ਨਵੀਂ ਦਿੱਲੀ (ਇੰਟ.)–ਜੇ ਵੱਧ ਉਮਰ ਦਾ ਵਿਅਕਤੀ ਆਪਣੇ ਲਾਈਫ ਸਟਾਈਲ 'ਚ ਬਦਲਾਅ ਕਰ ਲੈਂਦਾ ਹੈ ਤਾਂ ਬੁਢਾਪਾ ਉਸ ਤੋਂ ਕੋਹਾਂ ਦੂਰ ਹੋ ਸਕਦਾ ਹੈ। ਬਹੁਤ ਸਾਰੇ ਬਜ਼ੁਰਗ ਅਜਿਹੇ ਹੁੰਦੇ ਹਨ ਜੋ 70 ਸਾਲ ਦੀ ਉਮਰ 'ਚ ਵੀ 50 ਦੇ ਨਜ਼ਰ ਆਉਂਦੇ ਹਨ। ਇਕ ਨਵੇਂ ਅਧਿਐਨ ਮੁਤਾਬਕ ਅਜਿਹੇ ਲੋਕਾਂ ਦੀ ਤੰਦਰੁਸਤੀ ਅਤੇ ਉਮਰ ਵਧਣ ਦੀ ਹੌਲੀ ਰਫਤਾਰ ਦੇ ਪਿੱਛੇ ਏ ਪਲੱਸ ਜੈਨੇਟਿਕਸ ਹੁੰਦਾ ਹੈ ਜੋ ਉਨ੍ਹਾਂ ਦੀ ਸਿਹਤ 'ਚ ਯੋਗਦਾਨ ਦਿੰਦਾ ਹੈ ਪਰ ਸਿਰਫ ਐਕਟਿਵ ਜੈਨੇਟਿਕਸ ਨਾਲ ਹੀ ਨਹੀਂ ਸਗੋਂ ਖਾਣ-ਪੀਣ, ਤਣਾਅ ਦਾ ਸੰਤੁਲਨ ਬਣਾਉਣ ਅਤੇ ਸਮਾਰਟ ਜੀਵਨਸ਼ੈਲੀ ਨਾਲ ਵੀ ਸਾਡੀ ਉਮਰ ਵਧਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।
ਅਕਸਰ ਲੋਕ ਇਸ ਨੂੰ ਚਿਹਰੇ ਦੀਆਂ ਝੁਰੜੀਆਂ ਨੂੰ ਰੋਕਣ, ਵਾਲਾਂ ਦਾ ਸਫੈਦ ਹੋਣਾ ਘੱਟ ਕਰਨ ਅਤੇ ਚਮਕਦਾਰ ਚਮੜੀ ਨਾਲ ਜੋੜ ਕੇ ਦੇਖਦੇ ਹਨ ਜਦੋਂਕਿ ਇਹ ਅਸਲ 'ਚ ਸਾਡੇ ਦਿਮਾਗ ਦੀ ਸਰਗਰਮੀ, ਊਰਜਾ ਦਾ ਪੱਧਰ ਅਤੇ ਬੀਮਾਰੀ ਨੂੰ ਰੋਕਣ ਲਈ ਹੈ।
ਅਸਲ 'ਚ ਸਾਡਾ ਦਿਮਾਗ ਆਰਾਮ ਦੀ ਅਵਸਥਾ 'ਚ ਵੱਧ ਸਰਗਰਮ ਰਹਿੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਖੂਨ 'ਚ ਮੌਜੂਦ ਸ਼ੂਗਰ ਅਤੇ ਹਾਰਮੋਨ ਦਰਮਿਆਨ ਸੰਤੁਲਨ ਬਣਾਈ ਰੱਖਦੇ ਹਾਂ ਤਾਂ ਉਮਰ ਵਧਣ ਦੇ ਨਾਲ-ਨਾਲ ਦਿਮਾਗ ਦੇ ਨਿਊਰਾਨਸ ਆਪਣੇ ਕੰਮ ਕਰਨ ਦੀ ਰਫਤਾਰ ਅਤੇ ਲਚੀਲਾਪਨ ਗੁਆ ਦਿੰਦੇ ਹਨ।
ਸਾਡੇ ਆਲੇ-ਦੁਆਲੇ ਦਾ ਤਣਾਅਪੂਰਨ ਮਾਹੌਲ ਅਤੇ ਡਿਪ੍ਰੈਸ਼ਨ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਇਸ ਲਈ ਮਾਹਿਰ ਚਿੰਤਾ ਅਤੇ ਤਣਾਅ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ। ਸਰੀਰ ਵਾਂਗ ਹੀ ਸਾਡੇ ਦਿਮਾਗ ਨੂੰ ਵੀ ਭੋਜਨ ਦੀ ਲੋੜ ਹੁੰਦੀ ਹੈ। ਵਿਗਿਆਨੀਆਂ ਮੁਤਾਬਕ ਓਮੇਗਾ-3 ਫੈਟੀ ਐਸਿਡ ਸਾਡੇ ਦਿਮਾਗ ਲਈ ਸਭ ਤੋਂ ਜ਼ਰੂਰੀ ਤੱਤ ਹੈ। ਇਸ ਨਾਲ ਦਿਮਾਗ ਸਹੀ ਢੰਗ ਨਾਲ ਕੰਮ ਕਰਦਾ ਹੈ। ਇਹੀ ਨਹੀਂ ਕੋਸ਼ਿਕਾ ਦੀ ਦੇਖਭਾਲ ਤੋਂ ਇਲਾਵਾ ਇਹ ਤਣਾਅ ਤੋਂ ਦੂਰ ਰਹਿਣ 'ਚ ਵੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ-
ਦਿੱਲੀ ਦੰਗਾ ਪੀੜਤਾਂ ਨੂੰ ਜਮੀਅਤ ਉਲੇਮਾ-ਏ-ਹਿੰਦ ਦੇਵੇਗੀ ਇਕ ਕਰੋੜ ਰੁਪਏ
NEXT STORY