ਨਵੀਂ ਦਿੱਲੀ - ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖ਼ਿਲਾਫ਼ ਜਾਰੀ ਭਾਰਤੀ ਫੌਜ ਦੇ ਸਰਚ ਆਪਰੇਸ਼ਨ 'ਚ ਅੱਜ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਭਾਰਤੀ ਫੌਜ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਦੇ ਇਨਪੁਟ ਦੇ ਆਧਾਰ 'ਤੇ ਘਾਟੀ ਦੇ ਅਵੰਤੀਪੋਰਾ 'ਚ ਇੱਕ ਸਰਚ ਆਪਰੇਸ਼ਨ ਦੌਰਾਨ ਲਸ਼ਕਰ-ਏ-ਤੋਇਬਾ ਅੰਡਰਗ੍ਰਾਉਂਡ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ। ਸੁਰੱਖਿਆ ਬਲਾਂ ਨੂੰ ਇਸ ਟਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ- ਬਾਰੂਦ ਬਰਾਮਦ ਕੀਤਾ ਹੈ। ਇਲਾਕੇ 'ਚ ਭਾਰਤੀ ਫੌਜ ਦੇ ਜਵਾਨ ਅਤੇ ਪੁਲਸ ਦੀ ਟੀਮ ਅਜੇ ਵੀ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
ਜ਼ਿਕਰਯੋਗ ਹੈ ਕਿ ਘਾਟੀ 'ਚ ਕੋਰੋਨਾ ਕਾਲ ਦੌਰਾਨ ਵੀ ਸਰਹੱਦ ਕੋਲ ਅੱਤਵਾਦੀ ਗਤੀਵਿਧੀਆਂ ਵੱਧ ਗਈਆਂ ਹਨ। ਜੰਮੂ-ਕਸ਼ਮੀਰ ਤੋਂ ਅੱਤਵਾਦੀਆਂ ਦੇ ਸਫਾਏ ਲਈ ਪਹਿਲਾਂ ਤੋਂ ਹੀ ਚਲਾਏ ਜਾ ਰਹੇ ਫੌਜ ਦੇ ਮੁਹਿੰਮ ਦੇ ਤਹਿਤ ਸ਼ੁੱਕਰਵਾਰ ਨੂੰ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਜਿੱਥੋਂ ਇੱਕ ਪਿਸਟਲ, ਤਿੰਨ ਹੈਂਡ ਗ੍ਰੇਨੇਡ, ਏ.ਕੇ.-47 ਗੋਲਾ-ਬਾਰੂਦ ਦੇ 2091 ਰਾਉਂਡ ਬਰਾਮਦ ਕੀਤੇ ਗਏ।
ਫੌਜ ਨੇ ਦੱਸਿਆ ਕਿ ਅਵੰਤੀਪੋਰਾ ਪੁਲਸ, 55 ਰਾਸ਼ਟਰੀ ਰਾਈਫਲਜ਼ ਅਤੇ CRPF ਦੀ 185 ਬਟਾਲੀਅਨ ਨੇ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਸਰਚ ਆਪਰੇਸ਼ਨ ਦੌਰਾਨ ਮਿਲੇ ਲਸ਼ਕਰ-ਏ-ਤੋਇਬਾ ਦੇ ਇੱਕ ਭੂਮੀਗਤ ਟਿਕਾਣੇ ਨੂੰ ਤਬਾਹ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੂੰ ਟਿਕਾਨੇ ਦੀ ਤਲਾਸ਼ੀ ਦੌਰਾਨ ਕਈ ਸ਼ੱਕੀ ਸਮੱਗਰੀਆਂ, AK-47 ਦੀਆਂ 2091 ਗੋਲੀਆਂ, ਹਥਿਆਰ ਅਤੇ ਥਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਗਰ ਪਾਲਿਕਾ ਚੇਅਰਪਰਸਨ ਦੇ ਸਹੁਰੇ ਨੇ ਉਨ੍ਹਾਂ ਦੇ ਦਫ਼ਤਰ 'ਚ ਹੀ ਫਾਹਾ ਲਗਾ ਕੀਤੀ ਖ਼ੁਦਕੁਸ਼ੀ
NEXT STORY