ਨਵੀਂ ਦਿੱਲੀ- ਹਵਾ ਪ੍ਰਦੂਸ਼ਣ ਸਾਡੀ ਸਿਹਤ ਲਈ ਬੇਹੱਦ ਨੁਕਸਾਨਦਾਇਕ ਬਣਦਾ ਜਾ ਰਿਹਾ ਹੈ। ਹਵਾ ਪ੍ਰਦੂਸ਼ਣ ਕਾਰਨ ਸਾਹ ਲੈਣ 'ਚ ਤਕਲੀਫ਼, ਖੰਘ ਅਤੇ ਹੋਰ ਬੀਮਾਰੀਆਂ ਮਨੁੱਖ ਨੂੰ ਘੇਰ ਰਹੀਆਂ ਹਨ, ਉੱਥੇ ਹੀ ਇਹ ਮਨੁੱਖ ਦੇ ਜੀਵਨ ਕਾਲ ਨੂੰ ਵੀ ਘਟਾ ਰਹੀ ਹੈ। ਹਵਾ ਪ੍ਰਦੂਸ਼ਣ ਕਾਰਨ ਇਕ ਭਾਰਤੀ ਦੀ ਔਸਤ ਉਮਰ 4 ਸਾਲ ਅਤੇ 11 ਮਹੀਨੇ ਘੱਟ ਰਹੀ ਹੈ।
CSE ਦੀ ਰਿਪੋਰਟ 'ਚ ਜਾਣਕਾਰੀ ਆਈ ਸਾਹਮਣੇ
ਇਹ ਜਾਣਕਾਰੀ 2023 ਸਟੇਟ ਆਫ਼ ਇੰਡੀਆਨ ਐਨਵਾਇਰਮੈਂਟ (CSE) ਰਿਪੋਰਟ ਵਿਚ ਸਾਹਮਣੇ ਆਈ ਹੈ। ਪੇਂਡੂ ਖੇਤਰਾਂ ਵਿਚ ਲੋਕਾਂ ਦੀ ਜ਼ਿੰਦਗੀ ਔਸਤਨ 5 ਸਾਲ ਅਤੇ 2 ਮਹੀਨੇ ਘੱਟ ਜਾਂਦੀ ਹੈ, ਜੋ ਕਿ ਸ਼ਹਿਰੀ ਲੋਕਾਂ ਵਲੋਂ ਗੁਆਏ ਗਏ ਔਸਤ ਜੀਵਨ ਕਾਲ ਨਾਲੋਂ 9 ਮਹੀਨੇ ਵੱਧ ਹੈ। ਦਰਅਸਲ ਹਵਾ ਪ੍ਰਦੂਸ਼ਣ ਨੇ ਭਾਰਤ ਦੀ 43.4 ਫ਼ੀਸਦੀ ਆਬਾਦੀ ਦੀ ਉਮਰ 5 ਸਾਲ ਤੱਕ ਘਟਾ ਦਿੱਤੀ ਹੈ। ਸਟੇਟ ਆਫ਼ ਇੰਡੀਆਨ ਐਨਵਾਇਰਮੈਂਟ (CSE) ਇਕ ਜਨਤਕ ਹਿੱਤ ਖੋਜ ਅਤੇ ਵਕਾਲਤ ਸੰਗਠਨ ਹੈ, ਜੋ ਕਿ ਨਵੀਂ ਦਿੱਲੀ 'ਚ ਸਥਿਤ ਹੈ।
ਦਿੱਲੀ 'ਚ ਪ੍ਰਦੂਸ਼ਣ ਦਾ ਵਧੇਰੇ ਪ੍ਰਭਾਵ
ਰਿਪੋਰਟ ਮੁਤਾਬਕ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਔਸਤ ਉਮਰ ਨੂੰ 5 ਸਾਲ ਜਾਂ ਇਸ ਤੋਂ ਵੱਧ ਘੱਟ ਦੇਖਿਆ ਹੈ। ਜਦੋਂ ਕਿ 9 ਸੂਬਿਆਂ ਨੇ ਔਸਤ ਉਮਰ 3 ਤੋਂ 5 ਸਾਲ ਤੱਕ ਘਟਾਈ ਹੈ। ਸੂਬਿਆਂ ਵਿਚੋਂ ਦਿੱਲੀ 'ਚ ਜੀਵਨ ਕਾਲ 'ਚ ਵੱਧ ਗਿਰਾਵਟ 10 ਦੇਖੀ ਗਈ। ਹਰਿਆਣਾ ਵਿਚ ਔਸਤ ਜੀਵਨ ਕਾਲ 7 ਸਾਲ ਅਤੇ 5 ਮਹੀਨੇ ਦੀ ਕਮੀ ਸੀ। ਪੰਜਾਬ ਵਿਚ ਇਹ 5 ਸਾਲ 11 ਮਹੀਨੇ ਦਾ ਸੀ।
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ
CSE ਮੁਤਾਬਕ ਇਹ ਵਿਸ਼ਲੇਸ਼ਣ ਯੂਨੀਵਰਸਿਟੀ ਆਫ ਸ਼ਿਕਾਗੋ, US ਵਿਖੇ ਐਨਰਜੀ ਪਾਲਿਸੀ ਇੰਸਟੀਚਿਊਟ ਵਲੋਂ ਜਾਰੀ ਜ਼ਿਲ੍ਹਾ ਪੱਧਰੀ ਹਵਾ ਗੁਣਵੱਤਾ ਜੀਵਨ ਸੂਚਕਾਂਕ 'ਤੇ ਅਧਾਰਿਤ ਹੈ। ਸੂਚਕਾਂਕ PM 2.5 ਹਵਾ ਪ੍ਰਦੂਸ਼ਣ ਅਤੇ ਜੀਵਨ ਸੰਭਾਵਨਾ ਵਿਚਕਾਰ ਸਬੰਧਾਂ ਦਾ ਅੰਦਾਜ਼ਾ ਲਗਾਉਂਦਾ ਹੈ। ਜਿਸ ਵਿਚ ਉਪਭੋਗਤਾ ਜੀਵਨ ਸੰਭਾਵਨਾ ਦਾ ਲਾਭ ਵੇਖ ਸਕਦੇ ਹਨ। WHO PM 2.5 ਸਲਾਨਾ ਔਸਤ ਗਾਈਡਲਾਈਨ ਨੂੰ ਪੂਰਾ ਕਰਦਾ ਹੈ। ਅਸੀਂ ਉਸ ਤਬਾਹੀ ਦੇ ਪੈਮਾਨੇ 'ਤੇ ਕੰਮ ਨਹੀਂ ਕਰ ਰਹੇ ਹਾਂ ਜੋ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ। CSE ਦੀ ਡਾਇਰੈਕਟਰ ਸੁਨੀਤਾ ਨਰਾਇਣ ਨੇ ਕਿਹਾ ਕਿ ਅਸੀਂ ਲੜਾਈ ਹਾਰਦੇ ਰਹਾਂਗੇ, ਜਦੋਂ ਤੱਕ ਅਸੀਂ ਨੁਕਸਾਨ ਨੂੰ ਦੂਰ ਕਰਨ ਲਈ ਕਦਮ ਨਹੀਂ ਚੁੱਕਦੇ ।
ਗੈਂਗਸਟਰ ਸੰਦੀਪ ਬੜਵਾਸਨੀ ਗਿਰੋਹ ਦੇ ਤਿੰਨ ਮੈਂਬਰ ਦਿੱਲੀ 'ਚ ਗ੍ਰਿਫ਼ਤਾਰ
NEXT STORY