ਜੰਮੂ ਕਸ਼ਮੀਰ - ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਕਿਹਾ ਕਸ਼ਮੀਰੀ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ, ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ। ਪਹਿਲਾਂ ਸਾਰੇ ਕਾਨੂੰਨ ਜਨਤਾ ਦੀ ਸਲਾਹ ਨਾਲ ਬਣਾਏ ਗਏ ਸਨ ਅਤੇ ਉਹ ਲੋਕਾਂ ਦੇ ਅਨੁਕੂਲ ਸਨ ਪਰ ਹੁਣ, ਕਸ਼ਮੀਰੀਆਂ 'ਤੇ ਕਾਨੂੰਨ ਬਣਾਏ ਜਾ ਰਹੇ ਹਨ ਜੋ ਉਨ੍ਹਾਂ ਦੀ ਹੋਂਦ ਦੇ ਖ਼ਿਲਾਫ਼ ਹਨ ਅਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਦੱਸ ਦਈਏ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਜ਼ਮੀਨ ਖਰੀਦਣ ਨੂੰ ਲੈ ਕੇ ਪਾਸ ਨਵੇਂ ਜ਼ਮੀਨੀ ਕਾਨੂੰਨ ਖ਼ਿਲਾਫ਼ ਵਿਰੋਧ ਕਰ ਰਹੇ ਪੀਡੀਪੀ ਕਰਮਚਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਪੀਡੀਪੀ ਚੀਫ ਮਹਿਬੂਬਾ ਮੁਫਤੀ ਨੂੰ ਵੀ 29 ਅਕਤੂਬਰ ਨੂੰ ਹਿਰਾਸਤ 'ਚ ਲੈ ਲਿਆ ਸੀ। ਹਿਰਾਸਤ 'ਚ ਲਏ ਜਾਣ ਤੋਂ ਪਹਿਲਾਂ ਮਹਿਬੂਬਾ ਨੇ ਕਿਹਾ ਸੀ ਕਿ ਗ੍ਰਿਫਤਾਰ ਉਨ੍ਹਾਂ ਦੇ ਵਰਕਰਾਂ ਨੂੰ ਮਿਲਣ ਦੀ ਮਨਜ਼ੂਰੀ ਨਹੀਂ ਸੀ, ਪੂਰੇ ਜੰਮੂ-ਕਸ਼ਮੀਰ ਨੂੰ ਜੇਲ੍ਹ 'ਚ ਬਦਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਜ਼ਮੀਨੀ ਕਾਨੂੰਨ ਨਾਲ ਜੁੜਿਆ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਦੇ ਤਹਿਤ ਹੁਣ ਕੋਈ ਵੀ ਭਾਰਤੀ ਕਸ਼ਮੀਰ ਅਤੇ ਲੱਦਾਖ 'ਚ ਜ਼ਮੀਨ ਖਰੀਦ ਸਕੇਗਾ।
ਹਾਲਾਂਕਿ ਅਜੇ ਖੇਤੀ ਦੀ ਜ਼ਮੀਨ ਨੂੰ ਲੈ ਕੇ ਰੋਕ ਲੱਗੀ ਰਹੇਗੀ। ਅਜੇ ਤੱਕ ਕਸ਼ਮੀਰ 'ਚ ਜ਼ਮੀਨ ਖਰੀਦਣ ਲਈ ਉੱਥੇ ਦੇ ਨਾਗਰਿਕ ਨੂੰ ਹੀ ਅਧਿਕਾਰ ਪ੍ਰਾਪਤ ਸੀ ਪਰ ਹੁਣ ਉੱਥੇ ਕੋਈ ਵੀ ਭਾਰਤੀ ਜ਼ਮੀਨ ਖਰੀਦ ਸਕਦਾ ਹੈ। ਜ਼ਮੀਨ ਖਰੀਦਣ ਨੂੰ ਲੈ ਕੇ ਇਸ ਕਾਨੂੰਨ ਦੇ ਵਿਰੋਧ 'ਚ ਪੀਡੀਪੀ ਕਰਮਚਾਰੀ ਸੜਕਾਂ 'ਤੇ ਆ ਗਏ, ਜਿੱਥੇ ਉਨ੍ਹਾਂ ਨੇ ਨਵੇਂ ਜ਼ਮੀਨੀ ਕਾਨੂੰਨ ਅਤੇ ਐੱਨ.ਆਈ.ਏ. ਵੱਲੋਂ ਕਸ਼ਮੀਰ ਦੇ 6 ਐੱਨ.ਜੀ.ਓ. ਅਤੇ ਟਰਸਟਾਂ 'ਤੇ ਛਾਪੇਮਾਰੀ ਦੀ ਕਾਰਵਾਈ ਨੂੰ ਲੈ ਕੇ ਸ਼੍ਰੀਨਗਰ 'ਚ ਸਪੋਰਟਸ ਕੰਪਲੈਕਸ ਨੂੰ ਪਾਸ ਕੀਤਾ।
ਤਾਮਿਲਨਾਡੂ ਦੇ ਮਛੇਰੇ ਦਾ ਕਮਾਲ, ਆਪਣੇ ਸਮੁਦਾਏ ਲਈ ਤਿਆਰ ਕੀਤਾ ਦੇਸ਼ ਦਾ ਪਹਿਲਾ 'ਰੇਡੀਓ ਚੈਨਲ'
NEXT STORY