ਇਰੋਡ - ਤਾਮਿਲਨਾਡੂ ਦੇ ਈਰੋਡ ਦੇ ਇਕ ਪਿੰਡ ’ਚ ਸਥਿਤ ਮੰਦਰ ’ਚ ਹੋਈ ਨਿਲਾਮੀ ’ਚ ਇਕ ਨਿੰਬੂ 35 ਹਜ਼ਾਰ ਰੁਪਏ ’ਚ ਨਿਲਾਮ ਹੋਇਆ। ਮੰਦਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਰੰਪਰਾ ਦੇ ਅਨੁਸਾਰ ਈਰੋਡ ਤੋਂ 35 ਕਿਲੋਮੀਟਰ ਦੂਰ ਸਥਿਤ ਸ਼ਿਵਗਿਰੀ ਪਿੰਡ ਦੇ ਨੇੜੇ ਪਜ਼ਾਪੁਸੀਅਨ ਮੰਦਰ ’ਚ ਮਹਾਸ਼ਿਵਰਾਤਰੀ ਤਿਉਹਾਰ ਦੌਰਾਨ ਭਗਵਾਨ ਸ਼ਿਵ ਨੂੰ ਨਿੰਬੂ ਅਤੇ ਫਲਾਂ ਸਮੇਤ ਹੋਰ ਵਸਤੂਆਂ ਚੜ੍ਹਾਈਆਂ ਜਾਂਦੀਆਂ ਹਨ। ਬਾਅਦ ’ਚ ਇਨ੍ਹਾਂ ਵਸਤਾਂ ਦੀ ਨਿਲਾਮੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - ਗੈਂਗਸਟਰ ਕਾਲਾ ਜਠੇੜੀ ਦੇ ਵਿਆਹ ਤੋਂ ਪਹਿਲਾਂ ਦਿੱਲੀ ਤੋਂ 5 ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ
ਮੰਦਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਲਾਮੀ ’ਚ ਲਗਭਗ 15 ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਈਰੋਡ ਦੇ ਇਕ ਸ਼ਰਧਾਲੂ ਨੂੰ ਇਕ ਨਿੰਬੂ 35,000 ਰੁਪਏ ’ਚ ਵੇਚਿਆ ਗਿਆ। ਮੰਦਰ ਦੇ ਪੁਜਾਰੀ ਨੇ ਨਿਲਾਮ ਕੀਤਾ ਨਿੰਬੂ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਸੌਂਪਿਆ। ਇਹ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਸਭ ਤੋਂ ਵੱਧ ਬੋਲੀ ਲਗਾਉਂਦਾ ਹੈ ਅਤੇ ਨਿੰਬੂ ਪ੍ਰਾਪਤ ਕਰਦਾ ਹੈ, ਉਸ ਨੂੰ ਆਉਣ ਵਾਲੇ ਸਾਲਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਿਸਾਰ 'ਚ ਪ੍ਰੋਫੈਸਰ ਤੇ ਉਨ੍ਹਾਂ ਦੀ ਧੀ ਦੀ ਲਾਸ਼ ਬਰਾਮਦ, ਗਲੇ 'ਤੇ ਮਿਲੇ ਕੱਟ ਦੇ ਨਿਸ਼ਾਨ
NEXT STORY