ਨੈਸ਼ਨਲ ਡੈਸਕ- ਕੀ ਤੁਹਾਨੂੰ ਉਹ ਲਾਲਟੈਣ ਯਾਦ ਹੈ ਜੋ ਰਾਜ ਕਪੂਰ ਨੇ 1960 ਦੀ ਆਪਣੀ ਬਲੈਕ ਐਂਡ ਵ੍ਹਾਈਟ ਕਲਾਸਿਕ ਫਿਲਮ 'ਜਿਸ ਦੇਸ਼ ਮੈਂ ਗੰਗਾ ਬਹਤੀ ਹੈ' 'ਚ ਇਸਤੇਮਾਲ ਕੀਤਾ ਸੀ? ਹੁਣ ਤੁਸੀਂ ਉਸ ਲਾਲਟੈਣ ਨੂੰ 1 ਮਾਰਚ ਨੂੰ 'ਪ੍ਰਧਾਨ ਮੰਤਰੀ ਮਿਊਜ਼ੀਅਮ' ਵਿਖੇ ਇਕ ਪ੍ਰਦਰਸ਼ਨੀ 'ਚ ਦੇਖ ਸਕਦੇ ਹੋ। ਕਪੂਰ ਪਰਿਵਾਰ ਨੇ ਦਹਾਕਿਆਂ ਤੱਕ ਲਾਲਟੈਣ ਨੂੰ ਸੰਭਾਲ ਕੇ ਰੱਖਿਆ ਅਤੇ ਹਾਲ ਹੀ 'ਚ ਰਾਜ ਕਪੂਰ ਦੇ 100ਵੇਂ ਜਨਮ ਦਿਨ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤਾਂ ਉਨ੍ਹਾਂ ਨੇ ਇਹ ਯਾਦਗਾਰੀ ਚਿੰਨ੍ਹ ਉਨ੍ਹਾਂ ਨੂੰ ਭੇਟ ਕੀਤਾ। ਸਿਨੇਮਾ ਦੇ ਇਸ ਮਹਾਨ ਸਿਤਾਰੇ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਹੁਣ ਲਾਲਟੈਣ ਪ੍ਰਧਾਨ ਮੰਤਰੀ ਮਿਊਜ਼ੀਅਮ ਨੂੰ ਦਾਨ ਕਰ ਦਿੱਤੀ ਹੈ। ਆਉਣ ਵਾਲੀ ਇਕ ਮਾਰਚ ਨੂੰ ਪ੍ਰਦਰਸ਼ਨੀ 'ਚ ਲਾਲਟੈਣ ਨੂੰ ਦਿਖਾਇਆ ਜਾਵੇਗਾ ਤਾਂ ਕਿ ਲੋਕ ਭਾਰਤ ਦੀ ਸਭ ਤੋਂ ਮਜ਼ਹੂਰ ਫਿਲਮੀ ਹਸਤੀਆਂ 'ਚੋਂ ਇਕ ਦੀ ਵਿਰਾਸਤ ਨੂੰ ਦੇਖ ਸਕਣ ਅਤੇ ਇਸ ਰਾਹੀਂ ਰਾਜ ਕਪੂਰ ਦੇ ਜੀਵਨ ਦੀ ਇਕ ਝਲਕ ਦੇਖ ਸਕਣ। ਉਮੀਦ ਹੈ ਕਿ ਇਹ ਪ੍ਰਦਰਸ਼ਨੀ ਫਿਲਮ ਪ੍ਰੇਮੀਆਂ ਅਤੇ ਭਾਰਤ ਦੇ ਸਿਨੇਮਾ ਇਤਿਹਾਸ ਬਾਰੇ ਜਾਣਨ ਵਾਲਿਆਂ ਨੂੰ ਚੰਗੀ ਲੱਗੇਗੀ।
ਇਹ ਵੀ ਪੜ੍ਹੋ : ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!
ਪ੍ਰਧਾਨ ਮੰਤਰੀ ਮਿਊਜ਼ੀਅਮ ਨੇ ਇਕ ਬਿਆਨ 'ਚ ਕਿਹਾ ਕਿ ਲਾਲਟੈਣ ਸਿਨੇਮਾ ਦੀ ਦੁਨੀਆ 'ਚ ਰਾਜ ਕਪੂਰ ਦੇ ਯੋਗਦਾਨ ਨੂੰ ਦਿਖਾਉਂਦੀ ਹੈ ਪਰ ਇਹ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਅਤੇ ਆਧੁਨਿਕ ਭਾਰਤ ਦੇ ਵਿਕਾਸ ਵਿਚਾਲੇ ਸੰਬੰਧ ਨੂੰ ਵੀ ਮਜ਼ਬੂਤ ਕਰਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਲਾਲਟੈਣ ਭਾਰਤੀ ਮਨੋਰੰਜਨ 'ਤੇ ਕਪੂਰ ਪਰਿਵਾਰ ਦੇ ਪ੍ਰਭਾਵ ਦਾ ਪ੍ਰਮਾਣ ਹੈ। ਇਸ 'ਚ ਕਿਹਾ ਗਿਆ ਹੈ ਕਿ ਲਾਲਟੈਣ ਭਾਰਤੀ ਮਨੋਰੰਜਨ 'ਤੇ ਕਪੂਰ ਪਰਿਵਾਰ ਦੇ ਪ੍ਰਭਾਵ ਦਾ ਪ੍ਰਮਾਣ ਹੈ ਅਤੇ ਫਿਲਮ ਇੰਡਸਟਰੀ 'ਤੇ ਰਾਜ ਕਪੂਰ ਦੇ ਪ੍ਰਭਾਵ ਦੀ ਯਾਦ ਦਿਵਾਉਂਦਾ ਰਹੇਗਾ। ਪਿਛਲੇ ਦਸੰਬਰ ਕਪੂਰ ਪਰਿਵਾਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ। ਇਸ 'ਚ ਰਾਜ ਕਪੂਰ ਦੇ ਭਾਰਤੀ ਸਿਨੇਮਾ 'ਚ ਯੋਗਦਾਨ 'ਤੇ ਗੱਲ ਹੋਈ। ਰਾਜ ਕਪੂਰ ਦੀ ਧੀ ਰੀਮਾ ਕਪੂਰ ਨੇ ਰਾਜ ਕਪੂਰ ਦੀ ਸ਼ਤਾਬਦੀ ਸਮਾਰੋਹ ਮੌਕੇ ਪਰਿਵਾਰ ਨੂੰ ਮਿਲਣ ਲਈ ਆਪਣਾ ਸਮਾਂ ਕੱਢਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਸੀ। ਰੀਮਾ ਕਪੂਰ ਨੇ ਉਦੋਂ ਰਾਜ ਕਪੂਰ ਦੀ ਫਿਲਮ ਦੇ ਇਕ ਗੀਤ ਦੀਆਂ ਕੁਝ ਲਾਈਨਾਂ ਵੀ ਸੁਣਾਈਆਂ ਸਨ ਅਤੇ ਕਿਹਾ ਸੀ ਕਿ ਪੂਰਾ ਭਾਰਤ ਪ੍ਰਧਾਨ ਮੰਤਰੀ ਮੋਦੀ ਵਲੋਂ ਕਪੂਰ ਪਰਿਵਾਰ ਨੂੰ ਦਿੱਤੇ ਗਏ ਪਿਆਰ ਅਤੇ ਸਨਮਾਨ ਨੂੰ ਦੇਖੇਗਾ।
ਇਹ ਵੀ ਪੜ੍ਹੋ : 10ਵੀਂ ਦੇ ਪੇਪਰ ਦੇਣ ਗਈ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੀਲਮ ਸ਼ਿੰਦੇ ਦੇ ਪਰਿਵਾਰ ਨੂੰ ਮਿਲਿਆ US ਦਾ ਵੀਜ਼ਾ, ਸੜਕ ਹਾਦਸੇ ਮਗਰੋਂ ਕੋਮਾ 'ਚ ਹੈ ਭਾਰਤੀ ਵਿਦਿਆਰਥਣ
NEXT STORY