ਭੁਵਨੇਸ਼ਵਰ (ਭਾਸ਼ਾ)— ਭੁਵਨੇਸ਼ਵਰ ਦੇ ਇਕ ਹਸਪਤਾਲ ਨੇ ਓਡੀਸ਼ਾ 'ਚ ਅੰਗ ਦਾਨ ਕਰਨ ਵਾਲੇ ਕਿਸੇ ਜਿਊਂਦੇ ਵਿਅਕਤੀ ਦੇ ਲਿਵਰ ਦਾ ਦੂਜੇ ਵਿਅਕਤੀ 'ਚ ਪਹਿਲੀ ਵਾਰ ਸਫਲ ਟਰਾਂਸਪਲਾਂਟ ਕੀਤਾ ਹੈ। ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ ਅਤੇ ਇੱਥੋਂ ਦੇ ਐੱਸ. ਯੂ. ਐੱਮ. ਹਸਪਤਾਲ ਨਾਲ ਹੀ ਹੈਦਰਾਬਾਦ ਦੇ ਯਸ਼ੋਦਾ ਹਸਪਤਾਲ ਦੇ ਡਾਕਟਰਾਂ ਨੇ ਜਿਊਂਦੇ ਦਾਨੀ ਦੇ ਲਿਵਰ ਦਾ ਸਫਲ ਟਰਾਂਸਪਲਾਂਟ ਕੀਤਾ। ਇਹ ਸਰਜਰੀ ਬਾਲਾਸੋਰ ਜ਼ਿਲੇ ਦੇ ਨੀਲਾਗਿਰੀ ਵਾਸੀ 55 ਸਾਲ ਜਯੰਤ ਬਿਸਵਾਲ ਅਤੇ ਉਨ੍ਹਾਂ ਦੇ ਬੇਟੇ 19 ਸਾਲਾ ਸੌਮਈਆ ਰੰਜਨ ਬਿਸਵਾਲ 'ਤੇ ਕੀਤੀ ਗਈ। ਦਰਅਸਲ ਸੌਮਈਆ ਨੇ ਆਪਣਾ ਲਿਵਰ ਪਿਤਾ ਨੂੰ ਦਾਨ ਵਜੋਂ ਦਿੱਤਾ ਹੈ।
ਐੱਸ. ਯੂ. ਐੱਮ. ਹਸਪਤਾਲ 'ਚ ਗੈਸਟਰੋਨੇਟਰੋਲੋਜੀ ਦੇ ਮੁਖੀ ਪ੍ਰੋਫੈਸਰ ਮਨੋਜ ਕੁਮਾਰ ਸਾਹੂ ਨੇ ਦੱਸਿਆ ਕਿ ਪਿਤਾ-ਪੁੱਤਰ ਦੋਵੇਂ ਸਰਜਰੀ ਤੋਂ ਬਾਅਦ ਠੀਕ ਹਨ। ਉਨ੍ਹਾਂ ਨੂੰ ਫਿਲਹਾਲ ਆਈ. ਸੀ. ਯੂ. 'ਚ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਪ੍ਰੋਫੈਸਰ ਸਾਹੂ ਨੇ ਦੱਸਿਆ ਕਿ ਜਯੰਤ ਬਿਸਵਾਲ ਲਿਵਰ 'ਚ ਜ਼ਿਆਦਾ ਵਸਾ ਜਮਾਂ ਹੋਣ ਜਾਣ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਟਰਾਂਸਪਲਾਂਟ ਦਾ ਫੈਸਲਾ ਲਿਆ ਗਿਆ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਦੇ ਮਰੀਜ਼ ਹੁਣ ਘੱਟ ਕੀਮਤ 'ਤੇ ਲਿਵਰ ਟਰਾਂਸਪਲਾਂਟ ਕਰਾਉਣ ਬਾਰੇ ਸੋਚ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਤੇ ਵੀ ਲਿਵਰ ਟਰਾਂਸਪਲਾਂਟ 'ਚ 25 ਲੱਖ ਰੁਪਏ ਤੋਂ ਵੱਧ ਦਾ ਖਰਚ ਆਉਂਦਾ ਹੈ ਪਰ ਅਸੀਂ ਇਹ ਸੇਵਾ 10 ਲੱਖ ਰੁਪਏ 'ਚ ਮੁਹੱਈਆ ਕਰਾਉਣ ਦੀ ਉਮੀਦ ਕਰ ਰਹੇ ਹਾਂ।
ਅਯੁੱਧਿਆ : ਊਧਵ ਠਾਕਰੇ ਨੇ ਰਾਮ ਮੰਦਰ ਲਈ ਦਿੱਤਾ ਇਕ ਕਰੋੜ ਦਾ ਦਾਨ
NEXT STORY