕਾਲੇ ਰੰਗ ਤੋਂ ਖ਼ਫਾ ਸੀ ਪਤਨੀ, ਤਲਾਕ ਨੂੰ ਮਨਜ਼ੂਰ ਕਰਦਿਆਂ ਹਾਈਕੋਰਟ ਨੇ ਕੀਤੀ ਤਲਖ ਟਿੱਪਣੀ
ਅਧਿਕਾਰੀ ਨੇ ਦੱਸਿਆ ਕਿ ਜਾਨਕੀ ਨਾਮੀ ਔਰਤ ਨੂੰ ਮਲਬੇ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ, ਜਦਕਿ ਉਸ ਦੇ 3 ਬੱਚੇ ਮਲਬੇ ਹੇਠਾਂ ਦੱਬੇ ਗਏ। ਸੂਚਨਾ ਮਿਲਣ 'ਤੇ ਰਾਹਤ ਅਤੇ ਬਚਾਅ ਦਲ ਮੌਕੇ 'ਤੇ ਪਹੁੰਚੇ ਅਤੇ ਬੱਚਿਆਂ ਨੂੰ ਬਾਹਰ ਕੱਢ ਕੇ ਗੌਰੀਕੁੰਡ ਦੇ ਇਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਸਪਤਾਲ 'ਚ ਡਾਕਟਰਾਂ ਨੇ ਦੋ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਇਕ ਹੋਰ ਬੱਚਾ ਹਾਦਸੇ 'ਚ ਜ਼ਖ਼ਮੀ ਹੋ ਗਿਆ। ਹਾਦਸੇ 'ਚ ਬਚ ਗਈ ਬੱਚੀ ਦੀ ਪਛਾਣ 8 ਸਾਲਾ ਸਵੀਟੀ ਦੇ ਰੂਪ ਵਿਚ ਹੋਈ ਹੈ, ਜਦਕਿ ਉਸ ਦੀ ਛੋਟੀ ਭੈਣ 5 ਸਾਲਾ ਪਿੰਕੀ ਅਤੇ ਇਕ ਹੋਰ ਬੱਚਾ ਮ੍ਰਿਤਕਾਂ ਵਿਚ ਸ਼ਾਮਲ ਹੈ।
ਇਹ ਵੀ ਪੜ੍ਹੋ- ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ
ਝੌਂਪੜੀ ਵਿਚ ਰਹਿਣ ਵਾਲਾ ਪਰਿਵਾਰ ਨੇਪਾਲੀ ਸੀ। ਬੱਚਿਆਂ ਦਾ ਪਿਤਾ ਸੱਤਿਆਰਾਜ ਮਜ਼ਦੂਰੀ ਕਰਦਾ ਹੈ ਅਤੇ ਹਾਦਸੇ ਦੇ ਸਮੇਂ ਉਹ ਆਪਣੇ ਪਿੰਡ ਨੇਪਾਲ ਗਿਆ ਹੋਇਆ ਸੀ। ਗੌਰੀਕੁੰਡ ਪਿੰਡ ਵਿਚ ਸਥਿਤ ਘਟਨਾ ਵਾਲੀ ਥਾਂ ਦੀ ਦੂਰੀ ਉਸ ਸਥਾਨ ਤੋਂ ਮਹਿਜ ਕੁਝ ਕਿਲੋਮੀਟਰ ਦੂਰ ਹੈ, ਜਿੱਥੇ 5 ਦਿਨ ਪਹਿਲਾਂ ਜ਼ਮੀਨ ਖਿਸਕਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 20 ਹੋਰ ਲਾਪਤਾ ਹੋ ਗਏ ਸਨ।
ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਦੂਜੀ ਵਾਰ ਲਿਆਂਦਾ ਗਿਆ ਬੇਭਰੋਸਗੀ ਮਤਾ, ਜਾਣੋ ਇਸ ਦੀਆਂ ਅਹਿਮ ਗੱਲਾਂ
ਭਾਰਤ ਨਹੀਂ ਪਰਤੇਗੀ ਅੰਜੂ, ਨਸਰੁੱਲਾ ਨਾਲ ਨਿਕਾਹ ਕਰਵਾਉਣ ਮਗਰੋਂ ਪਾਕਿਸਤਾਨ ਨੇ ਖੇਡੀ ਨਵੀਂ ਚਾਲ
NEXT STORY