ਮਦੁਰੈ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀ. ਐੱਮ. ਕੇ. ਤੇ ਕਾਂਗਰਸ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਗੱਲ ਕਰਨ ਲਈ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਲ ਚੋਣ ਲੜ ਰਹੀਆਂ ਦੋਵੇਂ ਪਾਰਟੀਆਂ ਲੋਕਾਂ ਦੀ ਸੁਰੱਖਿਆ ਤੇ ਮਾਣ-ਸਨਮਾਨ ਤਕ ਦੀ ਗਾਰੰਟੀ ਨਹੀਂ ਦੇਣਗੀਆਂ ਅਤੇ ਉਨ੍ਹਾਂ ਦੇ ਰਾਜ ਵਿਚ ਕਾਨੂੰਨ ਵਿਵਸਥਾ ਵਿਗੜ ਜਾਵੇਗੀ।
ਉਨ੍ਹਾਂ ਅਸਿੱਧੇ ਤੌਰ ’ਤੇ ਡੀ. ਐੱਮ. ਕੇ. ਦੇ ਪਹਿਲੇ ਪਰਿਵਾਰ ਵਿਚ 2 ਭਰਾਵਾਂ ਐੱਮ. ਕੇ. ਸਟਾਲਿਨ ਤੇ ਐੱਮ. ਕੇ. ਅਝਾਗਿਰੀ ਦਰਮਿਆਨ ਵਿਵਾਦ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਸ਼ਾਂਤੀ-ਪਸੰਦ ਮਦੁਰੈ ਨੂੰ ਪਰਿਵਾਰਕ ਮੁੱਦਿਆਂ ਕਾਰਣ ‘ਮਾਫੀਆ ਦੇ ਗੜ੍ਹ’ ਵਿਚ ਬਦਲਣ ਦਾ ਯਤਨ ਕੀਤਾ। ਮੋਦੀ ਨੇ ਕਿਹਾ ਕਿ ਮਦੁਰੈ ‘ਨਾਰੀ ਸ਼ਕਤੀ’ ਦੇ ਸਸ਼ਕਤੀਕਰਨ ਦੀ ਸਿੱਖਿਆ ਦਿੰਦਾ ਹੈ। ਉੱਜਵਲਾ ਯੋਜਨਾ ਸਮੇਤ ਰਾਜਗ ਦੀਆਂ ਕਈ ਯੋਜਨਾਵਾਂ ਔਰਤਾਂ ਦੇ ਸਸ਼ਕਤੀਕਰਨ ’ਤੇ ਕੇਂਦਰਤ ਹਨ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਡੀ. ਐੱਮ. ਕੇ. ਤੇ ਕਾਂਗਰਸ ਇਨ੍ਹਾਂ ਕਦਰਾਂ-ਕੀਮਤਾਂ ਨੂੰ ਨਹੀਂ ਸਮਝਦੇ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਉਨ੍ਹਾਂ ਦੇ ਨੇਤਾ ਔਰਤਾਂ ਦਾ ਵਾਰ-ਵਾਰ ਅਪਮਾਨ ਕਰਦੇ ਹਨ।
ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਲੋਕਾਂ ਨੂੰ ਸਹਿਯੋਗੀ ਪਾਰਟੀ ਅੰਨਾ ਡੀ. ਐੱਮ. ਕੇ. ਸਮੇਤ ਰਾਜਗ ਦੇ ਉਮੀਦਵਾਰ ਦੇ ਪੱਖ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਵ. ਮੁੱਖ ਮੰਤਰੀ ਐੱਮ. ਜੀ. ਰਾਮਚੰਦਰਨ ਦਾ ਸਮੁੱਚੇ ਵਿਕਾਸ ਤੇ ਖੁਸ਼ਹਾਲ ਸਮਾਜ ਦਾ ਨਜ਼ਰੀਆ ਸਾਨੂੰ ਪ੍ਰੇਰਿਤ ਕਰਦਾ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹਮਲੇ ਦੇ ਮਾਮਲੇ 'ਚ 16 ਲੋਕ ਗ੍ਰਿਫ਼ਤਾਰ
NEXT STORY