ਰਾਏਪੁਰ- ਲੀਥੀਅਮ ਇਲੈਕਟ੍ਰਿਕ ਗੱਡੀਆਂ ਯਾਨੀ ਕਿ ਈ-ਵਾਹਨਾਂ ਦਾ ਸਭ ਤੋਂ ਜ਼ਰੂਰੀ ਉਪਕਰਨ ਹੈ। ਜੋ ਕਿ ਬੈਟਰੀ ਬਣਾਉਣ 'ਚ ਇਸਤੇਮਾਲ ਕਾਰਨ ਚਰਚਾ ਵਿਚ ਹੈ। ਲੀਥੀਅਮ ਲਈ ਭਾਰਤ ਚੀਨ ਅਤੇ ਦੂਜੇ ਦੇਸ਼ਾਂ 'ਤੇ ਨਿਰਭਰ ਹੈ। ਛੱਤੀਸਗੜ੍ਹ ਦੇ ਕੋਰਬਾ ਦੇ ਕਟਘੋਰਾ ਇਲਾਕੇ 'ਚ 2.5 ਵਰਗ ਕਿਲੋਮੀਟਰ 'ਚ 0.1 ਤੋਂ 0.4 ਫ਼ੀਸਦੀ ਲੀਥੀਅਮ ਮਿਲਣ ਦੀ ਪੁਸ਼ਟੀ ਹੋਈ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਛੱਤੀਸਗੜ੍ਹ 'ਚ 1978 'ਚ ਸੁਕਮਾ ਦੇ ਚਿਰੂਵਾੜਾ, ਚਿਦਪਾਲ ਅਤੇ ਕੋਕਲਪਾਲ 'ਚ 4.2 ਫ਼ੀਸਦੀ ਵਾਲੇ ਲੀਥੀਅਮ ਦਾ ਪਤਾ ਲੱਗਾ ਸੀ। ਉਦੋਂ ਇਸ ਦੀ ਵਰਤੋਂ ਨਹੀਂ ਸੀ, ਕਿਉਂਕਿ ਬੈਟਰੀਆਂ ਦਾ ਜ਼ਿਆਦਾ ਕੰਮ ਨਹੀਂ ਸੀ। ਇਸ ਲਈ ਲੀਥੀਅਮ ਦਾ ਅੱਗੇ ਸਰਵੇ ਵੀ ਨਹੀਂ ਕੀਤਾ ਗਿਆ। ਮੌਜੂਦਾ ਸਮੇਂ 'ਚ ਭਾਰਤ ਲੀਥੀਅਮ ਬੈਟਰੀ ਲਈ ਚੀਨ ਅਤੇ ਦੂਜੇ ਦੇਸ਼ਾਂ 'ਤੇ ਨਿਰਭਰ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ 1978 'ਚ ਛੱਤੀਸਗੜ੍ਹ 'ਚ ਖੋਦਾਈ ਸ਼ੁਰੂ ਹੋ ਜਾਂਦੀ ਤਾਂ ਦੇਸ਼ ਨੂੰ ਲੀਥੀਅਮ ਲਈ ਚੀਨ 'ਤੇ ਨਿਰਭਰ ਨਾ ਰਹਿਣਾ ਪੈਂਦਾ।
ਕੋਰਬਾ ਦੇ ਕਟਘੋਰਾ ਇਲਾਕੇ 'ਚ ਪਿਛਲੇ 3 ਸਾਲ ਤੋਂ ਜਿਓਲੌਜੀਕਲ (ਭੂ-ਵਿਗਿਆਨਕ) ਸਰਵੇ ਆਫ਼ ਇੰਡੀਆ ਦੀ ਟੀਮ ਕੰਮ ਕਰ ਰਹੀ ਹੈ। 20 ਪਿੰਡਾਂ ਦੇ 100 ਵਰਗ ਕਿਲੋਮੀਟਰ 'ਚ ਸਰਵੇ ਅਤੇ ਡ੍ਰੀਲਿੰਗ ਚੱਲ ਰਹੀ ਹੈ। ਛੱਤੀਸਗੜ੍ਹ ਦੇ ਖਣਿਜ ਵਿਭਾਗ ਨੇ ਬਲਾਕ ਅਲਾਟ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਕੇਂਦਰੀ ਖਣਿਜ ਵਿਭਾਗ ਤੋਂ ਸਲਾਹ ਮੰਗੀ ਹੈ ਕਿ ਜ਼ਮੀਨ ਅੰਦਰ ਹਾਈ ਕੁਆਲਿਟੀ ਦਾ ਲੀਥੀਅਮ ਮਿਲਿਆ ਤਾਂ ਕੀ ਕਰਾਂਗੇ। ਇਸ ਦਾ ਜਵਾਬ ਮਿਲਣ ਮਗਰੋਂ ਛੱਤੀਸਗੜ੍ਹ ਸਰਕਾਰ ਅਲਾਟ ਪ੍ਰਕਿਰਿਆ ਸ਼ੁਰੂ ਕਰ ਦੇਵੇਗੀ।
ਸੋਨੀਆ ਗਾਂਧੀ ਨੂੰ ‘ਵਿਸ਼ਕੰਨਿਆ’ ਕਹਿਣ 'ਤੇ ਭੜਕੇ ਕਾਂਗਰਸੀ ਨੇਤਾ, ਯਤਨਾਲ ਨੂੰ ਪਾਰਟੀ 'ਚੋਂ ਕੱਢਣ ਦੀ ਕੀਤੀ ਮੰਗ
NEXT STORY