ਪਰਭਾਨੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਇਕ ਅਜਿਹੀ ‘ਵੇਲ’ ਕਰਾਰ ਦਿੱਤਾ ਹੈ, ਜਿਸ ਦੀ ਆਪਣੀ ਕੋਈ ਜੜ੍ਹ ਜਾਂ ਜ਼ਮੀਨ ਨਹੀਂ ਅਤੇ ਉਹ ਖੁੱਦ ਨੂੰ ਹਮਾਇਤ ਦੇਣ ਵਾਲਿਆਂ ਨੂੰ ਹੀ ਸੁਕਾ ਦਿੰਦੀ ਹੈ। ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ’ਚ ਪਰਭਨੀ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਭਾਰਤ ਨੂੰ ਇੱਕ ਵਿਕਸਤ ਤੇ ਆਤਮ-ਨਿਰਭਰ ਦੇਸ਼ ਬਣਾਉਣ ਲਈ ਹਨ।
ਉਨ੍ਹਾਂ ਕਿਹਾ ਕਿ ਭਾਰਤ ਨੇ ਸਿਰਫ਼ 10 ਸਾਲਾਂ ’ਚ ਵਿਕਾਸ ਦਾ ਲੰਬਾ ਸਫ਼ਰ ਤੈਅ ਕੀਤਾ ਹੈ। ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਲੋੜ ਹੈ। ਉਨ੍ਹਾਂ ਭਾਜਪਾ ਦੇ ਚੋਣ ਮਨੋਰਥ ਪੱਤਰ ਨੂੰ ਮੋਦੀ ਦਾ ਗਾਰੰਟੀ ਕਾਰਡ ਕਰਾਰ ਦਿੱਤਾ ਤੇ ਕਿਹਾ ਕਿ ਉਹ ਗਰੀਬਾਂ ਦਾ ਦਰਦ ਸਮਝਦੇ ਹਨ। ਸਰਕਾਰ ਦੇਸ਼ ’ਚ ਗਰੀਬਾਂ ਲਈ 3 ਕਰੋੜ ਘਰ ਬਣਾਏਗੀ।
ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ‘ਸ਼ਹਿਜ਼ਾਦਾ’ ਲੋਕ ਸਭਾ ਦੀਆਂ ਚੋਣਾਂ ’ਚ ਅਮੇਠੀ ਤੋਂ ਬਾਅਦ ਵਾਇਨਾਡ ਤੋਂ ਵੀ ਹਾਰ ਜਾਏਗਾ। ਉਨ੍ਹਾਂ ਨੂੰ 26 ਅਪ੍ਰੈਲ ਤੋਂ ਬਾਅਦ ਸੁਰੱਖਿਅਤ ਸੀਟ ਦੀ ਭਾਲ ਕਰਨੀ ਪਵੇਗੀ। ਉਨ੍ਹਾਂ ਲੋਕਾਂ ਨੂੰ ਮਹਾਰਾਸ਼ਟਰ ਦੀਆਂ ਨਾਂਦੇੜ ਤੇ ਹਿੰਗੋਲੀ ਸੀਟਾਂ ’ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦੀ ਅਪੀਲ ਕੀਤੀ।
ਨਾਂਦੇੜ ਦੀ ਰੈਲੀ ’ਚ ਉਨ੍ਹਾਂ ਕਿਹਾ ਕਿ ਉਪਲਬਧ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ’ਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨ. ਡੀ. ਏ.) ਦੇ ਪੱਖ ’ਚ ਇਕਤਰਫਾ ਵੋਟਿੰਗ ਹੋਈ ਹੈ।
ਲਾਲੂ ਯਾਦਵ ਦੇ ਪਰਿਵਾਰ ’ਤੇ ਨਿਤੀਸ਼ ਦਾ ਹਮਲਾ, ਪੁੱਛਿਆ ਇੰਨੇ ਬੱਚੇ ਆਖਿਰ ਕੌਣ ਪੈਦਾ ਕਰਦਾ ਹੈ?
NEXT STORY