ਨੈਸ਼ਨਲ ਡੈਸਕ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਗਲੋਬਲ ਸਨਅੱਤਕਾਰੀ ਸੰਮੇਲਨ (ਜੀ. ਈ. ਐਸ 2017) 'ਚ ਹਿੱਸਾ ਲੈਣ ਲਈ ਹੈਦਰਾਬਾਦ ਪਹੁੰਚ ਚੁਕੀ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਸੰਮੇਲਨ 'ਚ ਮੰਗਲਵਾਰ ਦੁਪਹਿਰ ਤੋਂ ਬਾਅਦ ਇਵਾਂਕਾ ਦੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ।
ਸਮਾਰੋਹ ਦੇ ਉਦਘਾਟਨ ਤੋਂ ਬਾਅਦ ਇਵਾਂਕਾ ਨੇ ਭਾਰਤ ਦੇ ਲੋਕਾਂ ਨੂੰ 70 ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਾਚੀਨ ਸ਼ਹਿਰ 'ਚ ਤਕਨਾਲੋਜੀ ਦਾ ਇੰਨਾ ਵਿਆਪਕ ਰੂਪ ਦੇਖਣਾ ਹੈਰਾਨ ਭਰਿਆ ਰਿਹਾ ਹੈ। ਇਵਾਂਕਾ ਨੇ ਕਿਹਾ ਕਿ ਮੈਂ ਪਹਿਲੀ ਵਾਰ ਇੰਨੀ ਵੱਡੀ ਗਿਣਤੀ 'ਚ ਮਹਿਲਾ ਸਨਅੱਤਕਾਰੀ ਦੀ ਹਿੱਸੇਦਾਰੀ ਦੇਖ ਕੇ ਮਾਣ ਮਹਿਸੂਸ ਕਰ ਰਹੀ ਹਾਂ।
ਪ੍ਰਧਾਨਮੰਤਰੀ ਮੋਦੀ ਦੀ ਤਾਰੀਫ ਕਰਦੇ ਹੋਏ ਇਵਾਂਕਾ ਨੇ ਕਿਹਾ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਜੋ ਪਾਇਆ ਹੈ ਉਹ ਅਸਧਾਰਣ ਹੈ। ਉਨ੍ਹਾਂ ਨੇ ਮੋਦੀ ਦੀ ਸਫਲਤਾ ਨੂੰ ਵੱਖ ਨਜ਼ਰੀਏ ਨਾਲ ਦੇਖਦੇ ਹੋਏ ਕਿਹਾ ਕਿ ਬਚਪਨ 'ਚ ਚਾਹ ਵੇਚਣ ਵਾਲਾ ਅੱਜ ਦੇਸ਼ ਦਾ ਪ੍ਰਧਾਨਮੰਤਰੀ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਤੁਸੀਂ ਜੋ ਚਾਹੁੰਦੇ ਹੋ ਉਹ ਆਪ ਆਪਣੀ ਮਿਹਨਤ ਅਤੇ ਲਗਨ ਨਾਲ ਹਾਸਲ ਕਰ ਸਕਦੇ ਹੋ।
ਰੰਗਾਰੰਗ ਪ੍ਰੋਗਰਾਮ 'ਚ ਹੋਏ ਸੰਮੇਲਨ ਦੀ ਸ਼ੁਰੂਆਤ। ਉਸ ਦੇ ਬਾਅਦ ਪੀ.ਐਮ ਮੋਦੀ ਅਤੇ ਇਵਾਂਕਾ ਨੇ ਨਾਲ-ਨਾਲ ਸੰਮੇਲਨ ਦਾ ਉਦਘਾਟਨ ਕੀਤਾ। ਇਵਾਂਕਾ ਹੈਦਰਾਬਦ 'ਚ ਆਯੋਜਿਤ 8ਵੇਂ ਗੋਲਬਰਲ ਸਨਅੱਤਕਾਰੀ ਸੰਮੇਲਨ 'ਚ ਬੋਲ ਰਹੀ ਹੈ ਅਤੇ ਅਮਰੀਕੀ ਪ੍ਰਤੀਨਿਧੀਮੰਡਲ ਦੀ ਅਗਵਾਈ ਇਵਾਂਕਾ ਟਰੰਪ ਕਰ ਰਹੀ ਹੈ। ਇਵਾਂਕਾ ਦੇ ਬਾਅਦ ਪੀ.ਐਮ ਮੋਦੀ ਸੰਬੋਧਿਤ ਕਰ ਰਹੇ ਹਨ। ਵੁਮਨ ਫਰਸਟ ਪ੍ਰੋਸਪੈਰਿਟੀ ਫਾਰ ਆਲ ਥੀਮ ਨਾਲ ਸ਼ੁਰੂ ਹੋਏ ਇਸ ਸੰਮੇਲਨ 'ਚ ਸ਼ਾਮਲ ਹੋ ਰਹੀਆਂ ਔਰਤਾਂ ਦਾ ਸੁਆਗਤ ਕਰਦੇ ਹੋਏ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਪੁਰਾਣੀਆਂ ਕਥਾਵਾਂ 'ਚ ਔਰਤਾਂ ਨੂੰ ਦੇਵੀ ਕਿਹਾ ਗਿਆ ਹੈ ਯਾਨੀ ਸ਼ਕਤੀ ਦੀ ਦੇਵੀ। ਪੀ.ਐਮ ਨੇ ਕਿਹਾ ਕਿ ਅਸੀਂ ਲੋਕ ਮੰਨਦੇ ਹਾਂ ਕਿ ਕਿਸੇ ਵੀ ਦੇਸ਼ ਦੇ ਵਿਕਾਸ 'ਚ ਔਰਤ ਦਾ ਅਹਿਮ ਯੋਗਦਾਨ ਹੁੰਦਾ ਹੈ। ਭਾਰਤੀ ਔਰਤਾਂ ਨੇ ਕਈ ਜਗ੍ਹਾ 'ਤੇ ਝੰਡੇ ਗਾੜੇ ਹਨ। ਉਹ ਚਾਹੇ ਸਪੇਸ ਪ੍ਰੋਗਰਾਮ ਹੋਵੇ ਤਾਂ ਫਿਰ ਮਾਰਸ ਆਰਬਿਟਰ ਮਿਸ਼ਨ ਜਾਂ ਫਿਰ ਗੱਲ ਕਰੀਏ ਔਤਰ ਵਿਗਿਆਨਕਾਂ ਦੀ। ਸਾਡੇ ਦੇਸ਼ ਦੀਆਂ ਔਰਤਾਂ ਨੇ ਅਸੀਂ ਵਾਰ-ਵਾਰ ਮਾਣ ਦੇ ਮੌਕੇ ਦਿੱਤੇ ਹਨ।
ਆਰਮੀ ਇੰਟੈਲੀਜੈਂਸ ਨੇ ਫੌਜ ਦੀ ਵਰਦੀ 'ਚ ਫੜਿਆ ਸ਼ੱਕੀ ਵਿਅਕਤੀ, ਪੁੱਛਗਿਛ ਜਾਰੀ
NEXT STORY