ਮੁੰਬਈ (ਜ.ਬ.) : ਸਾਬਕਾ ਕੇਂਦਰੀ ਮੰਤਰੀ ਤੇ ਹਿਮਾਚਲ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਦੇ ਟੀ.ਬੀ. ਮੁਕਤ ਭਾਰਤ ਜਾਗਰੂਕਤਾ ਮੁਹਿੰਮ ਦੇ ਤਹਿਤ ਮੁੰਬਈ ਦੇ ਐੱਮ.ਸੀ.ਏ. ਕ੍ਰਿਕਟ ਸਟੇਡੀਅਮ ’ਚ ਨੇਤਾ ਬਨਾਮ ਅਭਿਨੇਤਾ ਫ੍ਰੈਂਡਲੀ ਕ੍ਰਿਕਟ ਮੈਚ ਡੇ-ਨਾਈਟ ਟੀ-20 ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਟੀ.ਬੀ. ਮੁਕਤ ਭਾਰਤ ਜਾਗਰੂਕਤਾ ਮੁਹਿੰਮ ਦਾ ਇਹ ਮੈਚ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਜਦੋਂ ਕਿ ਇਹ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਭਾਸ਼ਣ ਨਾਲ ਸਮਾਪਤ ਹੋਇਆ। ਨੇਤਾ 11 ਟੀਮ ਦੀ ਅਗਵਾਈ ਸਾਬਕਾ ਮੰਤਰੀ ਅਤੇ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਕਰ ਰਹੇ ਸਨ ਜਦੋਂ ਕਿ ਅਭਿਨੇਤਾ 11 ਦੀ ਕਮਾਨ ਸੁਨੀਲ ਸ਼ੈੱਟੀ ਦੇ ਹੱਥ ’ਚ ਸੀ। ਅਨੁਰਾਗ ਠਾਕੁਰ ਵੱਲੋਂ ਆਯੋਜਿਤ ਇਸ ਕ੍ਰਿਕਟ ਮੈਚ ’ਚ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ, ਅਦਾਕਾਰ ਸਲਮਾਨ ਖਾਨ, ਅਨੁਪਮ ਖੇਰ, ਜੈਕੀ ਸ਼ਰਾਫ਼, ਸੰਸਦ ਮੈਂਬਰ ਸੁਪ੍ਰੀਆ ਸੂਲੇ, ਅਰਵਿੰਦ ਸਾਵੰਤ, ਪ੍ਰੀਤਮ ਮੁੰਡੇ ਵੀ ਮੌਜੂਦ ਰਹੇ।

ਟੀ.ਬੀ. ਮੁਕਤ ਭਾਰਤ ਜਾਗਰੂਕਤਾ ਮੁਹਿੰਮ ਦੇ ਤਹਿਤ, ਕੇਂਦਰੀ ਮੰਤਰੀ, ਸੰਸਦ ਮੈਂਬਰ, ਬਾਲੀਵੁੱਡ ਸਿਤਾਰੇ ਅਤੇ ਕਈ ਪਤਵੰਤੇ ਮੁੰਬਈ ਦੇ ਐੱਮ.ਸੀ.ਏ. ਕ੍ਰਿਕਟ ਸਟੇਡੀਅਮ ’ਚ ਇਕੱਠੇ ਹੋਏ। ਰਾਜਪਾਲ ਦੀ ਸ਼ਾਨਦਾਰ ਮੌਜੂਦਗੀ ’ਚ ਹੋਏ ਇਸ ਟੀ-20 ਕ੍ਰਿਕਟ ਮੈਚ ’ਚ ਨੇਤਾ 11 ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦੀ ਸੰਸਦ 140 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ ਤੇ ਜਨ ਪ੍ਰਤੀਨਿਧੀਆਂ ਦੇ ਤਜ਼ਰਬੇ ਤੋਂ ਲਾਭ ਸਮਾਜ ਨੂੰ ਮਿਲੇ ਅਜਿਹੀ ਉਮੀਦ ਕਰਦੀ ਹੈ। ਸਾਨੂੰ 2025 ਤੱਕ ਭਾਰਤ ਨੂੰ ਟੀ.ਬੀ. ਮੁਕਤ ਬਣਾਉਣਾ ਹੈ ਤੇ ਅਜਿਹੀ ਸਥਿਤੀ ’ਚ ਸੰਸਦ ਮੈਂਬਰਾਂ ਅਤੇ ਅਭਿਨੇਤਾਵਾਂ ਦਾ ਇਹ ਦੋਸਤਾਨਾ ਮੈਚ ਟੀ.ਬੀ. ਦੇ ਖਾਤਮੇ ਬਾਰੇ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗਾ। ਇਸ ਮੈਚ ’ਚ ਹਿੱਸਾ ਲੈਣ ਵਾਲੇ ਸਾਰੇ ਸੰਸਦ ਮੈਂਬਰਾਂ ਤੇ ਅਭਿਨੇਤਾਵਾਂ ਤੇ ਇਸ ਪ੍ਰੋਗਰਾਮ ਦੇ ਪ੍ਰਬੰਧਕ ਅਨੁਰਾਗ ਸਿੰਘ ਠਾਕੁਰ ਨੂੰ ਟੀ.ਬੀ. ਵਰਗੀ ਬਿਮਾਰੀ ਦੇ ਖਾਤਮੇ ਲਈ ਇਕ ਸਾਰਥਕ ਯਤਨ ਕਰਨ ਲਈ ਵਧਾਈ ਦਿੰਦਾ ਹਾਂ। ਜੇਕਰ ਅਸੀਂ ਸਾਰੇ ਆਪਣੇ-ਆਪਣੇ ਖੇਤਰਾਂ ’ਚ ਟੀ.ਬੀ. ਦੇ ਖਾਤਮੇ ਬਾਰੇ ਜਾਗਰੂਕਤਾ ਫੈਲਾਉਣ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰੀਏ ਤਾਂ ਅਸੀਂ ਸਮੇਂ ਸਿਰ ਭਾਰਤ ’ਚੋਂ ਟੀ.ਬੀ. ਨੂੰ ਖਤਮ ਕਰਨ ਵਿਚ ਜ਼ਰੂਰ ਸਫਲ ਹੋਵਾਂਗੇ।

ਨੇਤਾ 11 ਟੀਮ ਦੇ ਕਪਤਾਨ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਟੀਬੀ ਮੁਕਤ ਭਾਰਤ ਮੁਹਿੰਮ ਲਈ ਅਸੀਂ ਦੇਸ਼ ਦੇ ਹਰ ਕੋਨੇ ’ਚ ਮੈਚ ਖੇਡਾਂਗੇ ਅਤੇ ਲੋਕਾਂ ਨੂੰ ਟੀ.ਬੀ. ਬਾਰੇ ਜਾਗਰੂਕ ਕਰਨ ਲਈ ਕੰਮ ਕਰਾਂਗੇ। ਅਜਿਹੇ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2025 ਤੱਕ ਟੀ.ਬੀ. ਮੁਕਤ ਭਾਰਤ ਮੁਹਿੰਮ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਮਦਦਗਾਰ ਸਾਬਤ ਹੋਣਗੇ।
ਅਸੀਂ ਮੈਦਾਨ ’ਤੇ ਇਕ ਦੂਜੇ ਦੇ ਵਿਰੁੱਧ ਖੇਡ ਸਕਦੇ ਹਾਂ, ਪਰ ਸਾਡੀ ਅਸਲ ਲੜਾਈ ਟੀ.ਬੀ. ਦੇ ਵਿਰੁੱਧ ਹੈ। ਸਾਡਾ ਨਾਅਰਾ ਹੈ ਅਸੀਂ ਖੇਡਾਂਗੇ, ਪਰ ਟੀ.ਬੀ. ਹਾਰੇਗਾ। ਟੀ.ਬੀ. ਕਿਸੇ ਪਾਰਟੀ, ਵਿਅਕਤੀ, ਦੇਸ਼ ਜਾਂ ਭਾਸ਼ਾ ਨੂੰ ਦੇਖ ਕੇ ਨਹੀਂ ਆਉਂਦਾ, ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਇਸ ਮੈਚ ਦਾ ਮੁੱਖ ਉਦੇਸ਼ ਟੀ.ਬੀ. ਨੂੰ ਹਰਾਉਣਾ ਅਤੇ ਇਹ ਸੁਨੇਹਾ ਹਰ ਨਾਗਰਿਕ ਤੱਕ ਪਹੁੰਚਾਉਣਾ ਹੈ। ਮੈਂ ਨਾ ਸਿਰਫ਼ ਆਗੂਆਂ ਦੀ ਸਗੋਂ ਉਨ੍ਹਾਂ ਸਾਰੇ ਅਦਾਕਾਰਾਂ ਦੀ ਵੀ ਕਦਰ ਕਰਦਾ ਹਾਂ ਜਿਨ੍ਹਾਂ ਨੇ ਅੱਗੇ ਆ ਕੇ ਇਸ ਮੁਹਿੰਮ ’ਚ ਹਿੱਸਾ ਲਿਆ ਤੇ ਇਸ ਨੂੰ ਜਨਤਾ ਤੱਕ ਪਹੁੰਚਾਉਣ ਦਾ ਕੰਮ ਕੀਤਾ।

ਅਨੁਰਾਗ ਸਿੰਘ ਠਾਕੁਰ ਦੇ ਟੀ.ਬੀ. ਮੁਕਤ ਭਾਰਤ ਕ੍ਰਿਕਟ ਮੈਚ ’ਚ ਬਾਲੀਵੁੱਡ ਸਿਤਾਰੇ ਸਲਮਾਨ ਖਾਨ, ਅਰਜੁਨ ਰਾਮਪਾਲ, ਅਰਜੁਨ ਕਪੂਰ, ਡੀਨੋ ਮੋਰੀਆ, ਰਾਜਪਾਲ ਯਾਦਵ, ਸੋਨੂੰ ਸੂਦ, ਜੈਕੀ ਸ਼ਰਾਫ, ਅਨੁਪਮ ਖੇਰ, ਸੁਦੀਪ ਕਿੱਚਾ, ਤੁਸ਼ਾਰ ਕਪੂਰ, ਆਦਿ ਨੇ ਸ਼ਿਰਕਤ ਕੀਤੀ। ਅਭਿਨੇਤਾ 11ਟੀਮ ਦੇ ਕਪਤਾਨ ਸੁਨੀਲ ਸ਼ੈੱਟੀ ਨੇ ਕਿਹਾ ਕਿ ਅਨੁਰਾਗ ਠਾਕੁਰ ਹਰ ਵਾਰ ਅਜਿਹੇ ਮੈਚਾਂ ਦਾ ਆਯੋਜਨ ਕਰਦੇ ਹਨ ਤੇ ਇਸ ਦਾ ਮੁੱਖ ਉਦੇਸ਼ ਇਹ ਸੁਨੇਹਾ ਦੇਣਾ ਹੈ ਕਿ ਸਾਨੂੰ ਦੇਸ਼ ’ਚੋਂ ਟੀ.ਬੀ. ਨੂੰ ਖ਼ਤਮ ਕਰਨਾ ਹੈ। ਜਿੱਤ ਤੇ ਹਾਰ ਇਕ ਪਾਸੇ ਹੈ, ਪਰ ਦੇਸ਼ ਨੂੰ ਟੀ.ਬੀ. ਮੁਕਤ ਬਣਾਉਣਾ ਅਸਲ ਟੀਚਾ ਹੈ।

ਨੇਤਾ ਇਲੈਵਨ ਦੀ ਟੀਮ : ਅਨੁਰਾਗ ਸਿੰਘ ਠਾਕੁਰ (ਕਪਤਾਨ), ਕਮਲੇਸ਼ ਪਾਸਵਾਨ, ਮਨੋਜ ਤਿਵਾੜੀ, ਰਾਮਮੋਹਨ ਨਾਇਡੂ, ਮੁਹੰਮਦ ਅਜ਼ਹਰੂਦੀਨ, ਯੂਸਫ਼ ਪਠਾਨ, ਸ਼੍ਰੀਕਾਂਤ ਸ਼ਿੰਦੇ, ਲਾਵੂ ਸ਼੍ਰੀਕ੍ਰਿਸ਼ਨ, ਦੀਪੇਂਦਰ ਹੁੱਡਾ, ਗੁਰਮੀਤ ਸਿੰਘ ਮੀਤ ਹੇਅਰ, ਕੇ. ਸੁਧਾਕਰ, ਚੰਦਰਸ਼ੇਖਰ।
ਅਭਿਨੇਤਾ ਇਲੈਵਨ ਦੀ ਟੀਮ : ਸੁਨੀਲ ਸ਼ੈੱਟੀ (ਕਪਤਾਨ), ਸੋਹੇਲ ਖਾਨ, ਸ਼ਰਦ ਕੇਲਕਰ, ਰਾਜਾ ਭੇਰਵਾਨੀ, ਸ਼ਬੀਰ ਆਹਲੂਵਾਲੀਆ, ਦਾਰੂਵਾਲਾ ਫਰੀਡੀ, ਸਮੀਰ ਕੋਚਰ, ਨਵਦੀਪ ਤੋਮਰ, ਸੰਨੀ ਦਿਓਲ, ਅਭਿਸ਼ੇਕ ਕਪੂਰ, ਸਿਧਾਰਥ ਜਾਧਵ, ਮੁਦਸਿਰ ਭੱਟ।
देश को जितायेंगे,
टीबी को मिलकर हरायेंगे ✌️#TBMuktBharat pic.twitter.com/FmXSZUHDJJ
— Anurag Thakur (@ianuragthakur) March 22, 2025
ਪਿਤਾ ਨੇ ਬੇਟੇ ਦਾ ਗਲ਼ਾ ਵੱਢ ਜੰਗਲ 'ਚ ਸੁੱਟੀ ਲਾਸ਼, ਕਤਲ ਦੀ ਵਜ੍ਹਾ ਕਰੇਗੀ ਹੈਰਾਨ
NEXT STORY