ਬਰੇਲੀ—ਸਾਬਕਾ ਕੇਂਦਰੀ ਮੰਤਰੀ ਚਿਨਮਯਾਨੰਦ ’ਤੇ ਜਬਰ-ਜ਼ਨਾਹ ਦਾ ਦੋਸ਼ ਲਾਉਣ ਵਾਲੀ ਅਤੇ ਉਨ੍ਹਾਂ ਨਾਲ ਬਲੈਕਮੇਲਿੰਗ ਕਰਨ ਦੇ ਦੋਸ਼ ਹੇਠ ਇਸ ਸਮੇਂ ਜੇਲ ’ਚ ਬੰਦ ਵਿਦਿਆਰਥਣ ਨੂੰ ਅੱਜ ਭਾਵ ਮੰਗਲਵਾਰ ਰੁਹੇਲਖੰਡ ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰੀਖਿਆ ’ਚ ਬੈਠਣ ਤੋਂ ਰੋਕ ਦਿੱਤਾ। ਪੁਲਸ ਦੀ ਸੁਰੱਖਿਆ ’ਚ ਵਿਦਿਆਰਥਣ ਪ੍ਰੀਖਿਆ ਦੇਣ ਲਈ ਯੂਨੀਵਰਸਿਟੀ ਕੈਂਪਸ ’ਚ ਪੁੱਜੀ। ਉਸ ਨੇ ਪ੍ਰੀਖਿਆ ਦੇਣ ਸਬੰਧੀ ਅਧਿਕਾਰੀਆਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮਿਲ ਨਹੀਂ ਸਕੀ। ਵਿਦਿਆਰਥਣ ਮੰਗਲਵਾਰ ਸ਼ਾਮ ਤਕ ਯੂਨੀਵਰਸਿਟੀ ਕੈਂਪਸ ’ਚ ਹੀ ਬੈਠੀ ਹੋਈ ਸੀ।
ਐੱਮ.ਜੇ.ਪੀ ਰੋਹਿਲਖੰਡ ਯੂਨੀਵਰਸਿਟੀ ਦੇ ਲਾਅ ਡਿਪਾਰਟਮੈਂਟ ਦੇ ਪ੍ਰਧਾਨ ਅਮਿਤ ਸਿੰਘ ਨੇ ਦੱਸਿਆ ਹੈ ਕਿ ਚਿਨਮਯਾਨੰਦ ਮਾਮਲੇ 'ਚ ਸ਼ਾਹਜਹਾਂਪੁਰ ਦੀ ਜੇਲ 'ਚ ਬੰਦ ਪੀੜਤਾ ਅੱਜ ਤੀਜੇ ਸਮੈਸਟਰ ਦੀ ਪ੍ਰੀਖਿਆ ਦੇਣ ਆਈ ਸੀ ਪਰ ਉਸ ਕੋਲ ਦਾਖਲਾ ਕਾਰਡ ਨਹੀਂ ਸੀ ਕਿਉਂਕਿ ਉਸ ਦੀ ਹਾਜ਼ਰੀ 75 ਫੀਸਦੀ ਪੂਰੀ ਨਹੀਂ ਸੀ।
ਜੰਮੂ-ਕਸ਼ਮੀਰ : ਪੰਚਾਇਤ ਘਰ 'ਤੇ ਗ੍ਰੇਨੇਡ ਹਮਲਾ, ਸਰਪੰਚ ਸਮੇਤ 2 ਦੀ ਮੌਤ
NEXT STORY