ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਲਿਥੀਅਮ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਖਨਨ ਸਕੱਤਰ ਅਮਿਤ ਸ਼ਰਮਾ ਨੇ ਸਲਾਲ-ਹੈਮਨਾ ਖੇਤਰ ਸਥਿਤ ਲਿਥੀਅਮ ਰਿਜ਼ਰਵ ਸਾਈਟ ਦਾ ਦੌਰਾ ਕੀਤਾ ਅਤੇ ਧਾਤੂ ਦੀ ਨਿਕਾਸੀ ਨੂੰ ਲੈ ਕੇ ਸਮੀਖਿਆ ਬੈਠਕ ਵੀ ਕੀਤੀ। ਉਨ੍ਹਾਂ ਕਿਹਾ ਕਿ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਸਕੱਤਰ (ਏ.ਕੇ. ਮੇਹਤਾ) ਦੀ ਅਗਵਾਈ 'ਚ ਪ੍ਰਸ਼ਾਸਨ ਲਿਥੀਅਮ ਕੱਢਣ ਲਈ ਜਲਦ ਤੋਂ ਜਲਦ ਕਦਮ ਚੁੱਕੇ ਜਾਣ ਦੀ ਉਮੀਦ ਕਰ ਰਿਹਾ ਹੈ।
ਸਕੱਤਰ ਨੇ ਕਿਹਾ ਕਿ 59 ਲੱਖ ਟਨ ਲਿਥੀਅਮ ਦੇ ਇਸ ਸੰਭਾਵਿਤ ਭੰਡਾਰ ਨੂੰ ਕੱਢਣ ਦੀ ਪ੍ਰਕਿਰਿਆ ਅੱਗੇ ਵਧਾਉਣ ਲਈ ਲੈਣ-ਦੇਣ ਸਲਹਾਕਾਰ ਅਤੇ ਨੀਲਾਮੀ ਮੰਚ ਨਿਯੁਕਤ ਕਰਨ ਦੀ ਦਿਸ਼ਾ 'ਚ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਲਿਥੀਅਮ ਦੀ ਇਸ ਖੋਜ ਨੂੰ ਜਲਦ ਦੀ ਅਸਲੀਅਤ 'ਚ ਬਦਲਣ ਦੀ ਹਰ ਸੰਭਵ ਕਦਮ ਚੁੱਕੇਗੀ। ਇਸ ਲਿਥੀਅਮ ਨਾਲ ਭਾਰਤ ਕੋਲ ਅਮਰੀਕਾ ਤੋਂ ਵੱਧ ਦੁਨੀਆ ਦਾ ਸਭ ਤੋਂ ਵੱਡੀ ਲਿਥੀਅਮ ਭੰਡਾਰ ਹੋਵੇਗਾ।
ਕਰਨਾਟਕ ’ਚ ਇਕ ਵਾਰ ਫਿਰ ਸਰਕਾਰ ਬਣਾਏਗੀ ਭਾਜਪਾ : ਸ਼ਾਹ
NEXT STORY