ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੇ ਚਿੜੀਆਘਰ ’ਚ ਸਾਲ 2020-21 ’ਚ 125 ਪਸ਼ੂਆਂ ਦੇ ਮਰਨ ਦੇ ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ 3 ਸਾਲਾਂ ’ਚ ਸਭ ਤੋਂ ਘੱਟ ਗਿਣਤੀ ਹੈ। ਕੋਰੋਨਾ ਦੀ ਲਾਗ ਅਤੇ ਬਰਡ ਫਲੂ ਕਾਰਨ ਇਕ ਸਾਲ ਤੋਂ ਵੀ ਵੱਧ ਸਮੇਂ ਤਕ ਬੰਦ ਰਹਿਣ ਤੋਂ ਬਾਅਦ ਵੀਰਵਾਰ ਨੂੰ ਹੀ ਚਿੜੀਆਘਰ ਨੂੰ ਆਮ ਲੋਕਾਂ ਲਈ ਦੁਬਾਰਾ ਖੋਲ੍ਹਿਆ ਗਿਆ। ਚਿੜੀਆਘਰ ਦੇ ਨਿਰਦੇਸ਼ਕ ਰਮੇਸ਼ ਪਾਂਡੇ ਨੇ ਕਿਹਾ ਕਿ ਬੁੱਧਵਾਰ ਨੂੰ ਖਤਮ ਹੋਏ ਪਿਛਲੇ ਵਿੱਤੀ ਸਾਲ ’ਚ ਜਾਨਵਰਾਂ ਦੀ ਮੌਤ ਦਰ ਲੱਗਭਗ 10 ਫੀਸਦੀ ਰਹੀ, ਜੋ 2017-18 ਤੋਂ ਬਾਅਦ ਸਭ ਤੋਂ ਘੱਟ ਹੈ।
ਪਾਂਡੇ ਨੇ ਦੱਸਿਆ ਕਿ ਇਸ ਸਮੇਂ ਚਿੜੀਆਘਰ ’ਚ ਲੱਗਭਗ 1160 ਪਸ਼ੂ ਹਨ। ਗਿਣਤੀ ਸਬੰਧੀ ਆਖਰੀ ਰਿਪੋਰਟ ਅਪ੍ਰੈਲ ਦੇ ਮੱਧ ਤਕ ਤਿਆਰ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਬਰਡ ਫਲੂ ਨਾਲ ਪੰਛੀਆਂ ਦੀ ਮੌਤ ਦਾ ਕੋਈ ਮਾਮਲਾ ਨਾ ਹੁੰਦਾ ਤਾਂ ਮਾਰੇ ਗਏ ਜਾਨਵਰਾਂ ਦੀ ਗਿਣਤੀ ਘੱਟ ਰਹਿੰਦੀ। ਚਿੜੀਆਘਰ ’ਚ ਬਰਡ ਫਲੂ ਦਾ ਪਹਿਲਾ ਮਾਮਲਾ 15 ਜਨਵਰੀ ਨੂੰ ਸਾਹਮਣੇ ਆਇਆ ਸੀ।
ਸਭ ਤੋਂ ਪਹਿਲਾਂ ਬ੍ਰਾਊਨ ਫਿਸ਼ ਉੱਲੂ ਦੇ ਨਮੂਨੇ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ। ਅਗਲੇ ਕੁਝ ਹਫਤਿਆਂ ’ਚ ਚਿੜੀਆਘਰ ਕੰਪਲੈਕਸ ਤੋਂ ਕੁਝ ਹੋਰ ਨਮੂਨਿਆਂ ’ਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਪਿਛਲੇ ਸਾਲ ਚਿੜੀਆਘਰ ਵਿਚ ਦੋ ਬਾਘਣਾਂ, ਇਕ ਬਾਘ ਅਤੇ ਬੱਚਿਆਂ ਦੀ ਮੌਤ ਹੋ ਗਈ।ਅਧਿਕਾਰਤ ਅੰਕੜਿਆਂ ਮੁਤਾਬਕ 2019-20 ਦੌਰਾਨ 172 ਜਾਨਵਰਾਂ ਦੀ ਮੌਤ ਹੋਈ ਅਤੇ ਮੌਤ ਦਰ 17 ਫੀਸਦੀ ਤੋਂ ਵੱਧ ਸੀ। ਉਥੇ ਹੀ 2018-19 ’ਚ 188 ਪਸ਼ੂਆਂ ਦੀ ਮੌਤ ਹੋਈ ਅਤੇ ਮੌਤ ਦਰ 17 ਫੀਸਦੀ ਸੀ। ਪਾਂਡੇ ਅਨੁਸਾਰ ਵੀਰਵਾਰ 1645 ਲੋਕ ਚਿੜੀਆਘਰ ਘੁੰਮਣ ਆਏ, ਜੋ ਕਾਫੀ ਉਤਸ਼ਾਹ-ਵਧਾਊ ਪ੍ਰਤੀਕਿਰਿਆ ਹੈ।
‘ਮੁਖਤਾਰ ਅੰਸਾਰੀ ਨੂੰ ਕੋਰਟ ਤੱਕ ਲਿਜਾਣ ਵਾਲੀ ਐਂਬੂਲੈਂਸ ਭਾਜਪਾ ਆਗੂ ਅਲਕਾ ਰਾਏ ਦੇ ਹਸਪਤਾਲ ਦੀ ਨਿਕਲੀ’
NEXT STORY