ਪੁਣੇ- ਪਿਤਾ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੇਟੇ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਜੰਗਲ 'ਚ ਸੁੱਟ ਦਿੱਤੀ। ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੇ ਦੀ ਲਾਸ਼ ਚੰਦਨ ਨਗਰ ਇਲਾਕੇ ਦੇ ਜੰਗਲ ਤੋਂ ਬਰਾਮਦ ਕੀਤੀ ਗਈ ਹੈ। ਇਸ ਦਰਦਨਾਕ ਘਟਨਾ ਮਹਾਰਾਸ਼ਟਰ ਦੇ ਪੁਣੇ ਦੀ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਮਾਧਵ ਟਿਕੇਤੀ (38) ਹੈ। ਮਾਧਵ ਆਈ.ਟੀ. ਇੰਜੀਨੀਅਰ ਹੈ ਅਤੇ ਪਿਛਲੇ 2 ਮਹੀਨਿਆਂ ਤੋਂ ਬੇਰੁਜ਼ਗਾਰ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਸਵਰੂਪਾ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਹਨ। ਮੂਲ ਰੂਪ ਨਾਲ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਰਹਿਣ ਵਾਲੇ ਮਾਧਵ ਦਾ 20 ਮਾਰਚ ਨੂੰ ਪਤਨੀ ਨਾਲ ਝਗੜਾ ਹੋਇਆ ਸੀ। ਉਹ ਛੋਟੇ ਬੇਟੇ ਹਿੰਮਤ ਨੂੰ ਲੈ ਕੇ ਘਰੋਂ ਨਿਕਲ ਗਿਆ।
ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਪੁਲਸ ਅਨੁਸਾਰ ਮਾਧਵ ਬੇਟੇ ਨੂੰ ਲੈ ਕੇ ਪਹਿਲੇ ਬਾਰ ਪਹੁੰਚਿਆ। ਇਸ ਤੋਂ ਬਾਅਦ ਦੁਪਹਿਰ ਕਰੀਬ 12.30 ਵਜੇ ਉੱਥੋਂ ਨਿਕਿਲਆ। ਉੱਥੋਂ ਉਹ ਇਕ ਸੁਪਰਮਾਰਕੀਟ ਗਿਆ ਅਤੇ ਬਾਅਦ 'ਚ ਚੰਦਨ ਨਗਰ ਕੋਲ ਜੰਗਲ 'ਚ ਗਿਆ, ਉੱਥੇ ਬੇਟੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਜਦੋਂ ਕਈ ਘੰਟਿਆਂ ਤੱਕ ਸਵਰੂਪਾ ਦਾ ਪਤੀ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਉਸ ਨੇ ਚੰਦਨ ਨਗਰ ਪੁਲਸ ਥਾਣੇ 'ਚ ਪਤੀ ਅਤੇ ਬੇਟੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਸ਼ਿਕਾਇਤ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਦੋਵਾਂ ਦੀ ਭਾਲ ਸ਼ੁਰੂ ਕੀਤੀ। ਕਈ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੇਖੇ ਗਏ। ਦੁਪਹਿਰ 2.30 ਵਜੇ ਦੇ ਬਾਅਦ ਦੀ ਫੁਟੇਜ ਤੋਂ ਬਾਅਦ ਸ਼ਾਮ 5 ਵਜੇ ਉਹ ਚੰਦਨ ਨਗਰ ਇਲਾਕੇ 'ਚ ਇਕੱਲਾ ਹੀ ਕੱਪੜੇ ਖਰੀਦਦਾ ਦਿਖਾਈ ਦਿੱਤਾ ਸੀ। ਮਾਧਵ ਦੇ ਫੋਨ ਦੀ ਲੋਕੇਸ਼ਨ ਟਰੈਕ ਕੀਤੀ ਗਈ। ਇਸ ਤੋਂ ਬਾਅਦ ਪੁਲਸ ਇਕ ਲਾਜ 'ਚ ਪਹੁੰਚੀ। ਉੱਥੇ ਇਕ ਕਮਰੇ 'ਚ ਮਾਧਵ ਨਸ਼ੇ ਦੀ ਹਾਲਤ 'ਚ ਮਿਲਿਆ। ਪੁੱਛ-ਗਿੱਛ 'ਚ ਉਸ ਨੇ ਬੇਟੇ ਦੇ ਕਤਲ ਦੀ ਗੱਲ ਕਬੂਲ ਕਰ ਲਈ। ਇਸ ਤੋਂ ਬਾਅਦ ਪੁਲਸ ਚੰਦਨ ਨਗਰ ਜੰਗਲ 'ਚ ਪਹੁੰਚੀ, ਉੱਥੇ ਹਿੰਮਤ ਦੀ ਲਾਸ਼ ਮਿਲੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਪਤਾ ਮੁੰਡੇ ਤੇ ਕੁੜੀ ਦੀਆਂ ਲਾਸ਼ਾਂ ਪਾਕਿਸਤਾਨ ’ਚੋਂ ਮਿਲੀਆਂ, ਦੋਵਾਂ ਦੀ ਹੋਈ ਪਛਾਣ
NEXT STORY