ਨੈਸ਼ਨਲ ਡੈਸਕ– ਸੋਸ਼ਲ ਮੀਡੀਆ ’ਤੇ ਬੱਚਿਆਂ ਦੇ ਇਕ ਤੋਂ ਇਕ ਮਜ਼ੇਦਾਰ ਵੀਡੀਓ ਸ਼ੇਅਰ ਹੁੰਦੇ ਰਹਿੰਦੇ ਹਨ। ਇਨ੍ਹਾਂ ’ਚੋਂ ਕੁਝ ਵੀਡੀਓ ਵੱਡੇ-ਵੱਡੇ ਸੂਝਵਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਇਸ ਲੜੀ ’ਚ ਕਸ਼ਮੀਰ ਤੋਂ ਇਕ ਨੰਨ੍ਹੀ ਬੱਚੀ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ’ਤੇ ਧਮਾਲ ਪਾ ਰਿਹਾ ਹੈ। ਇਸ ਵੀਡੀਓ ’ਚ ਬੱਚੀ ਬੜੀ ਮਾਸੂਮੀਅਤ ਨਾਲ ਰਿਪੋਰਟਿੰਗ ਕਰਦੇ ਹੋਏ ਨਜ਼ਰ ਆ ਰਹੀ ਹੈ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ। ਲੋਕ ਬੋਲੇ, ‘ਸ਼ੁਕਰੀਆ, ਨੰਨ੍ਹੀ ਰਿਪੋਰਟਰ।’
ਬੱਚੀ ਨੇ ਜਿਸ ਅੰਦਾਜ਼ ’ਚ ਰਿਪੋਰਟਿੰਗ ਕੀਤੀ ਹੈ, ਉਸ ਦੀ ਲੋਕ ਖੂਬ ਸ਼ਲਾਘਾ ਕਰ ਰਹੇ ਹਨ। ਨਾਲ ਹੀ ਕੁਝ ਲੋਕਾਂ ਨੇ ਕੁਮੈਂਟ ਕੀਤਾ, ‘ਖਬਰ ਲਿਆਉਣ ਲਈ ਸ਼ੁਕਰੀਆ, ਨੰਨ੍ਹੀ ਰਿਪੋਰਟਰ।’ ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਤਾਰੀਫ ਕਰਦੇ ਹੋਏ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਇਹ ਵੀ ਪੜ੍ਹੋ– ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਜਨਾਨੀ ਨੇ ਸੜਕ ’ਤੇ ਦਿੱਤਾ ਬੱਚੇ ਨੂੰ ਜਨਮ, ਮੌਕੇ ’ਤੇ ਮੌਤ
ਇਹ ਵੀ ਪੜ੍ਹੋ– ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੇ ਬਿਨਾਂ ਵਿਆਹ ’ਚ ਬੁਲਾ ਸਕਦੇ ਹੋ ਹਜ਼ਾਰਾਂ ਲੋਕ, ਜਾਣੋ ਕਿਵੇਂ
ਕੀ ਹੈ ਵੀਡੀਓ ’ਚ ਜਾਣਕਾਰੀ
ਵਾਇਰਲ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੱਚੀ ਹੱਥ ’ਚ ਮਾਈਕ ਲੈ ਕੇ ਜੋਸ਼ੀਲੇ ਅੰਦਾਜ਼ ’ਚ ਰਿਪੋਰਟਿੰਗ ਸ਼ੁਰੂ ਕਰਦੀ ਹੈ। ਬੱਚੀ ਦੇ ਪਿੱਛੇ ਖਰਾਬ ਸੜਕ ਦਿਖਾਈ ਦੇ ਰਹੀ ਹੈ। ਬੱਚੀ ਕਹਿੰਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਗੰਦੀ ਹੈ ਇਹ ਸੜਕ। ਫਿਰ ਉਹ ਹੌਲੀ-ਹੌਲੀ ਪਿੱਛੇ ਜਾਂਦੀ ਹੈ ਅਤੇ ਦੱਸਦੀ ਹੈ ਕਿ ਮੀਂਹ ਕਾਰਨ ਸੜਕ ਖਰਾਬ ਹੋ ਗਈ ਹੈ।
ਇਹ ਵੀ ਪੜ੍ਹੋ– ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ
ਆਸਾਮ, ਉੱਤਰਾਖੰਡ ਤੇ ਹਿਮਾਚਲ ਦੇ ਮੁੱਖ ਮੰਤਰੀਆਂ ਵਲੋਂ ਦੋਸ਼, ਪੰਜਾਬ ’ਚ PM ਮੋਦੀ ਦੇ ਕਤਲ ਦੀ ਰਚੀ ਗਈ ਸੀ ਸਾਜ਼ਿਸ਼
NEXT STORY