ਅਲਵਰ- ਰਾਜਸਥਾਨ 'ਚ ਅਲਵਰ ਜ਼ਿਲ੍ਹੇ ਦੇ ਤਤਾਰਪੁਰ ਥਾਣਾ ਪੁਲਸ ਨੇ ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਹਮਲਾ ਕਰਨ ਦੇ ਮਾਮਲੇ 'ਚ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਸ 'ਚ ਇਕ ਸਾਬਕਾ ਵਿਦਿਆਰਥੀ ਸੰਘ ਮੁਖੀ ਵੀ ਸ਼ਾਮਲ ਹੈ। ਇਸ ਮਾਮਲੇ 'ਚ ਸਾਬਕਾ ਵਿਦਿਆਰਥੀ ਸੰਘ ਦੇ ਪ੍ਰਧਾਨ ਕੁਲਦੀਪ ਯਾਦਵ ਤੋਂ ਇਲਾਵਾ ਮਨੀਸ਼, ਮੋਨੂੰ, ਵਿਪਿਨ, ਅੰਕਿਤ, ਲੋਕੇਸ਼, ਰਵੀ, ਪ੍ਰਮੋਦ, ਹੇਮੰਤ, ਨਿਤੇਸ਼ ਸਮੇਤ 16 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਕੋਲੋਂ ਇਕ ਗੱਡੀ ਵੀ ਜ਼ਬਤ ਕੀਤੀ ਹੈ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੇ ਕਾਫਿਲੇ 'ਤੇ ਹਮਲਾ, ਕਾਰ ਦੇ ਸ਼ੀਸ਼ੇ ਤੋੜੇ, ਸੁੱਟੀ ਸਿਆਹੀ
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਦੇ ਨੇਤਾਵਾਂ 'ਚ ਇਕ-ਦੂਜੇ 'ਤੇ ਦੋਸ਼ ਲਗਾਉਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇਤਾ ਅਤੇ ਰਾਜ ਦੇ ਮੰਤਰੀ ਟੀਕਾਰਾਮ ਜੂਲੀ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਭਾਜਪਾ ਦੀ ਸਾਜਿਸ਼ ਦੱਸਿਆ ਹੈ, ਉੱਥੇ ਹੀ ਅਲਵਰ ਦੇ ਸੰਸਦ ਮੈਂਬਰ ਮਹੰਤ ਬਾਲਕ ਨਾਥ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਘਟਨਾ ਦਾ ਭਾਜਪਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਬਾਨਸੂਰ 'ਚ ਸਭਾ ਕਰਨ ਜਾਂਦੇ ਸਮੇਂ ਤਤਾਰਪੁਰ ਚੌਰਾਹੇ 'ਤੇ ਟਿਕੈਤ ਦੇ ਕਾਫ਼ਲੇ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਗੱਡੀ ਨੂੰ ਨੁਕਸਾਨ ਪਹੁੰਚਾਇਆ। ਟਿਕੈਤ 'ਤੇ ਕਾਲੀ ਸਿਆਹੀ ਵੀ ਸੁੱਟੀ ਗਈ।
ਇਹ ਵੀ ਪੜ੍ਹੋ : ਭਗਵਾਨ ਨੂੰ ਚੜਾਉਂਦੇ ਸਨ 'ਅਸ਼ਲੀਲ' ਚੀਜ਼ਾਂ, ਇੱਕ ਦੀ ਮੌਤ ਤਾਂ ਦੋ ਦਾ ਹੋਇਆ ਬੂਰਾ ਹਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੁਗਲਾਂ ਦੇ ਨਾਮ ਦੀਆਂ ਇਮਾਰਤਾਂ ਅਤੇ ਸੜਕਾਂ ਦੇ ਨਾਂ ਬਦਲੇ ਜਾਣ : ਨਰਿੰਦਰ ਗਿਰੀ
NEXT STORY